|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਵਿਰੋਧੀਆਂ ਨੂੰ ਮਾਤ ਦੇਣ ਲਈ ਭਾਜਪਾ ਨਵੇਂ ਚਿਹਰਿਆਂ 'ਤੇ ਦਾਅ ਖੇਡ ਸਕਦੀ

ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਵਿਰੋਧੀਆਂ ਨੂੰ ਮਾਤ ਦੇਣ ਲਈ ਭਾਜਾਪ ਨਵੇਂ ਚਿਹਰਿਆਂ 'ਤੇ ਦਾਅ ਖੇਡ ਸਕਦੀ ਹੈ, ਇਸ ਲਈ ਕਈ ਕਦੀਵਾਰ ਆਗੂ ਇਸ ਵਾਰ ਚੋਣ ਦੰਗਲ ਤੋਂ ਦੂਰ ਰੱਖੇ ਜਾ ਸਕਦੇ ਹਨ। ਅਜਿਹੇ ਵਿਚ ਉਨ੍ਹਾਂ ਦੀ ਜਗ੍ਹਾ ਆਪਣੇ ਖੇਤਰ 'ਚ ਜਨ ਆਧਾਰ ਰੱਖਣ ਵਾਲੇ ਨੌਜਵਾਨਾਂ ਨੂੰ ਤਰਜੀਹ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉਮੀਦਵਾ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਇੰਦਰਜੀਤ ਸਿੰਘ) : ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਵਿਰੋਧੀਆਂ ਨੂੰ ਮਾਤ ਦੇਣ ਲਈ ਭਾਜਾਪ ਨਵੇਂ ਚਿਹਰਿਆਂ 'ਤੇ ਦਾਅ ਖੇਡ ਸਕਦੀ ਹੈ, ਇਸ ਲਈ ਕਈ ਕਦੀਵਾਰ ਆਗੂ ਇਸ ਵਾਰ ਚੋਣ ਦੰਗਲ ਤੋਂ ਦੂਰ ਰੱਖੇ ਜਾ ਸਕਦੇ ਹਨ। ਅਜਿਹੇ ਵਿਚ ਉਨ੍ਹਾਂ ਦੀ ਜਗ੍ਹਾ ਆਪਣੇ ਖੇਤਰ 'ਚ ਜਨ ਆਧਾਰ ਰੱਖਣ ਵਾਲੇ ਨੌਜਵਾਨਾਂ ਨੂੰ ਤਰਜੀਹ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉਮੀਦਵਾਰਾਂ ਦੀ ਖੋਜ ਲਈ ਪਾਰਟੀ ਨੇ ਵਿਧਾਨ ਸਭਾ ਪੱਧਰ 'ਤੇ ਰਾਏਸ਼ੁਮਾਰੀ ਵੀ ਕਰਵਾਈ ਹੈ। ਦੱਸਦੇ ਹਾਂ ਕਿ ਲਗਪਗ ਸਾਰੇ ਖੇਤਰਾਂ 'ਚ ਯੁਵਾ ਦਾਅਵੇਦਾਰਾਂ ਦੀ ਖਾਸੀ ਗਿਣਤੀ ਹੈ। ਦਿੱਲੀ 'ਚ ਭਾਜਪਾ ਆਪਣਾ ਅਕਸ ਬਦਲਣ ਲਈ ਪੁਰਾਣੇ ਚਿਹਰਿਆਂ ਦੀ ਜਗ੍ਹਾ ਨੌਜਵਾਨਾਂ ਨੂੰ ਅੱਗੇ ਲਿਜਾਣ 'ਚ ਜੁਟੀ ਹੈ। ਇਸ ਲਈ ਦਿੱਲੀ ਦੀ ਕਮਾਨ ਉੱਤਰੀ-ਪੂਰਬੀ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਦਿੱਤੀ ਗਈ ਹੈ। ਉਨ੍ਹਾਂ ਦੀ ਟੀਮ 'ਚ ਵੀ ਨੌਜਵਾਨਾਂ ਨੂੰ ਤਰਜੀਹ ਮਿਲੀ ਹੈ।

