|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਕਾਂਗਰਸ ਜੋ ਕਰ ਰਹੀ ਹੈ ਭੁਗਤਣਾ ਹੀ ਪੈਣਾ : ਮਜੀਠੀਆ

ਪਟਿਆਲਾ (ਇੰਦਰਜੀਤ ਸਿੰਘ ਚਾਹਲ) : ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਕਾਰਗੁਜਾਰੀ ਨਿੱਲ ਹੈ ਤੇ ਸਿਰਫ ਅਕਾਲੀਆਂ ਨਾਲ ਧੱਕੇ ਤੇ ਪਰਚੇ ਕਰਨ 'ਤੇ ਲੱਗੀ ਹੋਈ ਹੈ। ਮਜੀਠੀਆ ਨੇ ਕਾਂਗਰਸ ਨੂੰ ਚਣੌਤੀ ਦਿੱਤੀ ਕਿ ਜੋ ਅੱਜ ਕਾਂਗਰਸ ਕਰ ਰਹੀ ਹੈ ਉਹ ਅੱਗੇ ਭੁਗਤਣਾ ਹੀ ਪਵੇਗਾ। ਨਾਲ ਹੀ ਮਜੀਠੀਆ ਨੇ ਨਰਿੰਦਰ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 3 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਿਆਲਾ (ਇੰਦਰਜੀਤ ਸਿੰਘ ਚਾਹਲ) : ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਕਾਰਗੁਜਾਰੀ ਨਿੱਲ ਹੈ ਤੇ ਸਿਰਫ ਅਕਾਲੀਆਂ ਨਾਲ ਧੱਕੇ ਤੇ ਪਰਚੇ ਕਰਨ 'ਤੇ ਲੱਗੀ ਹੋਈ ਹੈ। ਮਜੀਠੀਆ ਨੇ ਕਾਂਗਰਸ ਨੂੰ ਚਣੌਤੀ ਦਿੱਤੀ ਕਿ ਜੋ ਅੱਜ ਕਾਂਗਰਸ ਕਰ ਰਹੀ ਹੈ ਉਹ ਅੱਗੇ ਭੁਗਤਣਾ ਹੀ ਪਵੇਗਾ। ਨਾਲ ਹੀ ਮਜੀਠੀਆ ਨੇ ਨਰਿੰਦਰ ਮੋਦੀ ਸਰਕਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਤਣਾਅਪੂਰਨ ਸਥਿਤੀ ਵਿਚ ਵੀ ਕਰਤਾਰਪੁਰ ਸਾਹਿਬ ਲਾਂਘੇ ਲਈ ਅਧੁਨਿਕ ਸਹੂਲਤਾਵਾਂ ਵਾਲਾ ਟਰਮੀਨਲ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ।ਪਟਿਆਲਾ ਵਿਖੇ ਯੂਥ ਅਕਾਲੀ ਦਲ ਮਾਲਵਾ ਜੋਨ-2 ਪ੍ਰਧਾਨ ਸਤਵੀਰ ਸਿੰਘ ਖੱਟੜਾ ਤੇ ਸ਼੍ਰੋਅਦ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਐਸਆਈਟੀ ਦਾ ਬਾਈਕਾਟ ਕਰਨ 'ਤੇ ਮਜੀਠੀਆ ਨੇ ਕਿਹਾ ਕਿ SIT ਨਾਮ ਦੀ ਹੈ। ਅਸਲ ਵਿਚ ਮੁੱਖ ਮੰਤਰੀ ਕੈਪਟਨ ਤੇ ਜਾਖੜ ਹੋਰੀਂ ਹੀ ਇਸ ਬਾਰੇ ਫੈਸਲਾ ਕਰ ਰਹੇ ਹਨ। ਇਹੀ ਲੋਕ ਫੈਸਲਾ ਕਰਦੇ ਹਨ ਕਿ ਕਿਸ ਨੂੰ ਗ੍ਰਿਫਤਾਰ ਕਰਨਾ ਹੈ ਤੇ ਕਿਸ ਨੂੰ ਛੱਡਣਾ ਹੈ।

