|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬੋਇੰਗ- 737 ਜਹਾਜ਼ ਫਲੋਰਿਡਾ ਨਦੀ 'ਚ ਡਿੱਗਿਆ, 143 ਲੋਕ ਸਨ ਸਵਾਰ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਫਲੋਰਿਡਾ ਦੇ ਜੈਕਸ਼ਨਵਿਲੇ ਵਿੱਚ 143 ਯਾਤਰੀਆਂ ਨੂੰ ਲਿਜਾ ਰਿਹਾ ਬੋਇੰਗ-737 ਜਹਾਜ਼ ਕ੍ਰੈਸ਼ ਹੋ ਗਿਆ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਹਾਜ਼ 'ਚ ਸਵਾਰ ਸਾਰੇ ਹੀ ਯਾਤਰੀਆਂ ਨੂੰ ਸੁਰੱਖਿਤ ਬਚਾ ਲਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼ ਨਵਲ ਹਵਾਈ ਅੱਡੇ ਜੈਕਸ਼ਨਵਿਲੇ ਦੇ ਰਨਵ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਫਲੋਰਿਡਾ ਦੇ ਜੈਕਸ਼ਨਵਿਲੇ ਵਿੱਚ 143 ਯਾਤਰੀਆਂ ਨੂੰ ਲਿਜਾ ਰਿਹਾ ਬੋਇੰਗ-737 ਜਹਾਜ਼ ਕ੍ਰੈਸ਼ ਹੋ ਗਿਆ। ਫਿਲਹਾਲ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਹਾਜ਼ 'ਚ ਸਵਾਰ ਸਾਰੇ ਹੀ ਯਾਤਰੀਆਂ ਨੂੰ ਸੁਰੱਖਿਤ ਬਚਾ ਲਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼ ਨਵਲ ਹਵਾਈ ਅੱਡੇ ਜੈਕਸ਼ਨਵਿਲੇ ਦੇ ਰਨਵੇ ਤੋਂ ਉੱਢ ਕੇ ਸਿੱਧਾ ਸੈਂਟ ਜੋਨਸ ਨਦੀ ਵਿੱਚ ਜਾ ਡਿੱਗਾ। ਇਸ ਵਿੱਚ 143 ਯਾਤਰੀਆਂ ਸਮੇਂਤ 7 ਕਰਿਯੂ ਮੈਂਬਰ ਸਵਾਰ ਸਨ।

ਸੰਬੰਧਿਤ ਖ਼ਬਰਾਂ

ਇਸ ਹਾਦਸੇ ਦੌਰਾਨ ਚੰਗ ਗੱਲ ਇਹ ਰਹੀ ਕਿ ਜਹਾਜ਼ ਡੁੱਘੇ ਪਾਣੀ ਵਿੱਚ ਨਹੀਂ ਡਿੱਗਿਆ ਅਤੇ ਨਾਂ ਹੀ ਡੁੱਬਿਆ ਜਿਸ ਕਾਰਨ ਇਸ 'ਚ ਸਵਾਰ ਲੋਕਾਂ ਦੀ ਜਾਨ ਬੱਚ ਗਈ। ਇਹ ਇੱਕ ਕਮਰਸ਼ੀਅਲ ਜਹਾਜ਼ ਸੀ।ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜੇਐਸਓ ਮਰੀਨ ਦੀ ਯੂਨਿਟ ਨੇ ਮੌਕੇ 'ਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕੀਤਾ। ਇਸ ਹਾਦਸੇ ਦੀ ਜਾਣਕਾਰੀ ਜੈਕਸ਼ਨਵਿਲੇ ਦੇ ਮੇਅਰ ਨੇ ਟਵੀਟਰ ਰਾਹੀਂ ਦਿੱਤੀ। ਉਨ੍ਹਾਂ ਟਵੀਟ ਰਾਹੀਂ ਯਾਤਰੀਆਂ ਦੇ ਸੁਰੱਖਿਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!