|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਨਿਗਮ ਹਾਊਸ 'ਚ ਭਾਜਪਾ ਦੇ ਡਿਪਟੀ ਲੀਡਰ ਵਲੋਂ ਪਾਸ ਕੀਤੇ ਗਏ ਪੈਨਸ਼ਨ ਸਬੰਧੀ ਮਤੇ ਨੂੰ ਗ਼ੈਰ-ਸੰਵਿਧਾਨਿਕ ਕਰਾਰ ਦਿੱਤਾ

ਜਲੰਧਰ (ਇੰਦਰਜੀਤ ਸਿੰਘ) : ਨਿਗਮ ਹਾਊਸ 'ਚ ਵਿਰੋਧੀ ਧਿਰ ਭਾਜਪਾ ਦੇ ਡਿਪਟੀ ਲੀਡਰ ਸੁਸ਼ੀਲ ਸ਼ਰਮਾ ਨੇ 29 ਨਵੰਬਰ ਨੂੰ ਪਾਸ ਕੀਤੇ ਗਏ ਕੌਂਸਲਰਾਂ ਦੇ ਭੱਤੇ ਤੇ ਪੈਨਸ਼ਨ ਸਬੰਧੀ ਮਤੇ ਨੂੰ ਗ਼ੈਰ ਲੋਕਤਾਂਤਿ੍ਰਕ ਤੇ ਗ਼ੈਰ-ਸੰਵਿਧਾਨਿਕ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਹੈ ਕਿ ਉਕਤ ਮਤੇ ਸਬੰਧੀ ਮੇਅਰ ਤੇ ਕਮਿਸ਼ਨਰ ਨੇ ਮਿਊਂਸਪਲ ਐਕਟ 1994 ਨੂੰ ਨਜ਼ਰ-ਅੰਦਾਜ਼ ਕੀਤਾ ਹੈ, ਕਿਉਂਕਿ ਐਕਟ ਅਨੁਸਾਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਜਲੰਧਰ (ਇੰਦਰਜੀਤ ਸਿੰਘ) : ਨਿਗਮ ਹਾਊਸ 'ਚ ਵਿਰੋਧੀ ਧਿਰ ਭਾਜਪਾ ਦੇ ਡਿਪਟੀ ਲੀਡਰ ਸੁਸ਼ੀਲ ਸ਼ਰਮਾ ਨੇ 29 ਨਵੰਬਰ ਨੂੰ ਪਾਸ ਕੀਤੇ ਗਏ ਕੌਂਸਲਰਾਂ ਦੇ ਭੱਤੇ ਤੇ ਪੈਨਸ਼ਨ ਸਬੰਧੀ ਮਤੇ ਨੂੰ ਗ਼ੈਰ ਲੋਕਤਾਂਤਿ੍ਰਕ ਤੇ ਗ਼ੈਰ-ਸੰਵਿਧਾਨਿਕ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਹੈ ਕਿ ਉਕਤ ਮਤੇ ਸਬੰਧੀ ਮੇਅਰ ਤੇ ਕਮਿਸ਼ਨਰ ਨੇ ਮਿਊਂਸਪਲ ਐਕਟ 1994 ਨੂੰ ਨਜ਼ਰ-ਅੰਦਾਜ਼ ਕੀਤਾ ਹੈ, ਕਿਉਂਕਿ ਐਕਟ ਅਨੁਸਾਰ ਕਿਸੇ ਵੀ ਕੌਂਸਲਰ ਨੂੰ ਉਕਤ ਐਕਟ 'ਚ ਭੱਤੇ ਤੋਂ ਇਲਾਵਾ ਕੁਝ ਵੀ ਦੇਣ ਦਾ ਸੁਝਾਅ ਨਹੀਂ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੇਅਰ ਇਹ ਭੁੱਲ ਗਏ ਹਨ ਕਿ ਉਨ੍ਹਾਂ ਨੇ ਜਿਸ ਨਿਗਮ ਐਕਟ ਦੀ ਧਾਰਾ 35 ਦੇ ਅਧੀਨ ਸਹੁੰ ਚੁੱਕੀ ਸੀ, ਉਹ ਕੇਵਲ ਸ਼ਹਿਰ ਦੇ ਵਿਕਾਸ ਕੰਮਾਂ ਤੇ ਲੋਕ ਸੇਵਾ ਦੀ ਸਹੁੰ ਸੀ, ਉਸ 'ਚ ਭੱਤੇ ਵਧਾਉਣ ਦਾ ਕਿਤੇ ਜ਼ਿਕਰ ਤਕ ਨਹੀਂ ਹੈ।ਕੌਂਸਲਰ ਸੁਸ਼ੀਲ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਨਿਗਮ ਹਾਊਸ ਦੀ ਮੀਟਿੰਗ ਵਿਚ ਲੋਕ ਸਹੂਲਤਾਂ ਬਾਰੇ ਕੋਈ ਚਰਚਾ ਤਕ ਨਹੀਂ ਕੀਤੀ ਗਈ ਤੇ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਕੇ ਨਿਗਮ ਦੀ ਕਾਰਗੁੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

