|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ 'ਚ ਬਰੈਂਪਟਨ ਪਲਾਜ਼ਾ ਫਾਇਰਿੰਗ: ਤਿੰਨ ਭਰਾ ਗ੍ਰਿਫ਼ਤਾਰ, ਚੌਥਾ ਫਰਾਰ

ਵੈਨਕੂਵਰ (ਪਾਇਲ): ਪਿਛਲੇ ਹਫਤੇ ਬਰੈਂਪਟਨ ਦੇ ਪਲਾਜ਼ੇ ਵਿੱਚ ਕਾਰ ਪਾਰਕਿੰਗ ਦੀ ਨਿੱਕੀ ਜਿਹੀ ਗੱਲ ’ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਚਾਰ ਜਣਿਆਂ ’ਚੋਂ ਤਿੰਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਦ ਕਿ ਚੌਥੇ ਦੀ ਭਾਲ ਜਾਰੀ ਹੈ। ਮੁਲਜ਼ਮਾਂ ਦੀ ਪਛਾਣ ਮਨਜੋਤ ਭੱਟੀ (26), ਨਵਜੋਤ ਭੱਟੀ (27) ਤੇ ਅਮਰਜੋਤ ਭੱਟੀ (22) ਵਜੋਂ ਕੀਤੀ ਗਈ ਹੈ।

NRI Post Desk · 352 ਦਿਨ ਪਹਿਲਾਂ · ਅੱਪਡੇਟ 352 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ 'ਚ ਬਰੈਂਪਟਨ ਪਲਾਜ਼ਾ ਫਾਇਰਿੰਗ: ਤਿੰਨ ਭਰਾ ਗ੍ਰਿਫ਼ਤਾਰ, ਚੌਥਾ ਫਰਾਰ
📷 NRI Post Desk

ਵੈਨਕੂਵਰ (ਪਾਇਲ): ਪਿਛਲੇ ਹਫਤੇ ਬਰੈਂਪਟਨ ਦੇ ਪਲਾਜ਼ੇ ਵਿੱਚ ਕਾਰ ਪਾਰਕਿੰਗ ਦੀ ਨਿੱਕੀ ਜਿਹੀ ਗੱਲ ’ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਚਾਰ ਜਣਿਆਂ ’ਚੋਂ ਤਿੰਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਦ ਕਿ ਚੌਥੇ ਦੀ ਭਾਲ ਜਾਰੀ ਹੈ। ਮੁਲਜ਼ਮਾਂ ਦੀ ਪਛਾਣ ਮਨਜੋਤ ਭੱਟੀ (26), ਨਵਜੋਤ ਭੱਟੀ (27) ਤੇ ਅਮਰਜੋਤ ਭੱਟੀ (22) ਵਜੋਂ ਕੀਤੀ ਗਈ ਹੈ।

ਸੰਬੰਧਿਤ ਖ਼ਬਰਾਂ

ਜਿਸ ਦੌਰਾਨ ਪੁਲਿਸ ਨੇ ਦੱਸਿਆ ਕਿ ਪਾਰਕਿੰਗ ਵਿੱਚ ਹੋਈ ਤਲਖ਼ੀ ਤੋਂ ਭੜਕੇ ਭੱਟੀ ਭਰਾਵਾਂ ਨੇ ਆਪਣੇ ਕੋਲ ਰੱਖੇ ਨਜਾਇਜ ਹਥਿਆਰ ਨਾਲ ਗੋਲੀਆਂ ਚਲਾਈਆਂ ਤੇ ਉੱਥੇ ਦਹਿਸ਼ਤ ਦਾ ਮਹੌਲ ਸਿਰਜ ਦਿੱਤਾ। ਦੱਸ ਦਇਏ ਕਿ ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਜਿਸ ਕਰਕੇ ਪੁਲਿਸ ਉਦੋਂ ਤੋਂ ਉਨ੍ਹਾਂ ਦੀ ਭਾਲ ਕਰ ਰਹੀ ਸੀ। ਅਖੀਰ ਪੁਲਿਸ ਨੇ ਕੈਲੇਡਨ ਦੇ ਇੱਕ ਘਰ ’ਤੇ ਛਾਪਾ ਮਾਰ ਕੇ ਤਿੰਨਾਂ ਨੂੰ ਫੜ ਲਿਆ। ਉਨ੍ਹਾਂ ਦੇ ਚੌਥੇ ਸਾਥੀ ਦੀ ਭਾਲ ਜਾਰੀ ਹੈ। ਤਿੰਨਾਂ ਖਿਲਾਫ਼ ਦੋਸ਼ ਆਇਦ ਕੀਤੇ ਗਏ ਹਨ, ਪਰ ਜੱਜ ਵਲੋਂ ਅਗਲੀ ਪੇਸ਼ੀ ਤੱਕ ਜ਼ਮਾਨਤ ’ਤੇ ਛੱਡ ਦਿੱਤਾ ਗਿਆ।

