|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ ਜੇਲ੍ਹ ਅੰਦਰ ਕੈਦੀਆਂ ਦੀਆਂ 2 ਧਿਰਾਂ ਵਿਚਕਾਰ ਖ਼ੂਨੀ ਝੜਪ ਕਈ ਕਰੀਬ ਕੈਦੀ ਜ਼ਖ਼ਮੀ, 2 ਦੀ ਹਾਲਤ ਗੰਭੀਰ

ਲੁਧਿਆਣਾ : ਵੀਰਵਾਰ ਦੁਪਹਿਰ ਨੂੰ ਲੁਧਿਆਣਾ ਜੇਲ੍ਹ ਅੰਦਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੈਦੀਆਂ ਦੀਆਂ ਦੋ ਧਿਰਾਂ ਵਿਚਕਾਰ ਖ਼ੂਨੀ ਝੜਪ ਹੋ ਗਈ। ਇਸ ਝਗੜੇ ਦੌਰਾਨ ਤੇਜ਼ਧਾਰ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਤੇ ਢਾਈ ਦਰਜਨ ਦੇ ਕਰੀਬ ਕੈਦੀ ਜ਼ਖ਼ਮੀ ਹੋ ਗਏ ਜਿਨ੍ਹਾਂ 'ਚ ਸੰਨੀ ਸਮੇਤ ਦੋ ਕੈਦੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਜੇਲ੍ਹ ਗਾਰਦ

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਵੀਰਵਾਰ ਦੁਪਹਿਰ ਨੂੰ ਲੁਧਿਆਣਾ ਜੇਲ੍ਹ ਅੰਦਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੈਦੀਆਂ ਦੀਆਂ ਦੋ ਧਿਰਾਂ ਵਿਚਕਾਰ ਖ਼ੂਨੀ ਝੜਪ ਹੋ ਗਈ। ਇਸ ਝਗੜੇ ਦੌਰਾਨ ਤੇਜ਼ਧਾਰ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਤੇ ਢਾਈ ਦਰਜਨ ਦੇ ਕਰੀਬ ਕੈਦੀ ਜ਼ਖ਼ਮੀ ਹੋ ਗਏ ਜਿਨ੍ਹਾਂ 'ਚ ਸੰਨੀ ਸਮੇਤ ਦੋ ਕੈਦੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਜੇਲ੍ਹ ਗਾਰਦ ਅਤੇ ਲੁਧਿਆਣਾ ਦੇ ਤਮਾਮ ਥਾਣਿਆਂ ਦੀ ਪੁਲਿਸ ਨੇ ਜੇਲ੍ਹ ਦੀ ਘੇਰਾਬੰਦੀ ਕਰ ਲਈ। ਇਸ ਵੇਲੇ ਜੇਲ੍ਹ ਦੇ ਹਾਲਾਤ ਸੰਵੇਦਨਸ਼ੀਲ ਦੱਸੇ ਜਾ ਰਹੇ ਹਨ ਤੇ ਜੇਲ੍ਹ ਅੰਦਰ ਪੁਲਿਸ ਵੱਲੋਂ ਫਾਇਰਿੰਗ ਵੀ ਕੀਤੀ ਜਾ ਰਹੀ ਹੈ। ਝੜਪ ਦੌਰਾਨ ਪੁਲਿਸ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਸੀ।