ਸੰਬੰਧਿਤ ਖ਼ਬਰਾਂ

ਊਨ੍ਹਾਂ ਕਿਹਾ ਕਿ ਨਿਗਮ ਹਾਊਸ ਦੀ ਮੀਟਿੰਗ 'ਚ ਕੌਂਸਲਰਾਂ ਨੂੰ ਵਾਰਡ ਸਮੱਸਿਆਵਾਂ ਦੱਸਣ ਦਾ ਮੌਕਾ ਮਿਲਦਾ ਹੈ, ਪਰ ਇਸ ਵਾਰ ਸਾਰਾ ਉਲਟ ਹੋਇਆ ਤੇ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਾਊਸ 'ਚ ਕੂੜਾ, ਸੀਵਰੇਜ, ਸੜਕਾਂ, ਐੱਲਈਡੀ ਸਟਰੀਟ ਲਾਈਟਾਂ ਤੇ ਨਾਜਾਇਜ਼ ਉਸਾਰੀਆਂ ਸਬੰਧੀ ਚਰਚਾ ਤਕ ਨਹੀਂ ਕੀਤੀ ਗਈ, ਜੋ ਕਿ ਮਹੱਤਵਪੂਰਨ ਮੁੱਦੇ ਸਨ।

ਉਨ੍ਹਾਂ ਕਿਹਾ ਕਿ ਨਿਗਮ ਨੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਪੰਜ ਹਜ਼ਾਰ ਲੀਟਰ ਦਵਾਈ ਖਰੀਦਣ ਦਾ ਮਤਾ ਤਾਂ ਪਾਸ ਕਰ ਦਿੱਤਾ ਪਰ ਦਵਾਈ ਦਾ ਿਛੜਕਾਅ ਕਰਨ ਵਾਲੀਆਂ ਵਧੇਰੀਆਂ ਮਸ਼ੀਨਾਂ ਖ਼ਰਾਬ ਪਈਆਂ ਹਨ।ਉਨ੍ਹਾਂ ਨੇ ਗ਼ੈਰ-ਸੰਵਿਧਾਨਿਕ ਤਰੀਕੇ ਨਾਲ ਹਾਊਸ ਦੀ ਮੀਟਿੰਗ ਚਲਾਉਣ ਲਈ ਮੇਅਰ ਤੇ ਕਮਿਸ਼ਨਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਤੇ ਮੁੱਦਿਆਂ ਨੂੰ ਨਜ਼ਰ-ਅੰਦਾਜ਼ ਕਰਕੇ ਹਾਊਸ ਦੀ ਮੀਟਿੰਗ ਚਲਾਉਣਾ ਕਿੱਥੇ ਤਕ ਉਚਿਤ ਹੈ। ਇਸ ਮੌਕੇ ਸਾਬਕਾ ਕੌਂਸਲਰਾਂ ਭਗਵੰਤ ਪ੍ਰਭਾਕਰ ਤੇ ਕਮਲਜੀਤ ਸਿੰਘ ਬੇਦੀ ਨੇ ਵੀ ਇਸ ਮੀਟਿੰਗ ਦੀ ਨਿਖੇਧੀ ਕੀਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!