|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

Breaking News : ਵਤਨ ਪਰਤੇ ਭਾਰਤੀ ਪਾਇਲਟ ਅਭਿਨੰਦਨ

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫੌਜ ਦਾ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਪਾਕਿਸਤਾਨ ਤੋਂ ਸਵਦੇਸ਼ ਪਰਤ ਆਇਆ ਹੈ। ਅਟਾਰੀ ਬਾਰਡਰ 'ਤੇ ਉਸ ਦਾ ਸ਼ਾਨਦਾਰ ਸਵਾਗਤ ਹੋਇਆ ਹੈ। ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਦੇਸ਼ ਵਾਸੀਆਂ ਨੂੰ ਉਸ ਦੀ ਵਾਪਸੀ ਲਈ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਅਭਿਨੰਦਨ ਨੂੰ ਸ਼ਾਮ 4 ਵਜੇ ਪਾਕਿਸਤਾਨ ਤੋਂ ਛੱਡਿਆ ਜਾਣਾ ਸੀ ਪਰ ਪਾਕਿਸਾਤਨ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫੌਜ ਦਾ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਪਾਕਿਸਤਾਨ ਤੋਂ ਸਵਦੇਸ਼ ਪਰਤ ਆਇਆ ਹੈ। ਅਟਾਰੀ ਬਾਰਡਰ 'ਤੇ ਉਸ ਦਾ ਸ਼ਾਨਦਾਰ ਸਵਾਗਤ ਹੋਇਆ ਹੈ। ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਦੇਸ਼ ਵਾਸੀਆਂ ਨੂੰ ਉਸ ਦੀ ਵਾਪਸੀ ਲਈ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਅਭਿਨੰਦਨ ਨੂੰ ਸ਼ਾਮ 4 ਵਜੇ ਪਾਕਿਸਤਾਨ ਤੋਂ ਛੱਡਿਆ ਜਾਣਾ ਸੀ ਪਰ ਪਾਕਿਸਾਤਨ ਨੇ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਦਾ ਬਹਾਨਾ ਲਾ ਕੇ ਉਸ ਦੀ ਰਿਹਾਈ 'ਚ ਦੇਰੀ ਕਰ ਦਿੱਤੀ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਸਭ ਤੋਂ ਪਹਿਲਾਂ ਵਿੰਗ ਕਮਾਂਡਰ ਅਭਿਨੰਦਨ ਦਾ ਮੈਡੀਕਲ ਕਰਵਾਇਆ ਗਿਆ। ਪਾਇਲਟ ਅਭਿਨੰਦਨ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਿਜਾਇਆ ਜਾਵੇਗਾ ਜਿਥੇ ਉਸ ਦਾ ਮੈਡੀਕਲ ਟੈਸਟ ਹੋਵੇਗਾ। ਪਾਕਿਸਤਾਨ 'ਚ ਆਪਣੀ ਵੀਰਤਾ ਦੀ ਦਾਸਤਾਨ ਲਿਖਣ ਵਾਲੇ ਬਹਾਦਰ ਅਭਿਨੰਦਨ ਦੀ ਰਿਹਾਈ ਦੀ ਖਬਰ ਆਉਣ ਤੋਂ ਬਾਅਦ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!