ਸੰਬੰਧਿਤ ਖ਼ਬਰਾਂ

ਦਿੱਲੀ ਤੋਂ ਜ਼ਿਆਦਾਤਰ ਸੰਸਦ ਮੈਂਬਰ ਵੀ ਨੌਜਵਾਨ ਹਨ। ਯੁਵਾ ਆਗੂਆਂ ਨੂੰ ਸੰਗਠਨਾਤਮਕ ਜ਼ਿੰਮੇਵਾਰੀ ਦੇਣ ਦੇ ਨਾਲ ਹੀ ਪ੍ਰਦੇਸ਼ ਭਾਜਪਾ ਵੱਲੋਂ ਹੋਣ ਵਾਲੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਚੋਣ ਪ੍ਰਬੰਧਨ ਕਮੇਟੀ 'ਚ ਵੀ ਇਨ੍ਹਾਂ ਨੂੰ ਮਹੱਤਵ ਦਿੱਤਾ ਗਿਆ ਹੈ। ਹੁਣ ਇਨ੍ਹਾਂ ਆਗੂਆਂ ਨੂੰ ਚੋਣ ਦੰਗਲ 'ਚ ਉਤਾਰ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਮਾਤ ਦੇਣ ਦੀ ਰਣਨੀਤੀ ਬਣਾਈ ਜਾ ਰਹੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਕਈ ਆਗੂ ਚਾਰ ਤੋਂ ਛੇ ਵਾਰ ਚੋਣ ਲੜ ਚੁੱਕੇ ਹਨ। ਇਸ ਨਾਲ ਭਾਜਪਾ ਦਾ ਅਕਸ ਬਜ਼ੁਰਗ ਆਗੂਆਂ ਵਾਲਾ ਬਣ ਗਿਆ ਹੈ, ਇਸ ਲਈ ਭਾਜਪਾ ਲੀਡਰਸ਼ਿਪ ਸਾਹਮਣੇ ਦਿੱਲੀ 'ਚ ਪਾਰਟੀ ਦਾ ਅਕਸ ਬਦਲਣ ਦੀ ਚੁਣੌਤੀ ਹੈ ਤੇ ਇਸ ਦੇ ਲਈ ਯਤਨ ਵੀ ਕੀਤੇ ਜਾ ਰਹੇ ਹਨ। ਦਿੱਲੀ 'ਚ 51.30 ਫ਼ੀਸਦੀ ਵੋਟਰਾਂ ਦੀ ਉਮਰ 18 ਤੋਂ 39 ਸਾਲ ਹੈ।

35.13 ਫ਼ੀਸਦੀ ਜਵਾਨ ਤੇ 13.55 ਫ਼ੀਸਦੀ ਬਜ਼ੁਰਗ ਵੋਟਰ ਹਨ। ਇਸ ਤਰ੍ਹਾਂ ਦਿੱਲੀ 'ਚ ਅੱਧੇ ਨਾਲੋਂ ਜ਼ਿਆਦਾ ਵੋਟਰਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਸ ਨੂੰ ਆਪਣੇ ਨਾਲ ਜੋੜਨ ਲਈ ਪਾਰਟੀ ਯੁਵਾ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰਨਾ ਚਾਹੁੰਦੀ ਹੈ।ਨੀਲਕਾਂਤ ਬਖ਼ਸ਼ੀ (ਪ੍ਰਦੇਸ਼ ਮੀਡੀਆ ਸੰਪਰਕ ਮੁਖੀ) ਮੁਤਾਬਿਕ, ਯੁਵਾ ਵੋਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲੇ ਤੇ ਭਾਜਪਾ ਦੀਆਂ ਨੀਤੀਆਂ ਦੇ ਨਾਲ ਹਨ। ਵਿਰੋਧੀ ਪਾਰਟੀਆਂ ਨੌਜਵਾਨਾਂ ਨੂੰ ਹਿੰਸਾ ਦੀ ਰਾਹ 'ਤੇ ਚਲਾਉਣ ਦੀ ਸਾਜ਼ਿਸ਼ ਘੜ ਰਹੀਆਂ ਹਨ ਜਿਸ ਨਾਲ ਲੋਕਾਂ 'ਚ ਨਰਾਜ਼ਗੀ ਹੈ। ਭਾਜਪਾ ਹਮੇਸ਼ਾ ਤੋਂ ਯੁਵਾ ਲੀਡਰਸ਼ਿਪ ਨੂੰ ਅੱਗੇ ਕਰਦੀ ਰਹੀ ਹੈ। ਉਮੀਦਵਾਰਾਂ ਦੀ ਚੋਣ ਸਥਾਨਕ ਆਗੂਆਂ ਦੀ ਸਲਾਹ 'ਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!