|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਬਰਡ ਫਲੂ: ਕੇਰਲ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ’ਚ ਹਜ਼ਾਰਾਂ ਪੰਛੀਆਂ ਦੀ ਮੌਤ

ਤਿਰੂਵਨੰਤਪੁਰਮ/ਜੈਪੁਰ/ਸ਼ਿਮਲਾ (ਦੇਵ ਇੰਦਰਜੀਤ)- ਕੇਰਲ ਦੇ 2 ਜ਼ਿਲ੍ਹਿਆਂ ਕੋਟਯਾਮ ਅਤੇ ਅਲਾਪੁਜ਼ਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਬਰਡ ਫਲੂ ਬਿਮਾਰੀ ਫੈਲਣ ਦੀ ਜਾਣਕਾਰੀ ਸਾਹਮਣੇ ਆਉਣ ’ਤੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ।

NRI Post Desk · 2151 ਦਿਨ ਪਹਿਲਾਂ · ਅੱਪਡੇਟ 2151 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਰਡ ਫਲੂ: ਕੇਰਲ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ’ਚ ਹਜ਼ਾਰਾਂ ਪੰਛੀਆਂ ਦੀ ਮੌਤ
📷 NRI Post Desk

ਤਿਰੂਵਨੰਤਪੁਰਮ/ਜੈਪੁਰ/ਸ਼ਿਮਲਾ (ਦੇਵ ਇੰਦਰਜੀਤ)- ਕੇਰਲ ਦੇ 2 ਜ਼ਿਲ੍ਹਿਆਂ ਕੋਟਯਾਮ ਅਤੇ ਅਲਾਪੁਜ਼ਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਬਰਡ ਫਲੂ ਬਿਮਾਰੀ ਫੈਲਣ ਦੀ ਜਾਣਕਾਰੀ ਸਾਹਮਣੇ ਆਉਣ ’ਤੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ।

ਸੰਬੰਧਿਤ ਖ਼ਬਰਾਂ

ਇਸ ਦੇ ਚੱਲਦਿਆਂ ਜੰਗਲਾਤ ਅਤੇ ਪਸ਼ੂ ਪਾਲਣ ਮੰਤਰੀ (ਰਾਜ) ਕੇ. ਰਾਜੂ ਵੱਲੋਂ ਪ੍ਰਭਾਵਿਤ ਖੇਤਰਾਂ ਦੇ ਨੇੜਲੇ ਇਲਾਕਿਆਂ ਅਤੇ ਉਸ ਦੇ ਇੱਕ ਕਿਲੋਮੀਟਰ ਦੇ ਘੇਰੇ ’ਚ 50 ਹਜ਼ਾਰ ਤੋਂ ਵੱਧ ਬੱਤਖਾਂ, ਮੁਰਗੀਆਂ ਤੇ ਹੋਰ ਘਰੇਲੂ ਪੰਛੀਆਂ ਨੂੰ ਮਾਰਨ ਦੇ ਹੁਕਮ ਦਿੱਤਾ ਗਿਆ ਹੈ। ਕੋਟਾਯਮ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਨੀਂਦੂਰ ’ਚ ਇੱਕ ਬੱਤਖ ਪਾਲਣ ਕੇਂਦਰ ’ਚ ਬਰਡ ਫਲੂ ਕਾਰਨ 15 ਸੌ ਤੋਂ ਵੱਧ ਬੱਤਖਾਂ ਮਰ ਚੁੱਕੀਆਂ ਹਨ। ਅਲਪੁਜ਼ਾ ਜ਼ਿਲ੍ਹੇ ਦੇ ਕੁੱਟਾਨਦ ’ਚ ਵੀ ਕੁਝ ਫਾਰਮਾਂ ’ਚ ਬਰਡ ਦੇ ਕੇਸ ਸਾਹਮਣੇ ਆਏ ਹਨ। ਅਧਿਕਾਰੀਆਂ ਮੁਤਾਬਕ ਭੁਪਾਲ ’ਚ ਕੀਤੀ ਗਈ ਨਮੂਨਿਆਂ ਦੀ ਜਾਂਚ ਵਿੱਚ ਬਰਡ ਫਲੂ ਫੈਲਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਸੂਬੇ ’ਚ ਹੁਣ ਤਕ 12 ਹਜ਼ਾਰ ਤੋਂ ਵੱਧ ਬੱਤਖਾਂ ਮਰ ਚੁੱਕੀਆਂ ਹਨ। ਇਸੇ ਦੌਰਾਨ ਸੋਮਵਾਰ ਨੂੰ ਰਾਜਸਥਾਨ ਵਿੱਚ ਵੀ ਬਰਡ ਫਲੂ ਕਾਰਨ 170 ਪੰਛੀਆਂ ਦੀ ਮੌਤ ਹੋਣ ਦੀ ਰਿਪੋਰਟ ਮਿਲੀ ਹੈ। ਸੂਬੇ ’ਚ ਹੁਣ ਤਕ 470 ਤੋਂ ਵੱੱਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਵੀ ਪਰਵਾਸੀ ਪੰਛੀਆਂ ਦੀ ਬਰਡ ਫਲੂ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਲੇਕ ਸੈਂਚੁਰੀ ਵਿੱਚ 18 ਸੌ ਤੋਂ ਵੱਧ ਪੰਛੀ ਮ੍ਰਿਤਕ ਪਾਏ ਗਏ ਹਨ। ਜੰਗਲਾਤ (ਜੰਗਲੀ ਜੀਵਨ) ਦੀ ਮੁੱਖ ਪ੍ਰਿੰਸੀਪਲ ਸਰੰਖਿਅਕ ਅਰਚਨਾ ਸ਼ਰਮਾ ਨੇ ਦੱਸਿਆ ਬਰੇਲੀ ਦੀ ਆਈਵੀਆਰਆਈ ਲੈਬਾਰਟਰੀ ’ਚ ਮ੍ਰਿਤਕ ਪੰਛੀਆਂ ਦੇ ਸੈਂਪਲਾਂ ’ਚ ਬਰਡ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਮੱਧ ਪ੍ਰਦੇਸ਼ ਵਿੱਚ ਬਰਡ ਫਲੂ ਦੇ ਕੇਸ ਮਿਲੇ ਹਨ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਬਰਡ ਫਲੂ: ਕੇਰਲ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ’ਚ ਹਜ਼ਾਰਾਂ ਪੰਛੀਆਂ ਦੀ ਮੌਤ — NRI Post