|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਬ੍ਰਿਟੇਨ ਨੇ 8 ਅਗਸਤ ਤੋਂ ਭਾਰਤੀਆਂ ਲਈ ਹੋਟਲ ਕੁਆਰੰਟੀਨ ਕੀਤਾ ਖ਼ਤਮ

ਲੰਡਨ (ਦੇਵ ਇੰਦਰਜੀਤ) : ਬ੍ਰਿਟੇਨ ਜਾਣ ਵਾਲੇ ਭਾਰਤੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਅਸਲ ਵਿਚ ਬ੍ਰਿਟੇਨ ਨੇ ਕੋਰੋਨਾ ਨਿਯਮਾਂ ਵਿਚ ਛੋਟ ਦਿੰਦੇ ਹੋਏ ਭਾਰਤ ਨੂੰ ਰੈੱਡ ਲਿਸਟ ਵਿਚੋਂ ਹਟਾ ਕੇ 'ਅੰਬਰ' ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਇਹ ਨਿਯਮ 8 ਅਗਸਤ ਤੋਂ ਪ੍ਰਭਾਵੀ ਹੋਵੇਗਾ। ਇੱਥੇ ਦੱਸ ਦਈਏ ਕਿ ਲਾਲ ਸੂਚੀ ਵਿਚ ਸ਼ਾਮਲ ਹੋਣ ਦੇ ਬਾਅਦ ਭਾਰਤੀ ਯਾਤਰੀਆਂ ਨੂੰ ਹੋਟਲ ਵਿਚ 10 ਦਿਨ

NRI Post Desk · 1939 ਦਿਨ ਪਹਿਲਾਂ · ਅੱਪਡੇਟ 1939 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬ੍ਰਿਟੇਨ ਨੇ 8 ਅਗਸਤ ਤੋਂ ਭਾਰਤੀਆਂ ਲਈ ਹੋਟਲ ਕੁਆਰੰਟੀਨ ਕੀਤਾ ਖ਼ਤਮ
📷 NRI Post Desk

ਲੰਡਨ (ਦੇਵ ਇੰਦਰਜੀਤ) : ਬ੍ਰਿਟੇਨ ਜਾਣ ਵਾਲੇ ਭਾਰਤੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਅਸਲ ਵਿਚ ਬ੍ਰਿਟੇਨ ਨੇ ਕੋਰੋਨਾ ਨਿਯਮਾਂ ਵਿਚ ਛੋਟ ਦਿੰਦੇ ਹੋਏ ਭਾਰਤ ਨੂੰ ਰੈੱਡ ਲਿਸਟ ਵਿਚੋਂ ਹਟਾ ਕੇ 'ਅੰਬਰ' ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਇਹ ਨਿਯਮ 8 ਅਗਸਤ ਤੋਂ ਪ੍ਰਭਾਵੀ ਹੋਵੇਗਾ। ਇੱਥੇ ਦੱਸ ਦਈਏ ਕਿ ਲਾਲ ਸੂਚੀ ਵਿਚ ਸ਼ਾਮਲ ਹੋਣ ਦੇ ਬਾਅਦ ਭਾਰਤੀ ਯਾਤਰੀਆਂ ਨੂੰ ਹੋਟਲ ਵਿਚ 10 ਦਿਨ ਤੱਕ ਕੁਆਰੰਟੀਨ ਰਹਿਣਾ ਪੈਂਦਾ ਸੀ ਪਰ ਹੁਣ ਅੰਬਰ ਸੂਚੀ ਵਿਚ ਸ਼ਾਮਲ ਹੋਣ 'ਤੇ ਘਰ ਵਿਚ ਹੀ 10 ਦਿਨਾਂ ਲਈ ਕੁਆਰੰਟੀਨ ਰਹਿਣਾ ਹੋਵੇਗਾ।ਉੱਥੇ ਪਾਕਿਸਤਾਨ ਹਾਲੇ ਵੀ ਰੈੱਡ ਲਿਸਟ ਵਿਚ ਸ਼ਾਮਲ ਹੈ, ਜਿਸ ਦਾ ਮਤਲਬ ਹੈ ਕਿ ਉਸ ਦੇ ਯਾਤਰੀਆਂ ਨੂੰ ਕੁਆਰੰਟੀਨ ਲਈ ਵੱਡੀ ਰਾਸ਼ੀ ਚੁਕਾਉਣੀ ਹੋਵੇਗੀ।

