ਨਵੀਂ ਦਿੱਲੀ,10 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ) :
ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਟੱਪਾਲ ਇਲਾਕੇ ਵਿਚ 2 ਸਾਲ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ ਹੋਣ ਤੋ ਬਾਅਦ ਬਾਲੀਵੁੱਡ ਸਿਤਾਰੇ ਅਭਿਸ਼ੇਕ ਬੱਚਨ, ਟਵਿੰਕਲ ਖੰਨਾ,ਆਯੁਸ਼ਮਾਨ ਖੁਰਾਨਾ, ਸਿਧਾਰਥ ਮਲਹੋਤਰਾ ਸਮੇਤ ਹੋਰ ਵੀ ਬਹੁਤ ਸਾਰੇ ਸਿਤਾਰਿਆ ਨੇ ਸੋਸ਼ਲ ਮੀਡੀਆ ਅਮਿਤ ਅਪਣਾ ਗੁੱਸਾ ਅਤੇ ਦੁੱਖ ਜਾਹਿਰ ਕੀਤਾ ਹੈ , ਸੂਤਰਾਂ ਮੁਤਾਬਕ ਜ਼ਾਹਿਦ ਨਾਮ ਦੇ ਆਦਮੀ ਦਾ ਬੱਚੀ ਦੇ ਘਰਦਿਆਂ ਨਾਲ ਪੈਸਿਆਂ ਨੂੰ ਲੈਕੇ ਛੋਟਾ ਜਿਹਾ ਝਗੜਾ। ਹੋਗਿਆ ਸੀ ਜਿਸਦੇ ਚਲਦੇ ਉਸਨੇ ਓਨਾ ਦੀ ਦੋ ਸਾਲ ਦੀ ਬੱਚੀ ਟਵਿੰਕਲ ਸ਼ਰਮਾ ਦਾ ਕਤਲ ਕਰ ਦਿੱਤਾ।
ਸੰਬੰਧਿਤ ਖ਼ਬਰਾਂ
ਅਭਿਨੇਤਰੀ ਅਤੇ ਲੇਖਕ ਟਵਿੰਕਲ ਖੰਨਾ ਨੇ ਟਵੀਟ ਕੀਤਾ ਕਿ ਬਹੁਤ ਦੁੱਖ ਦੀ ਗਲ ਹੈ ਕਿ ਦੋ ਸਾਲ ਦੀ ਬੱਚੀ ਦਾ ਏਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਉਸਨੇ ਸਮ੍ਰਿਤੀ ਇਰਾਨੀ ਨੂੰ ਬੇਨਤੀ ਕਰਦੇ ਹੋਏ ਲਿਖਿਆ ਕਿ ਇਹੋ ਜਿਹੇ ਮੁਜਰਿਮਾਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ , ਉੱਥੇ ਹੀ ਅਭਿਸ਼ੇਕ ਬੱਚਨ ਨੇ ਲਿਖਿਆ ਕਿ ਮੈਨੂੰ ਬਹੁਤ ਗੁੱਸਾ ਤੇ ਨਫ਼ਰਤ ਹੋ ਰਹੀ ਹੈ ਕਿ ਕੋਈ ਟਵਿੰਕਲ ਸ਼ਰਮਾ ਵਰਗੀ ਮਾਸੂਮ ਬੱਚੀ ਨਾਲ ਅਜਿਹਾ ਕਰਨ ਬਾਰੇ ਸੋਚ ਵੀ ਕਿਵੇਂ ਸਕਦਾ ਹੈ।
ਏਨਾ ਤੋ ਇਲਾਵਾ ਅਯਸ਼ਮੰਨ ਖੁਰਾਨਾ , ਸਿਧਾਰਥ ਮਲਹੋਤਰਾ ,ਰਵੀਨਾ ਟੰਡਨ,ਗੁਲ ਪਨਾਗ ਅਤੇ ਸਨੀ ਲਿਓਨ ਨੇ ਵੀ ਆਪਣਾ ਦੁੱਖ ਸਾਂਝਾ ਕੀਤਾ ਅਤੇ ਸਖਤ ਕਾਰਵਾਈ ਦੀ ਮੰਗ ਵੀ ਕੀਤੀ , ਜ਼ਿਕਰਯੋਗ ਹੈ ਕਿ ਬੱਚੀ ਕਾਫੀ ਦਿਨਾਂ ਤੋ ਲਾਪਤਾ ਸੀ ਅਤੇ 2 ਜੂਨ ਨੂੰ ਕੂੜੇ ਦੇ ਡਸਟਬਿਨ ਵਿਚ ਉਸਦੀ ਲਾਸ਼ ਮਿਲੀ ,ਪੁਲਸ ਦੇ ਮੁਤਾਬਕ ਤਿੰਨ ਡਾਕਟਰਾਂ ਦੀ ਟੀਮ ਦੀ ਅਗਵਾਈ ਹੇਠ ਲਾਸ਼ ਦਾ ਪੋਸਮਾਰਟਮ ਕੀਤਾ ਗਿਆ ਜਿਸ ਵਿਚ ਇਹ ਸਾਹਮਣੇ ਆਇਆ ਕਿ ਬੱਚੀ ਨੂੰ ਫਾਹਾ ਲਾਇਆ ਗਿਆ ਸੀ ਪਰ ਰੇਪ ਦੀ ਸੰਭਾਵਨਾ ਤੋ ਉਨਾਂ ਨੇ ਇਨਕਾਰ ਕਰ ਦਿੱਤਾ।






