|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬ੍ਰੇਕਜ਼ਿਟ ਸਮਝੌਤੇ ਨੂੰ ਯੂਰਪੀ ਯੂਨੀਅਨ ਸੰਸਦ ਨੇ ਦਿੱਤੀ ਮਨਜ਼ੂਰੀ

ਬ੍ਰਸੇਲਸ (Nri Media) : ਯੂਰਪੀ ਯੂਨੀਅਨ ਤੋਂ ਵਿਦਾਈ ਲਈ ਬ੍ਰਿਟੇਨ ਨੇ ਕਮਰ ਕੱਸ ਲਈ ਹੈ।ਬੁੱਧਵਾਰ ਨੂੰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਨੇ ਬ੍ਰਿਟੇਨ ਦੇ ਯੂਨੀਅਨ ਤੋਂ ਵੱਖ ਹੋਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂਰਪੀ ਯੂਨੀਅਨ ਦੀ ਪਾਰਲੀਮੈਂਟ ਵਿੱਚ ਬ੍ਰੇਕਜ਼ਿਟ ਸਮਝੌਤੇ 'ਤੇ ਹੋਈ ਵੋਟਿੰਗ ਦੌਰਾਨ ਸਮਝੌਤੇ ਦੇ ਪੱਖ ਵਿੱਚ 621 ਅਤੇ ਵਿਰੋਧ ਵਿੱਚ 49 ਵੋਟਾਂ ਪਈਆ।ਇਸੇ ਨਾਲ ਹੀ ਬ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬ੍ਰਸੇਲਸ (Nri Media) : ਯੂਰਪੀ ਯੂਨੀਅਨ ਤੋਂ ਵਿਦਾਈ ਲਈ ਬ੍ਰਿਟੇਨ ਨੇ ਕਮਰ ਕੱਸ ਲਈ ਹੈ।ਬੁੱਧਵਾਰ ਨੂੰ ਯੂਰਪੀ ਯੂਨੀਅਨ ਦੀ ਪਾਰਲੀਮੈਂਟ ਨੇ ਬ੍ਰਿਟੇਨ ਦੇ ਯੂਨੀਅਨ ਤੋਂ ਵੱਖ ਹੋਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂਰਪੀ ਯੂਨੀਅਨ ਦੀ ਪਾਰਲੀਮੈਂਟ ਵਿੱਚ ਬ੍ਰੇਕਜ਼ਿਟ ਸਮਝੌਤੇ 'ਤੇ ਹੋਈ ਵੋਟਿੰਗ ਦੌਰਾਨ ਸਮਝੌਤੇ ਦੇ ਪੱਖ ਵਿੱਚ 621 ਅਤੇ ਵਿਰੋਧ ਵਿੱਚ 49 ਵੋਟਾਂ ਪਈਆ।ਇਸੇ ਨਾਲ ਹੀ ਬ੍ਰਿਟੇਨ ਦੀ ਵਿਦਾਇਗੀ ਨੂੰ ਮਨਜ਼ੂਰੀ ਮਿਲ ਗਈ।ਇਹ ਬ੍ਰੇਕਿਜਟ ਸਮਝੌਤਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾੱਨਸਨ ਨੇ ਬੀਤੇ ਵਰ੍ਹੇ ਯੂਨੀਅਨ ਦੇ ਬਾਕੀ 27 ਹੋਰ ਆਗੂਆਂ ਨਾਲ ਗੱਲਬਾਤ ਕਰ ਕੇ ਲਿਆਂਦਾ ਸੀ।

ਸੰਬੰਧਿਤ ਖ਼ਬਰਾਂ

ਬ੍ਰਿਟੇਨ ਵਿੱਚ ਜੂਨ 2016 ਨੂੰ ਵਿੱਚ ਬ੍ਰਿਟੇਨ ਦੇ ਯੂਰਪੀ ਯੂਨੀਅਨ ਵਿੱਚੋਂ ਬਾਹਰ ਆਉਣ ਦੇ ਲਈ ਇੱਕ ਜਨਮਤ ਕਰਵਾਇਆ ਗਿਆ ਸੀ। ਸ਼ੁਕਰਵਾਰ ਨੂੰ ਈ.ਯੂ ਤੋਂ ਵੱਖ ਹੋ ਜਾਵੇਗਾ, ਪਰ ਬ੍ਰਿਟੇਨ ਇਸ ਸਾਲ ਦੇ ਅਖੀਰ ਤੱਕ ਈ.ਯੂ. ਦੇ ਆਰਥਿਕ ਮੁੱਦਿਆ ਨਾਲ ਜੁੜਿਆ ਰਹੇਗਾ,ਪਰ ਕਿਸੇ ਨੀਤੀ 'ਤੇ ਆਪਣੀ ਰਾਏ ਨਹੀਂ ਦੇ ਸਕੇਗਾ।ਬ੍ਰਿਟੇਨ ਯੂਰਪੀ ਯੂਨੀਅਨ ਨੂੰ ਛੱਡਣ ਵਾਲਾ ਪਹਿਲਾ ਦੇਸ਼ ਹੋਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!