|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਬ੍ਰੇਕਅੱਪ ਤੁਹਾਨੂੰ ਸਿਖਾਉਂਦਾ ਹੈ ਰਿਸ਼ਤਿਆਂ ਤੇ ਪਿਆਰ ਨਾਲ ਜੁੜੀਆਂ ਇਹ 5 ਗੱਲਾਂ

ਮੀਡੀਆ ਡੈਸਕ: ਰਿਲੇਸ਼ਨਸ਼ਿਪ ਦੇ ਬਾਅਦ ਅਚਾਨਕ ਬ੍ਰੇਕਅੱਪ ਕਿਸੇ ਵੀ ਇਨਸਾਨ ਨੂੰ ਦੁੱਖੀ ਤੇ ਪਰੇਸ਼ਾਨ ਕਰ ਸਕਦਾ ਹੈ। ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਸਥਿਤੀਆਂ 'ਚ ਲੋਕ ਟੁੱਟ ਜਾਂਦੇ ਹਨ। ਬਜ਼ੁਰਗਾਂ ਦਾ ਕਹਿਣਾ ਹੈ ਕਿ ਸੌ ਜ਼ਖ਼ਮਾਂ ਦੀ ਇਕ ਦਵਾਈ ਹੈ-ਸਮਾਂ। ਭਾਵ ਜਿਵੇਂ-ਜਿਵੇਂ ਸਮਾਂ ਲੰਘ ਰਿਹਾ ਹੈ ਤੁਸੀਂ ਬ੍ਰੇਕਅੱਪ ਦੇ ਹਾਦਸੇ ਨੂੰ ਭੁੱਲਦੇ ਜਾਂਦੇ ਹੋ ਤੇ ਵਿਛੜਣ ਵਾਲੇ ਵਿਅਕਤੀ ਨੂੰ

NRI Post Desk · 2260 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਰਿਲੇਸ਼ਨਸ਼ਿਪ ਦੇ ਬਾਅਦ ਅਚਾਨਕ ਬ੍ਰੇਕਅੱਪ ਕਿਸੇ ਵੀ ਇਨਸਾਨ ਨੂੰ ਦੁੱਖੀ ਤੇ ਪਰੇਸ਼ਾਨ ਕਰ ਸਕਦਾ ਹੈ। ਆਮ ਤੌਰ 'ਤੇ ਇਸ ਤਰ੍ਹਾਂ ਦੀਆਂ ਸਥਿਤੀਆਂ 'ਚ ਲੋਕ ਟੁੱਟ ਜਾਂਦੇ ਹਨ। ਬਜ਼ੁਰਗਾਂ ਦਾ ਕਹਿਣਾ ਹੈ ਕਿ ਸੌ ਜ਼ਖ਼ਮਾਂ ਦੀ ਇਕ ਦਵਾਈ ਹੈ-ਸਮਾਂ। ਭਾਵ ਜਿਵੇਂ-ਜਿਵੇਂ ਸਮਾਂ ਲੰਘ ਰਿਹਾ ਹੈ ਤੁਸੀਂ ਬ੍ਰੇਕਅੱਪ ਦੇ ਹਾਦਸੇ ਨੂੰ ਭੁੱਲਦੇ ਜਾਂਦੇ ਹੋ ਤੇ ਵਿਛੜਣ ਵਾਲੇ ਵਿਅਕਤੀ ਨੂੰ ਵੀ ਹੌਲੀ-ਹੌਲੀ ਦਿਲ 'ਚੋਂ ਕੱਢ ਦਿੰਦੇ ਹੋ। ਬ੍ਰੇਕਅੱਪ ਤੁਹਾਨੂੰ ਬਹੁਤ ਕੁਝ ਸਿਖਾ ਦਿੰਦਾ ਹੈ। ਬ੍ਰੇਕਅੱਪ ਨਾਲ ਤੁਸੀਂ ਕੁਝ ਜ਼ਰੂਰੀ ਗੱਲਾਂ ਸਿਖ ਸਕਦੇ ਹੋ, ਜੋ ਜ਼ਿੰਦਗੀ ਭਰ ਤੁਹਾਡੇ ਕੰਮ ਆਉਣਗੀਆਂ।

