|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ‘ਚ ਖੂਨੀ ਝਗੜਾ- ਇੱਕ ਦੂਜੇ ਦਾ ਸਿਰ ਪਾੜਨ ਵਾਲੇ 5 ਟਰੱਕ ਡਰਾਈਵਰ ਕਾਬੂ

ਵੈਨਕੂਵਰ (ਨੇਹਾ): ਪੀਲ ਪੁਲੀਸ ਨੇ ਢਾਈ ਮਹੀਨੇ ਪਹਿਲਾਂ ਬਰੈਂਪਟਨ ਦੇ ਕੈਨੇਡੀ ਰੋਡ ਅਤੇ ਅਰੈਂਡਾ ਰੋਡ ਦੀ ਕਰਾਸਿੰਗ ਨੇੜੇ ਟੋਅ ਟਰੱਕਾਂ ਵਾਲਿਆਂ ਦੀ ਹੋਈ ਲੜਾਈ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਪੰਜ ਮੁਲਜ਼ਮਾਂ ਨੂੰ ਵੱਖ ਵੱਖ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਸ ਦਿਨ ਡੇਢ ਕੁ ਦਰਜਨ ਟੋਅ ਟਰੱਕਾਂ ਵਾਲਿਆਂ ਨੇ ਇੱਕ ਦੂਜੇ ਉੱਤੇ ਮੁਕਾਬਲੇਬਾਜ਼ੀ ਦੇ ਦੋਸ਼ ਲਾ ਕੇ ਪਹਿਲਾਂ ਹੰਗਾ

NRI Post Desk · 314 ਦਿਨ ਪਹਿਲਾਂ · ਅੱਪਡੇਟ 314 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ‘ਚ ਖੂਨੀ ਝਗੜਾ- ਇੱਕ ਦੂਜੇ ਦਾ ਸਿਰ ਪਾੜਨ ਵਾਲੇ 5 ਟਰੱਕ ਡਰਾਈਵਰ ਕਾਬੂ
📷 NRI Post Desk

ਵੈਨਕੂਵਰ (ਨੇਹਾ): ਪੀਲ ਪੁਲੀਸ ਨੇ ਢਾਈ ਮਹੀਨੇ ਪਹਿਲਾਂ ਬਰੈਂਪਟਨ ਦੇ ਕੈਨੇਡੀ ਰੋਡ ਅਤੇ ਅਰੈਂਡਾ ਰੋਡ ਦੀ ਕਰਾਸਿੰਗ ਨੇੜੇ ਟੋਅ ਟਰੱਕਾਂ ਵਾਲਿਆਂ ਦੀ ਹੋਈ ਲੜਾਈ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਪੰਜ ਮੁਲਜ਼ਮਾਂ ਨੂੰ ਵੱਖ ਵੱਖ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਉਸ ਦਿਨ ਡੇਢ ਕੁ ਦਰਜਨ ਟੋਅ ਟਰੱਕਾਂ ਵਾਲਿਆਂ ਨੇ ਇੱਕ ਦੂਜੇ ਉੱਤੇ ਮੁਕਾਬਲੇਬਾਜ਼ੀ ਦੇ ਦੋਸ਼ ਲਾ ਕੇ ਪਹਿਲਾਂ ਹੰਗਾਮਾ ਕੀਤਾ ਤੇ ਫਿਰ ਮਾਰ ਧਾੜ ’ਤੇ ਉੱਤਰ ਆਏ ਸਨ। ਉਨ੍ਵਾਂ ਵਲੋਂ ਲੋਹੇ ਦੀਆਂ ਰਾਡਾਂ ਨਾਲ ਕੀਤੇ ਹਮਲੇ ਵਿੱਚ ਕਈਆਂ ਦੇ ਸਿਰ ਪਾਟੇ ਸਨ।

ਸੰਬੰਧਿਤ ਖ਼ਬਰਾਂ

ਪੁਲੀਸ ਨੇ ਲੰਮੀ ਜਾਂਚ ਤੋਂ ਬਾਅਦ ਮੁੱਖ ਮੁਲਜ਼ਮਾਂ ਦੀ ਪਛਾਣ ਕੀਤੀ ਤੇ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਿਸ਼ਵ ਚੋਪੜਾ (27), ਜਸ਼ਨਦੀਪ ਸਿੰਘ (34), ਹਰਮਨਦੀਪ (27), ਤੇਜਿੰਦਰ ਚੋਪੜਾ (22) ਤੇ ਵਰੁਣ ਔਲ ਵਜੋ ਦੱਸੀ ਗਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਆਮ ਲੋਕਾਂ ਨੂੰ ਅੱਗੇ ਆ ਕੇ ਉਕਤ ਲੋਕਾਂ ਖਿਲਾਫ ਹੋਰ ਸਬੂਤ ਦੇਣ ਦੀ ਅਪੀਲ ਕੀਤੀ ਹੈ। ਮੁਲਜ਼ਮਾਂ ਨੂੰ ਅਗਲੇ ਦਿਨੀਂ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੈਨੇਡਾ ‘ਚ ਖੂਨੀ ਝਗੜਾ- ਇੱਕ ਦੂਜੇ ਦਾ ਸਿਰ ਪਾੜਨ ਵਾਲੇ 5 ਟਰੱਕ ਡਰਾਈਵਰ ਕਾਬੂ — NRI Post