ਸੰਬੰਧਿਤ ਖ਼ਬਰਾਂ

ਉਨਾਂ ਕਿਹਾ, 'ਮਨਤਾਰ ਸਿੰਘ ਬਰਾੜ ਨੂੰ ਵੀ ਨਜਾਇਜ ਫਸਾਇਆ ਜਾ ਰਿਹਾ ਹੈ, ਜੋ ਕਿ ਇਸ ਘਟਨਾ ਦੋਰਾਨ ਮੌਕੇ 'ਤੇ ਵੀ ਮੋਜੂਦ ਨਹੀਂ ਸਨ।' ਮਜੀਠੀਆ ਨੇ ਕਿਹਾ, 'ਪਟਿਆਲੇ ਵਿਚ ਇਕ ਨਰਸ ਨੇ ਛੱਤ ਤੋਂ ਛਾਲ ਮਾਰੀ ਹੈ ਤਾਂ ਇਸ ਪਿੱਛੇ ਵੀ ਕੈਪਟਨ ਅਮਰਿੰਦਰ ਸਿੰਘ ਵੀ ਪੂਰੀ ਤਰ੍ਹਾਂ ਜਿੰਮੇਵਾਰ ਹੋਣਗੇ। ਫਿਰ ਤਾਂ ਅਕਾਲੀ ਸਰਕਾਰ ਆਉਣ 'ਤੇ ਕੈਪਟਨ ਨੂੰ ਵੀ ਘੇਰਾ ਪੈ ਸਕਦਾ ਹੈ।' ਉਨਾਂ ਕਿਹਾ ਕਿ ਕਾਂਗਰਸ ਜੋ ਕਰ ਰਹੀ ਹੈ, ਭੁਗਤਣਾ ਹੀ ਪੈਣਾ ਹੈ। ਅਕਾਲੀ ਦਲ ਨੇ ਪਹਿਲਾਂ SIT ਦਾ ਪੂਰਾ ਸਾਥ ਦਿੱਤਾ ਸੀ ਪਰ ਹੁਣ ਇਹ ਜਾਂਚ ਇਕ ਪਾਸੜੀ ਹੀ ਹੁੰਦੀ ਜਾ ਰਹੀ ਹੈ ਤੇ ਕਾਂਗਰਸ SIT ਦੇ ਸਿਰ 'ਤੇ ਚੋਣ ਲੜਣਾ ਚਾਹੁੰਦੀ ਹੈ। ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ, ਅਕਾਲੀ ਦਲ ਪੂਰਾ ਸਾਥ ਦੇਵੇਗਾ।ਬਿਕਰਮ ਮਜੀਠੀਆ ਨੇ ਕਿਹਾ ਕਿ ਪਟਿਆਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਸ਼ੋਅ ਪ੍ਰਾਪਤ ਧਰਤੀ ਹੈ ਜਿਥੇ ਲੋਕਾਂ ਗੁਰੂ ਸਾਹਿਬਾਨ ਨੇ ਲੋਕਾਂ ਦਾ ਦੁਖ ਦਰਦ ਦੂਰ ਕੀਤਾ ਸੀ ਪਰ ਕਲਯੁੱਗ ਦੇ ਜ਼ਮਾਨੇ ਵਿਚ ਪਟਿਆਲਾ ਦਾ ਸਫਾ ਖੋਲਣ 'ਤੇ ਕਦੇ ਨਰਸ ਛੱਤ ਤੋਂ ਛਾਲ ਮਾਰਦੀ ਨਜ਼ਰ ਆਉਂਦੀ ਹੈ ਤੇ ਕਦੇ ਕੋਈ ਮੁਲਾਜ਼ਮ ਤੇਲ ਪਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ।