ਸੰਬੰਧਿਤ ਖ਼ਬਰਾਂ

ਜੇਲ੍ਹ ਦੇ ਅੰਦਰੋਂ ਵਾਇਰਲ ਹੋਈ ਵੀਡੀਓ ਫੁਟੇਜ 'ਚ ਕੈਦੀ ਕਹਿ ਰਹੇ ਸਨ ਕਿ ਪੁਲਿਸ ਨੇ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪਰ ਜੇਲ੍ਹ ਅਧਿਕਾਰੀ ਹਾਲ ਦੀ ਘੜੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ।ਕੈਦੀਆਂ ਵੱਲੋਂ ਸ਼ੁਰੂ ਹੋਈ ਖੂਨੀ ਝੜਪ ਤੋਂ ਬਾਅਦ ਜੇਲ੍ਹ ਦੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਦੇ ਦੌਰਾਨ ਜਿੱਥੇ ਪੁਲਿਸ ਨੇ ਫਾਇਰਿੰਗ ਸ਼ੁਰੂ ਕੀਤੀ ਉੱਥੇ ਜੇਲ੍ਹ ਅੰਦਰ ਮੌਜੂਦ ਕੈਦੀਆਂ ਨੇ ਸਿਲੰਡਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਇਸ ਸਾਰੀ ਘਟਨਾ ਦੇ ਦੌਰਾਨ ਫਾਇਰਿੰਗ 'ਚ ਇਕ ਕੈਦੀ ਦੀ ਮੌਤ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਅਧਿਕਾਰਕ ਤੌਰ 'ਤੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।ਇਸ ਖੂਨੀ ਝੜਪ ਦੇ ਦੌਰਾਨ ਕੁਝ ਕੈਦੀਆਂ ਨੂੰ ਜੇਲ੍ਹ 'ਚੋਂ ਫ਼ਰਾਰ ਹੋਣ ਦਾ ਵੀ ਮੌਕਾ ਮਿਲ ਗਿਆ। ਡਾਕੇ ਦੇ ਮਾਮਲੇ 'ਚ ਜੇਲ੍ਹ ਅੰਦਰ ਬੰਦ ਕੈਦੀ ਕਰਮਜੀਤ ਸਿੰਘ ਫਾਇਰਿੰਗ ਦੌਰਾਨ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋਣ ਲੱਗਾ। ਇਸ ਦੌਰਾਨ ਮੁਸਤੈਦ ਪੁਲਿਸ ਨੇ ਕਰਮਜੀਤ ਨੂੰ ਕੰਧ ਟੱਪ ਕੇ ਫਰਾਰ ਹੁੰਦੇ ਸਮੇਂ ਜੇਲ੍ਹ ਦੇ ਕੋਲੋਂ ਹੀ ਕਾਬੂ ਕਰ ਲਿਆ ਹੈ।ਜੇਲ੍ਹ ਦੇ ਅੰਦਰ ਅਜੇ ਵੀ ਰੁਕ-ਰੁਕ ਕੇ ਫਾਇਰਿੰਗ ਜਾਰੀ ਹੈ, ਜਿਸ 'ਚ ਡੀਐੱਸਪੀ ਸਮੇਤ ਕਈ ਪੁਲਿਸਕਰਮੀ ਵੀ ਜ਼ਖਮੀ ਹੋਏ ਹਨ।

ਡੀਐੱਸਪੀ ਦੇ ਸਿਰ 'ਤੇ ਗੰਭੀਰ ਸੱਟਾਂ ਆਈਆਂ ਹਨ। ਕੈਦੀਆਂ ਨੇ ਡੀਐੱਸਪੀ ਦੀ ਗੱਡੀ ਨੂੰ ਵੀ ਫੁੱਕ ਦਿੱਤਾ। ਜ਼ਿਲ੍ਹਾ ਕਮਿਸ਼ਨਰ ਵੀ ਮੌਕੇ 'ਤੇ ਪਹੁੰਚੇ ਹਨ। ਇਸ ਵਿਚਕਾਰ ਜੇਲ੍ਹ ਮੰਤਰੀ ਸੁਖਜ਼ਿੰਦਰ ਸਿੰਘ ਰੰਧਾਵਾ ਨੇ ਐੱਡਜੀਪੀ ਜੇਲ੍ਹ ਰੋਹਿਤ ਚੌਧਰੀ ਤੋਂ ਪੂਰੇ ਘਟਨਾ ਵਾਲੇ ਸਥਾਨ ਦੀ ਜਾਣਕਾਰੀ ਮੰਗੀ ਹੈ। ਜੇਲ੍ਹ ਮੰਤਰੀ ਨੇ ਜੇਲ੍ਹ 'ਚ ਦੋ ਸਿਲੰਡਰ ਫੱਟਣ ਦੀ ਵੀ ਗੱਲ ਕਹੀ ਹੈ।ਝੜਪ ਦੌਰਾਨ ਪੁਲਿਸ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਸੀ। ਜੇਲ੍ਹ ਦੇ ਅੰਦਰੋਂ ਵਾਇਰਲ ਹੋਈ ਵੀਡੀਓ ਫੁਟੇਜ 'ਚ ਕੈਦੀ ਕਹਿ ਰਹੇ ਸਨ ਕਿ ਪੁਲਿਸ ਨੇ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪਰ ਜੇਲ੍ਹ ਅਧਿਕਾਰੀ ਹਾਲ ਦੀ ਘੜੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ। 9 ਕੈਦੀ ਹੋਏ ਫਰਾਰ, 5 ਨੂੰ ਪੁਲਿਸ ਨੇ ਕੀਤਾ ਕਾਬੂ ਜੇਲ੍ਹ ਅੰਦਰ ਹੋਈ ਹਿੰਸਾ ਦਾ ਫਾਇਦਾ ਚੁੱਕਦੇ ਹੋਏ ਜੇਲ੍ਹ ਦੀਆਂ ਕੰਧਾਂ ਟੱਪ ਕੇ 9 ਕੈਦੀ ਫਰਾਰ ਹੋ ਗਏ। ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਜੇਲ੍ਹ ਗਾਰਡ ਤੇ ਲੁਧਿਆਣਾ ਪੁਲਿਸ ਨੇ ਪੰਜ ਕੈਦੀਆਂ ਨੂੰ ਕਾਬੂ ਕਰ ਲਿਆ, ਜਦਕਿ ਚਾਰ ਕੈਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!