ਜਲੰਧਰ : ਟਿਕਟ ਨਾ ਮਿਲਣ ਤੋਂ ਨਾਰਾਜ਼ ਚੱਲ ਰਹੇ ਕਾਂਗਰਸੀ ਆਗੂ ਤੇ ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਹੱਥਾਂ 'ਚ ਵੀਰਵਾਰ ਨੂੰ ਕਮਲ ਦਾ ਫੁੱਲ ਖਿਲ ਸਕਦਾ ਹੈ। ਦਿੱਲੀ 'ਚ ਕਾਂਗਰਸ ਹਾਈਕਮਾਨ ਤੋਂ ਮਿਲ ਕੇ ਲਗਾਤਾਰ ਆਪਣਾ ਹੱਕ ਮੰਗਣ ਦੀ ਕਵਾਇਦ 'ਚ ਲੱਗੇ ਕੇਪੀ ਦੇ ਹੱਥਾਂ ਨਿਰਾਸ਼ਾ ਲੱਗਣ ਤੋਂ ਬਾਅਦ ਭਾਜਪਾ ਆਗੂਆਂ ਨਾਲ ਦੁਬਾਰਾ ਸੰਪਰਕ 'ਚ ਹਨ। ਬੁੱਧਵਾਰ ਕੇਪੀ ਨੇ ਕੁੱਝ ਭਾਜਪਾ ਆਗੂਆਂ ਨਾਲ ਮੰਥਨ ਵੀ ਕੀਤਾ ਹੈ ਕਿ ਜੇਕਰ ਉਹ ਭਾਜਪਾ ਦਾ ਪੱਲਾ ਫੜ ਲੈਂਦੇ ਹਨ ਤਾਂ ਉਨ੍ਹਾਂ ਨੂੰ ਕੀ ਜ਼ਿੰਮੇਦਾਰੀ ਦਿੱਤੀ ਸਕਦੀ ਹੈ।ਦੇਰ ਸ਼ਾਮ ਗੱਲਬਾਤ 'ਚ ਕੇਪੀ ਨੇ ਮੰਨਿਆ ਹੈ ਕਿ ਭਾਜਪਾ ਦੇ ਕੁਝ ਆਗੂ ਉਨ੍ਹਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ।
ਸੰਬੰਧਿਤ ਖ਼ਬਰਾਂ
ਉਨ੍ਹਾਂ ਕਿਹਾ ਕਿ ਉਹ ਕਾਂਗਰਸੀ ਹਨ ਤੇ ਆਖਰੀ ਸਮੇਂ ਤਕ ਕੋਸ਼ਿਸ਼ ਕਰਨਗੇ ਕਿ ਕਾਂਗਰਸ ਦਾ ਪੱਲਾ ਨਾ ਛੱਡਣਾ ਪਵੇ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਹੁਣ ਪਾਣੀ ਸਿਰ ਤੋਂ ਉੱਪਰ ਚਲਾ ਗਿਆ ਹੈ। ਮੈਂ ਭਾਜਪਾ ਐਕਸਪ੍ਰੈੱਸ 'ਚ ਸਵਾਰ ਹੋਣ ਦਾ ਵਿਚਾਰ ਬਣਾ ਰਿਹਾ ਹਾਂ। ਮੇਰੀ ਟਿਕਟ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਜੇਕਰ ਮੈਂ ਭਾਜਪਾ 'ਚ ਗਿਆ ਤਾਂ ਇਕ ਵਰਕਰ ਦੀ ਤਰ੍ਹਾਂ ਕਾਂਗਰਸ ਦੇ ਖਿਲਾਫ ਚੋਣ ਪ੍ਰਚਾਰ ਕਰਨ 'ਚ ਕੋਈ ਕਸਰ ਨਹੀਂ ਛੱਡਾਂਗਾ।