ਜ਼ਬਰਦਸਤੀ ਕੋਈ ਰਿਸ਼ਤਾਂ ਲੰਬਾ ਨਹੀਂ ਚੱਲ ਸਕਦਾ

ਬ੍ਰੇਕਅੱਪ ਤੁਹਾਨੂੰ ਪ੍ਰੇਮ ਨਾਲ ਜੁੜਿਆ ਇਕ ਜ਼ਰੂਰੀ ਸਬਕ ਸਿਖਾਉਂਦਾ ਹੈ ਕਿ ਕੋਈ ਵੀ ਰਿਸ਼ਤਾ ਜ਼ਬਰਦਸਤੀ ਨਹੀਂ ਰੱਖ ਸਕਦੇ। ਰਿਸ਼ਤਾ ਕੋਈ ਵੀ ਹੋ ਸਕਦਾ, ਜੇ ਮਨ ਨਾ ਲੱਗਣ ਦੇ ਬਾਵਜੂਦ ਤੁਸੀਂ ਉਸ ਰਿਸ਼ਤੇ 'ਚ ਅੰਨ੍ਹੇ ਹੋ ਜਾਂਦੇ ਹੋ ਤਾਂ ਮਾਨਸਿਕ ਤਣਾਅ ਤੇ ਪਰੇਸ਼ਾਨੀਆਂ ਹੀ ਆਉਣਗੀਆਂ। ਇਸ ਲਈ ਜ਼ਿੰਦਗੀ 'ਚ ਜਦੋਂ ਵੀ ਕੋਈ ਰਿਸ਼ਤਾ ਤੁਹਾਡੀ ਹਰ ਇਕ ਕੋਸ਼ਿਸ਼ ਦੇ ਬਾਅਦ ਵੀ ਠੀਕ ਨਾ ਚੱਲੇ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਰਿਸ਼ਤਾ ਤੋੜ ਦੇਣਾ ਚਾਹੀਦਾ ਹੈ।

ਦੁਨੀਆ 'ਚ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ

ਆਮ ਤੌਰ 'ਤੇ ਪਿਆਰ ਦੀ ਸ਼ੁਰੂਆਤ 'ਚ ਹੀ ਪਾਰਟਨਰ ਇਕ ਦੂਸਰੇ ਦੀਆਂ ਤਾਰੀਫਾਂ ਕਰਦੇ ਥੱਕਦੇ ਨਹੀਂ ਪਰ ਰਿਸਤੇ 'ਚ ਜਦੋਂ ਦਰਾਰ ਆਉਣਾ ਸ਼ੁਰੂ ਹੋ ਜਾਂਦੀ ਹੈ ਤਾਂ ਇਕ ਦੂਸਰੇ 'ਚ ਬੁਰਾਈਆਂ ਨਜ਼ਰ ਆਉਂਦੀਆਂ ਹਨ। ਇਸ ਲਈ ਬ੍ਰੇਕਅੱਪ ਤੋਂ ਤੁਹਾਨੂੰ ਇਕ ਗੱਲ ਇਹ ਵੀ ਸਿਖ ਲੈਣੀ ਚਾਹੀਦੀ ਹੈ ਕਿ ਦੁਨੀਆ 'ਚ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ।

