|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬ੍ਰਾਜ਼ੀਲ ਦੇ ਵਿੱਚ ਆਏ ਭਿਆਨਕ ਹੜ੍ਹ - 57 ਲੋਕਾਂ ਦੀ ਮੌਤ , ਹਜ਼ਾਰਾਂ ਬੇਘਰ

ਬੇਲੋ ਹੋਰੀਜ਼ੋਂਟੇ , 27 ਜਨਵਰੀ ( NRI MEDIA )

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੇਲੋ ਹੋਰੀਜ਼ੋਂਟੇ , 27 ਜਨਵਰੀ ( NRI MEDIA )

ਬ੍ਰਾਜ਼ੀਲ ਦੇ ਦੱਖਣੀ ਖੇਤਰ ਵਿੱਚ ਭਾਰੀ ਬਾਰਸ਼ ਕਾਰਨ ਮੌਤਾਂ ਦੀ ਗਿਣਤੀ ਵਧ ਕੇ 57 ਹੋ ਗਈ ਹੈ , ਸਭ ਤੋਂ ਪ੍ਰਭਾਵਤ ਸੂਬਾ ਮਿਨਾਸ ਗੈਰਿਸ ਹੈ, ਜਿੱਥੇ 48 ਲੋਕਾਂ ਦੀ ਮੌਤ ਹੋ ਗਈ ਹੈ , ਖੇਤਰ ਭਰ ਦੇ 20,000 ਤੋਂ ਵੱਧ ਲੋਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਆਪਣਾ ਘਰ ਛੱਡਣ ਲਈ ਮਜ਼ਬੂਰ ਹਨ , ਸਿਵਲ ਪ੍ਰੋਟੈਕਸ਼ਨ ਦਫਤਰ ਨੇ ਸੋਮਵਾਰ ਨੂੰ ਕਿਹਾ ਕਿ ਮਿਨਾਸ ਗੈਰਿਸ ਦੀ ਰਾਜਧਾਨੀ ਬੇਲੋ ਹੋਰੀਜ਼ੋਂਟੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ , ਇੱਥੇ 19 ਲੋਕ ਲਾਪਤਾ ਹਨ , ਮਿਨਾਸ ਗੈਰਿਸ ਵਿੱਚ ਸਥਿਤ 99 ਸ਼ਹਿਰਾਂ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ ।

ਸੰਬੰਧਿਤ ਖ਼ਬਰਾਂ

ਬ੍ਰਾਜ਼ੀਲ ਦੇ ਸੂਬਾ ਪ੍ਰਸਾਸ਼ਨ ਨੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਲਈ ਤਿੰਨ ਦਿਨਾਂ ਸੋਗ ਦਾ ਐਲਾਨ ਵੀ ਕੀਤਾ ਹੈ , ਇਸ ਦੇ ਇਲਾਵਾ ਯੁੱਧ ਪੱਧਰ ਤੇ ਹੁਣ ਬਚਾਅ ਕਾਰਜ ਵੀ ਜਾਰੀ ਕੀਤੇ ਗਏ ਹਨ , ਪੂਰੇ ਇਲਾਕੇ ਦੇ ਵਿੱਚ ਲੋਕਾਂ ਨੂੰ ਲੱਭ ਕੇ ਬਚਾਇਆ ਜਾ ਰਿਹਾ ਹੈ , ਲੋਕਾਂ ਦੇ ਰਹਿਣ ਲਈ ਅਸਥਾਈ ਕੈਂਪ ਵੀ ਬਣਾਏ ਗਏ ਹਨ ।

ਮੀਂਹ ਨੇ ਤੋੜਿਆ 110 ਸਾਲਾਂ ਦਾ ਰਿਕਾਰਡ

ਮੌਸਮ ਵਿਭਾਗ ਅਨੁਸਾਰ ਸ਼ਹਿਰ ਨੇ 24 ਜਨਵਰੀ ਨੂੰ ਪਿਛਲੇ 110 ਸਾਲਾਂ ਦੀ ਬਾਰਸ਼ ਦਾ ਰਿਕਾਰਡ ਤੋੜ ਦਿੱਤਾ ਹੈ , ਪਿਛਲੇ 24 ਘੰਟਿਆਂ ਵਿੱਚ 171।8 ਮਿਲੀਮੀਟਰ ਬਾਰਸ਼ ਹੋਈ। ਇਸ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਕਈ ਮਕਾਨ ।ਹਿ ਗਏ। ਬਹੁਤ ਸਾਰੇ ਲੋਕਾਂ ਨੇ ਇਸ ਵਿੱਚ ਡੁੱਬ ਕੇ ਆਪਣੀ ਜਾਨ ਗੁਆ ​​ਦਿੱਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!