ਇਸ ਤੋਂ ਇਲਾਵਾ ਇਸੇ ਤਰ੍ਹਾਂ ਚੋਰੀ ਦੀਆਂ ਕਾਰਾਂ ਉੱਤੇ ਟੈਕਸੀ ਲਿਖਵਾ ਕੇ ਸਵਾਰੀਆਂ ਨਾਲ ਧੋਖਾਧੜੀ ਕਰਨ ਵਾਲੇ ਦੋ ਜਣਿਆਂ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮਨਵੀਰ ਸਿੰਘ ਤੇ ਸਈਅਦ ਹੁਸੈਨ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ, ਇਨ੍ਹਾਂ ਨੇ ਸਵਾਰੀ ਨੂੰ ਬੈਠਾਇਆ ਅਤੇ ਉਸਦੇ ਘਰ ਦੇ ਨੇੜੇ ਪਹੁੰਚ ਕੇ ਨਕਦ ਕਿਰਾਇਆ ਲੈਣ ਦੀ ਬਜਾਏ ਕੰਪਨੀ ਦੀਆਂ ਸ਼ਰਤਾਂ ਮੁਤਾਬਕ ਕਾਰਡ ਰਾਹੀਂ ਨਕਦੀ ਦੇਣ ਬਾਰੇ ਕਿਹਾ। ਬਜ਼ੁਰਗ ਸਵਾਰੀ ਨੇ ਜਿਵੇਂ ਹੀ ਆਪਣਾ ਡੈਬਿਟ ਕਾਰਡ ਦਿੱਤਾ ਤਾਂ ਦੋਹਾਂ ਨੇ ਫੁਰਤੀ ਨਾਲ ਕਾਰਡ ਬਦਲ ਲਿਆ ਤੇ ਕੁਝ ਹੀ ਮਿੰਟਾਂ ਵਿੱਚ ਕਿਸੇ ਏਟੀਐਮ ’ਤੇ ਜਾ ਕੇ ਉਸ ਦਾ ਖਾਤਾ ਖਾਲੀ ਕਰ ਦਿੱਤਾ। ਦੱਸ ਦਇਏ ਕਿ ਏਟੀਐਮ ਤੋਂ ਮਿਲੀ ਉਨ੍ਹਾਂ ਦੀ ਫੋਟੋ ਦੇ ਆਧਾਰ ‘ਤੇ ਪੁਲਿਸ ਉਸ ਸਮੇਂ ਤੋਂ ਹੀ ਉਨ੍ਹਾਂ ਦੀ ਭਾਲ ਕਰ ਰਹੀ ਸੀ। ਕੁਝ ਦਿਨ ਪਹਿਲਾਂ ਮਨਵੀਰ ਦੇ ਮਗਰੋਂ ਹੁਸੈਨ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਦੋਹਾਂ ਵੱਲੋਂ ਕੀਤੀ ਗਈ ਠੱਗੀ ਦੇ ਕਈ ਹੋਰ ਮਾਮਲੇ ਵੀ ਹੱਲ ਕਰ ਲਏ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੈਨੇਡਾ 'ਚ ਬਰੈਂਪਟਨ ਪਲਾਜ਼ਾ ਫਾਇਰਿੰਗ: ਤਿੰਨ ਭਰਾ ਗ੍ਰਿਫ਼ਤਾਰ, ਚੌਥਾ ਫਰਾਰ — NRI Post