ਸੰਬੰਧਿਤ ਖ਼ਬਰਾਂ

ਭਾਰਤ ਦੇ ਇਲਾਵਾ ਹੋਰ ਜਿਹੜੇ ਦੇਸ਼ਾਂ ਨੂੰ ਅੰਬਰ ਸੂਚੀ ਵਿਚ ਟਰਾਂਸਫਰ ਕੀਤਾ ਗਿਆ ਹੈ ਉਹਨਾਂ ਵਿਚ ਯੂ.ਏ.ਈ. ਕਤਰ ਅਤੇ ਬਹਿਰੀਨ ਸ਼ਾਮਲ ਹਨ। ਬ੍ਰਿਟੇਨ ਦੇ ਆਵਾਜਾਈ ਸਕੱਤਰ ਨੇ ਟਵੀਟ ਕਰ ਕੇ ਇਸ ਸੰਬੰਧੀ ਜਾਣਕਾਰੀ ਦਿੱਤੀ। ਆਵਾਜਾਈ ਸਕੱਤਰ ਨੇ ਕਿਹਾ ਕਿ ਦੁਨੀਆ ਭਰ ਵਿਚ ਪਰਿਵਾਰਾਂ, ਦੋਸਤਾਂ ਅਤੇ ਕਾਰੋਬਾਰਾਂ ਨਾਲ ਜੁੜਣ ਦੇ ਚਾਹਵਾਨ ਲੋਕਾਂ ਲਈ ਇਹ ਬਹੁਤ ਚੰਗੀ ਖ਼ਬਰ ਹੈ। ਉੱਥੇ ਉਹਨਾਂ ਨੇ ਸਫਲ ਘਰੇਲੂ ਟੀਕਾਕਰਨ ਪ੍ਰੋਗਰਾਮ ਲਈ ਸਿਹਤ ਕਰਮੀਆਂ ਦਾ ਧੰਨਵਾਦ ਕੀਤਾ।

ਭਾਰਤ-ਯੂ.ਏ.ਈ. ਸਮੇਤ ਅੰਬਰ ਸੂਚੀ ਵਿਚ ਸ਼ਾਮਲ ਦੇਸ਼ਾਂ ਨੂੰ ਲੰਡਨ ਦੀ ਯਾਤਰਾ ਤੋਂ ਤਿੰਨ ਦਿਨ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਹੋਵੇਗਾ। ਇਸ ਦੀ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇੰਗਲੈਂਡ ਪਹੁੰਚਣ 'ਤੇ ਦੋ ਕੋਰੋਨਾ ਟੈਸਟ ਕਰਵਾਉਣੇ ਹੋਣਗੇ। ਇਸ ਦੀ ਬੁਕਿੰਗ ਪਹਿਲਾਂ ਹੀ ਕਰਾਉਣੀ ਹੋਵੇਗੀ। ਟ੍ਰੈਵਲ ਲੋਕੇਟਰ ਫਾਰਮ ਭਰਨਾ ਹੋਵੇਗਾ। ਇੰਗਲੈਂਡ ਪਹੁੰਚਣ 'ਤੇ ਯਾਤਰੀਆਂ ਨੂੰ ਘਰ ਵਿਚ ਹੀ ਜਾਂ ਟ੍ਰੈਵਲ ਲੋਕੇਟਰ ਵਿਚ ਦੱਸੀ ਗਈ ਜਗ੍ਹਾ 'ਤੇ 10 ਦਿਨ ਲਈ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਦੂਜੇ ਦਿਨ ਅਤੇ 8ਵੇਂ ਦਿਨ ਯਾਤਰੀ ਨੂੰ ਕੋਰੋਨਾ ਟੈਸਟ ਕਰਾਉਣਾ ਹੋਵੇਗਾ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!