ਰਿਸ਼ਤਾ ਨਿਭਾਉਣ ਲਈ ਤੁਸੀਂ ਆਪਣੇ ਆਪ ਨੂੰ ਮਜਬੂਰ ਨਹੀਂ ਕਰ ਸਕੇ

ਸੰਬੰਧਿਤ ਖ਼ਬਰਾਂ

ਜ਼ਿਆਦਾਤਰ ਲੋਕਾਂ ਨੂੰ ਇਹ ਹੀ ਲੱਗਦਾ ਹੈ ਕਿ ਮੈਂ ਰਿਸ਼ਤੇ ਲਈ ਸੰਜੀਦਾ ਹਾਂ ਤਾਂ ਸਾਹਮਣੇ ਵਾਲਾ ਵੀ ਸੰਜੀਦਾ ਹੀ ਹੈ ਪਰ ਹੋ ਸਕਦਾ ਹੈ ਕਿ ਸਾਹਮਣੇ ਵਾਲੇ ਇਸ ਤਰ੍ਹਾਂ ਨਾ ਸੋਚ ਰਿਹਾ ਹੋਵੇ। ਇਥੇ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਲਈ ਭਲਾ ਪਰਫੈਕਟ ਹੋ ਪਰ ਦੂਸਰੇ ਨੂੰ ਪਿਆਰ ਕਰਨ ਲਈ ਆਪਣੇ ਆਪ ਨੂੰ ਮਜਬੂਰ ਨਹੀਂ ਕਰ ਸਕਦੇ।

ਦੁੱਖ ਭਾਵੇਂ ਕਿੰਨੇ ਵੀ ਵੱਡੇ ਹੋਣ ਖ਼ਤਮ ਹੋ ਜਾਂਦੇ ਹਨ

ਆਪਣੇ ਬ੍ਰੇਕਅੱਪ ਵਾਲੇ ਸਮੇਂ ਨੂੰ ਸੋਚੋ ਤੇ ਧਿਆਨ ਕਰੋ ਕਿ ਤੁਸੀਂ ਕਿੰਨਾ ਜ਼ਿਆਦਾ ਪਰੇਸ਼ਾਨ ਹੋਏ ਸੀ। ਕੁਝ ਦਿਨ ਤੁਸੀਂ ਆਪਣੇ ਬ੍ਰੇਕਅੱਪ ਦੀ ਤਕਲੀਫ਼ 'ਚੋਂ ਬਾਹਰ ਨਹੀਂ ਨਿਕਲੇ ਸੀ, ਪਰ ਕੁਝ ਦਿਨਾਂ ਬਾਅਦ ਤੁਸੀਂ ਆਪਣੇ ਪਾਰਟਨਰ ਤੋਂ ਬਿਨਾਂ ਰਹਿਣ ਦੀ ਆਦਤ ਪਾ ਲਈ ਸੀ। ਇਸ ਲਈ ਤੁਹਾਨੂੰ ਇਹ ਗੱਲ ਸਿਖਣ ਨੂੰ ਮਿਲਦੀ ਹੈ ਕਿ ਦੁੱਖ ਜਾਂ ਤਕਲੀਫ਼ ਕਿੰਨੀ ਵੀ ਵੱਡੀ ਹੋਵੇ ਸਮੇਂ ਦੇ ਨਾਲ ਖ਼ਤਮ ਹੋ ਜਾਂਦੇ ਹਨ।

ਪਿਆਰ ਤੋਂ ਬਾਹਰ ਵੀ ਦੁਨੀਆ ਹੈ

ਪਿਆਰ ਦੀ ਸ਼ੁਰੂਆਤ 'ਚ ਅਕਸਰ ਲੋਕ ਇਨ੍ਹਾਂ ਜ਼ਿਆਦਾ ਡੁੱਬ ਜਾਂਦੇ ਹਨ ਕਿ ਉਨ੍ਹਾਂ ਨੂੰ ਬਾਹਰੀ ਦੁਨੀਆ ਚੰਗੀ ਨਹੀਂ ਲੱਗਦੀ। ਅਸਲ 'ਚ ਸੱਚਾਈ ਇਹ ਹੈ ਕਿ ਅਸੀਂ ਆਪਣੇ ਸਮਾਜ ਤੇ ਆਪਣੇ ਆਲੇ-ਦੁਆਲੇ ਲੋਕਾਂ 'ਚ ਹੀ ਰਹਿਣਾ ਹੈ। ਇਸ ਲਈ ਲੰਬੇ ਸਮੇਂ ਤਕ ਇਨ੍ਹਾਂ ਤੋਂ ਮੂੰਹ ਨਹੀਂ ਮੋੜ ਸਦੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!