ਬੜੀ ਦੁਖ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਤੇ ਗੁਰੂ ਸਾਹਿਬਾਨ ਦੀ ਚਰਨ ਸ਼ੋਅ ਪ੍ਰਾਪਤ ਧਰਤੀ 'ਤੇ ਹੀ ਲੋਕਾਂ 'ਤੇ ਤਸ਼ੱਦਦ ਢਾਇਆ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦੀ ਖੁਦਕੁਸ਼ੀ ਨਹੀਂ ਰੁਕੀ। ਰਾਹੁਲ ਗਾਂਧੀ ਮੰਡਸੋਰ ਦੇ ਕਿਸਾਨ ਦੀ ਮੌਤ 'ਤੇ ਉਨਾਂ ਦੇ ਘਰਾਂ ਵਿਚ ਵੀ ਗਏ ਪਰ ਪੰਜਾਬ ਦੌਰੇ ਦੋਰਾਨ ਗਾਂਧੀ ਕਿਸੇ ਵੀ ਕਿਸਾਨ ਦਾ ਹਾਲ ਨਾ ਪੁੱਛਿਆ। ਕਾਂਗਰਸ ਵਲੋਂ ਨੌਕਰੀਆਂ ਦੇਣ ਦੀ ਅਸਲੀਅਤ ਇਹ ਹੈ ਕਿ ਖਜਾਨਾ ਮੰਤਰੀ ਖਜਾਨਾ ਖਾਲੀ ਹੋਣ ਦੀ ਦੁਹਾਈ ਦਿੰਦੇ ਹਨ ਪਰ ਬੇਅੰਤ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇਣ ਲਈ ਖਜਾਨੇ ਵੀ ਭਰ ਜਾਂਦੇ ਹਨ। ਕਾਂਗਰਸ ਸਰਕਾਰ ਦੇ ਹਾਲਾਤ ਇਹ ਹਨ ਕਿ 3 ਹਜ਼ਾਰ ਕਰੋੜ ਦਾ ਟੈਕਸ ਪੰਜਾਬ ਵਾਸੀਆਂ ਤੋਂ ਵਸੂਲਿਆ ਜਾ ਰਿਹਾ ਹੈ। ਬਿਜਲੀ ਵਰਤੋਂ ਭਾਵੇਂ ਨਾ ਪਰ ਪੱਕਾ ਟੈਕਸ ਭਰਨ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ।ਸਿੱਧੂ ਨੂੰ ਦੇਸ਼ ਤੋਂ ਹੀ ਤਕਲੀਫ ਹੋ ਗਈ ਹੈ। ਇਸ ਲਈ ਉਸ ਨੂੰ ਜਹਾਜ਼ ਅੱਗੇ ਬੰਨ ਕੇ ਬਾਰਡਰ 'ਤੇ ਲੈ ਕੇ ਜਾਣਾ ਚਾਹੀਦਾ ਹੈ ਤੇ ਫਿਰ ਪਤਾ ਲੱਗ ਜਾਵੇਗਾ। ਜੇਕਰ ਸਿੱਧੂ ਵਾਪਸ ਵੀ ਨਾ ਆਇਆ ਤਾਂ ਇਸ ਤੋਂ ਕਾਂਗਰਸੀ ਖੁਦ ਵੀ ਬਹੁਤ ਖੁਸ਼ ਹੋਣਗੇ। ਉਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਘਪਲੇ ਕਰਨ ਵਾਲਾ ਕੋਈ ਬਖਸ਼ਿਆ ਨਹੀਂ ਜਾਵੇਗਾ ਪਰ ਆਪਣੀ ਸਰਕਾਰ ਦੇ ਹੀ ਕੈਬਨਿਟ ਮੰਤਰੀ ਖ਼ਿਲਾਫ ਕਾਰਵਾਈ ਕਰਨ ਤੋਂ ਪਿੱਛੇ ਹੱਟ ਰਹੇ ਹਨ, ਜਿਸ ਤੋਂ ਉਨਾਂ ਦੀ ਨੀਅਤ ਵੀ ਸਪਸ਼ਟ ਹੋ ਗਈ ਹੈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!