ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਵਿਖੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਅਤੇ ਖੂਹ ਦੌੜਾ ਪਿੰਡ ਢਪੱਈ ਜਿਲਾ ਕਪੂਰਥਲਾ ਵਿਖੇ ਕਰਵਾਈਆ ਗਈਆਂ। ਜੋੜ ਮੇਲੇ ਦੇ ਸਬੰਧ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਕ ਦੀਵਾਨ ਸਜਾਏ ਗਏ, ਜਿਨਾਂ ਵਿਚ ਵੱਖ ਵੱਖ ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਖੂੜ ਦੌੜ ਮੁਕਾਬਲੇ ਵੀ ਕਰਵਾਏ ਗਏ। ਜਿਨਾਂ ਵਿਚ ਪੰਜਾਬ ਭਰ ਵਿਚ ਨਾਮਵਰ ਜੋਗਾ ਨੇ ਹਿੱਸਾ ਲਿਆ। ਖੂਹ ਦੌੜ ਮੁਕਾਬਲਿਆਂ ਵਿਚ ਬੌਬੀ ਕਾਲਾ ਸੰਘਿਆਂ ਦੀ ਜੋਗ ਨੇ ਪੌਣੇ 80 ਗੇੜਿਆ ਨਾਲ ਪਹਿਲਾ ਇਨਾਮ ਆਲਟੋ ਕਾਰ, ਸੋਨੇ ਦਾ ਕੜਾ ਆਦਿ ਜਿੱਤਿਆ। ਸਾਲੀ ਦਾਦੂਵਾਲ ਅਤੇ ਸਤਕਰਨ ਸਿੰਘ ਕਾਲਾ ਸੰਘਿਆਂ ਦੀ ਜੋਗ ਨੇ ਸਾਢੇ 79 ਗੇੜੇ ਤੇ 2 ਕਰਮਾ ਨਾਲ ਦੂਜਾ ਇਨਾਮ ਫੋਰਡ ਟਰੈਕਟਰ ਸੋਨੇ ਦਾ ਕੜਾ ਆਦਿ ਜਿੱਤਿਆ। ਤੀਜਾ ਇਨਾਮ ਜਵਾਹਰ ਸਿੰਘ ਰਹੀਮਪੁਰ ਦੀ ਜੋਗ ਨੇ ਸਵਾ 78 ਗੇੜਿਆਂ ਨਾਲ ਬੁਲਟ ਮੋਟਰਸਾਈਕਲ ਆਦਿ ਹਾਸਲ ਕੀਤਾ।
ਸੰਬੰਧਿਤ ਖ਼ਬਰਾਂ
ਚੌਥਾ ਇਨਾਮ ਬੱਬੂ ਜੱਲੋਵਾਲ ਦੀ ਜੋਗ ਸਵਾ 77 ਗੇੜੇ, ਪੰਜਵਾਂ ਇਨਾਮ ਜੱਸਾ ਜਗਤਪੁਰ ਦੀ ਜੋਗ 77 ਗੇੜੇ 2 ਕਰਮਾ, ਛੇਵਾਂ ਇਨਾਮ ਜੋਗਾ ਦੇਸਰਪੁਰ ਦੀ ਜੋਗ ਸਾਢੇ 76 ਗੇੜੇ, ਸੱਤਵਾਂ ਇਨਾਮ ਪ੍ਰਗਟ ਮੀਰਪੁਰ ਦੀ ਜੋਗ 75 ਗੇੜੇ, ਅੱਠਵਾ ਇਨਾਮ ਹਰਜਿੰਦਰ ਢਪੱਈ ਦੀ ਜੋੜ 75 ਗੇੜੇ, ਨੌਵਾ ਇਨਾਮ ਰਘਬੀਰ ਸਿੰਘ ਦੀ ਜੋਗ ਪੌਣੇ 75 ਗੇੜੇ, ਦਸਵਾਂ ਇਨਾਮ ਸੋਢੀ ਜੱਲੋਵਾਲ ਦੀ ਜੋਗ ਸਾਢੇ 74 ਗੇੜੇ ਨੂੰ ਵੀ ਮੋਟਰਸਾਈਕਲ ਅਤੇ ਨਗਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। 11ਵਾਂ ਸਥਾਨ ਤੋਂ 22 ਸਥਾਨ ਤਕ ਆਉਣ ਵਾਲੀਆ ਜੋਗਾ ਦੇ ਮਾਲਕਾਂ ਨੂੰ 11-11 ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਜੋੜ ਮੇਲੇ ਮੌਕੇ ਸੰਗਤਾਂ ਵਾਸਤੇ ਚਾਹ ਅਤੇ ਗੁਰੂ ਕੇ ਲੰਗਟ ਅਟੁਟ ਵਰਤਾਏ ਗਏ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਮਰਜੀਤ ਸਿੰਘ ਢਪੱਈ ਨੇ ਸਮੂਹ ਸੰਗਤਾਂ ਦਾ ਮੇਲੇ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਤੇ ਦਾਨੀ ਸੱਜਣਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 'ਤੇ ਪ੍ਰਧਾਨ ਅਮਰਜੀਤ ਸਿੰਘ ਢਪੱਈ, ਦਰਸ਼ਨ ਸਿੰਘ, ਸੇਵਾ ਸਿੰਘ, ਜਤਿੰਦਰ ਸਿੰਘ, ਅਵਤਾਰ ਸਿੰਘ ਚਾਹਲ, ਅਜਮੇਰ ਸਿੰਘ, ਜੁਝਾਰ ਸਿੰਘ, ਸੁਰਜੀਤ ਸਿੰਘ, ਤਰਲੋਕ ਸਿੰਘ, ਪ੍ਰਕਾਸ਼ ਸਿੰਘ, ਭਾਈ ਬਲਵੰਤ ਸਿੰਘ, ਭਾਈ ਬਲਜੀਤ ਸਿੰਘ, ਜਸਵੀਰ ਸਿੰਘ ਰੰਧਾਵਾ, ਸੁਖਵਿੰਦਰ ਕੌਰ ਸਰਪੰਚ, ਸਤੀਸ਼ ਕੁਮਾਰ, ਮਨਜੀਤ ਸਿੰਘ, ਸਰਬਣ ਸਿੰਘ, ਸੁਖਦੇਵ ਸਿੰਘ, ਨਛੱਤਰ ਕੌਰ, ਬਲਜੀਤ ਕੌਰ, ਗੁਰਮੀਤ ਕੌਰ ਆਦਿ ਮੌਜੂਦ ਸਨ।






