|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਢਾਈ ਕਿੱਲੋ ਦੇ ਹੱਥ ਨੂੰ 'ਪੰਜੇ' ਦਾ ਚੈਲੇਂਜ, ਵੱਧਣਗੀਆਂ ਮੁਸ਼ਕਲਾਂ!

ਗੁਰਦਾਸਪੁਰ (ਵਿਕਰਮ ਸਹਿਜਪਾਲ) : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੇ ਕਾਂਗਰਸ ਸੂਬਾ ਉਪ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਗੰਭੀਰ ਇਲਜ਼ਾਮ ਲਗਾਇਆ ਹੈ। ਪਾਠਕ ਮੁਤਾਬਿਕ ਸੰਨੀ ਦਿਓਲ ਨੇ ਚੋਣ ਕਮਿਸ਼ਨ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕੀਤਾ ਹੈ।ਦਰਅਸਲ ਪਾਠਕ ਦਾ ਇਲਜ਼ਾਮ ਹੈ ਕਿ ਸੰਨੀ ਦਿਓਲ ਦਾ ਫੇਸਬੁੱਕ 'ਤੇ 'ਫੈਨਜ਼ ਆਫ ਸੰਨੀ ਦਿਓਲ' ਨਾਮ ਦਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗੁਰਦਾਸਪੁਰ (ਵਿਕਰਮ ਸਹਿਜਪਾਲ) : ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਤੇ ਕਾਂਗਰਸ ਸੂਬਾ ਉਪ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਗੰਭੀਰ ਇਲਜ਼ਾਮ ਲਗਾਇਆ ਹੈ। ਪਾਠਕ ਮੁਤਾਬਿਕ ਸੰਨੀ ਦਿਓਲ ਨੇ ਚੋਣ ਕਮਿਸ਼ਨ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕੀਤਾ ਹੈ।ਦਰਅਸਲ ਪਾਠਕ ਦਾ ਇਲਜ਼ਾਮ ਹੈ ਕਿ ਸੰਨੀ ਦਿਓਲ ਦਾ ਫੇਸਬੁੱਕ 'ਤੇ 'ਫੈਨਜ਼ ਆਫ ਸੰਨੀ ਦਿਓਲ' ਨਾਮ ਦਾ ਇੱਕ ਪੇਜ ਹੈ ਜਿਸਦੀ ਪਿਛਲੇ ਕੁਝ ਦਿਨਾਂ 'ਚ ਫਾਲੋਅਰਜ਼ ਅਤੇ ਲਾਈਕ ਲੱਖ ਦੇ ਕਰੀਬ ਵੱਧ ਗਏ ਹਨ ਅਤੇ ਉਸ ਪੇਜ 'ਤੇ ਸੰਨੀ ਵੱਲੋਂ ਚੋਣ ਪ੍ਰਚਾਰ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।

ਸੰਬੰਧਿਤ ਖ਼ਬਰਾਂ

ਜਦਕਿ ਸੰਨੀ ਦਿਓਲ ਨੇ ਨਾਮਜ਼ਦਗੀ ਸਮੇਂ ਦਿੱਤੇ ਵੇਰਵੇ 'ਚ 'ਫੈਨਜ਼ ਆਫ ਸੰਨੀ ਦਿਓਲ' ਨਾਮ ਦੇ ਕਿਸੇ ਵੀ ਪੇਜ ਦੀ ਜਾਣਕਾਰੀ ਨਹੀਂ ਦਿੱਤੀ ਹੈ। ਪਾਠਕ ਨੇ ਕਿਹਾ ਕਿ ਇੰਨੇ ਘੱਟ ਸਮੇਂ 'ਚ ਲਾਈਕ, ਸ਼ੇਅਰ ਅਤੇ ਫਾਲੋਅਰਜ਼ ਦਾ ਲੱਖਾਂ 'ਚ ਵੱਧਣਾ ਵੀ ਇੱਕ ਸ਼ੱਕ ਦੇ ਦਾਇਰੇ ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਾਧਾਰਣ ਹਾਲਾਤਾਂ 'ਚ ਅਜਿਹਾ ਹੋਣਾ ਮੁਸ਼ਕਲ ਹੁੰਦਾ ਹੈ ਅਤੇ ਸੰਨੀ ਦਿਓਲ ਚੋਣ ਕਮਿਸ਼ਨ ਤੋਂ ਲੁਕਾ ਕੇ ਇਸ ਪੇਜ ਦੀ ਵਰਤੋਂ ਕਰ ਰਹੇ ਹਨ। ਪਾਠਕ ਨੇ ਕਿਹਾ ਕਿ ਇਸ ਫ਼ਰਜ਼ੀਵਾੜੇ ਦੀ ਸ਼ਿਕਾਇਤ ਉਨ੍ਹਾਂ ਚੋਣ ਕਮਿਸ਼ਨ ਨੂੰ ਕੀਤੀ ਹੈ ਅਤੇ ਉਹ ਆਸ ਕਰਦੇ ਹਨ ਕਿ ਚੋਣ ਕਮਿਸ਼ਨ ਨਿਰਪੱਖ ਢੰਗ ਨਾਲ ਕਾਰਵਾਈ ਕਰੇਗਾ। ਪਾਠਕ ਨੇ ਮੰਗ ਕੀਤੀ ਕਿ ਸੰਨੀ ਦਿਓਲ ਖਿਲਾਫ਼ ਸਖ਼ਤ ਐਕਸ਼ਨ ਲੈਂਦੇ ਹੋਏ ਉਸਦੀ ਉਮੀਦਵਾਰੀ ਰੱਦ ਕੀਤੀ ਜਾਵੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!