|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਬ੍ਰਿਟੇਨ ਨੇ ਕੀਤੇ ਯੂਰਪੀ ਯੂਨੀਅਨ ਦੇ ਨਿਯਮ ਮੰਨਣੇ ਬੰਦ ਕੀਤੇ, ਇਹ ਹੋਣਗੀਆਂ ਤਬਦੀਲੀਆਂ

ਲੰਡਨ (ਦੇਵ ਇੰਦਰਜੀਤ) - ਬ੍ਰਿਟੇਨ 31 ਦਸੰਬਰ ਦੀ ਰਾਤ 11 ਵਜੇ ਤੋਂ ਯੂਰਪੀ ਯੂਨੀਅਨ ਤੋਂ ਰਸਮੀ ਤੌਰ 'ਤੇ ਵੱਖ ਹੋ ਗਿਆ ਹੈ। ਬ੍ਰਿਟੇਨ ਨੇ ਯੂਰਪੀ ਯੂਨੀਅਨ ਦੇ ਨਿਯਮ ਮੰਨਣੇ ਬੰਦ ਕੀਤੇ ਅਤੇ ਯਾਤਰਾ, ਵਪਾਰ, ਪ੍ਰਵਾਸੀ ਤੇ ਸੁਰੱਖਿਆ ਦੇ ਆਪਣੇ ਨਿਯਮ ਲਾਗੂ ਕੀਤੇ।

NRI Post Desk · 2155 ਦਿਨ ਪਹਿਲਾਂ · ਅੱਪਡੇਟ 2155 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬ੍ਰਿਟੇਨ ਨੇ ਕੀਤੇ ਯੂਰਪੀ ਯੂਨੀਅਨ ਦੇ ਨਿਯਮ ਮੰਨਣੇ ਬੰਦ ਕੀਤੇ, ਇਹ ਹੋਣਗੀਆਂ ਤਬਦੀਲੀਆਂ
📷 NRI Post Desk

ਲੰਡਨ (ਦੇਵ ਇੰਦਰਜੀਤ) - ਬ੍ਰਿਟੇਨ 31 ਦਸੰਬਰ ਦੀ ਰਾਤ 11 ਵਜੇ ਤੋਂ ਯੂਰਪੀ ਯੂਨੀਅਨ ਤੋਂ ਰਸਮੀ ਤੌਰ 'ਤੇ ਵੱਖ ਹੋ ਗਿਆ ਹੈ। ਬ੍ਰਿਟੇਨ ਨੇ ਯੂਰਪੀ ਯੂਨੀਅਨ ਦੇ ਨਿਯਮ ਮੰਨਣੇ ਬੰਦ ਕੀਤੇ ਅਤੇ ਯਾਤਰਾ, ਵਪਾਰ, ਪ੍ਰਵਾਸੀ ਤੇ ਸੁਰੱਖਿਆ ਦੇ ਆਪਣੇ ਨਿਯਮ ਲਾਗੂ ਕੀਤੇ।

ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਵਿਚ ਸੁਤੰਤਰ ਆਵਾਜਾਈ ਬੰਦ ਹੋ ਗਈ ਹੈ। ਇਸ ਦੇ ਬਦਲੇ ਬ੍ਰਿਟੇਨ ਨੇ ਪੁਆਇੰਟ ਇਮੀਗ੍ਰੇਸ਼ਨ ਸਿਸਟਮ ਬਣਾਇਆ ਹੈ।

ਬ੍ਰਿਟੇਨ ਦੇ ਕਿਸੇ ਵਿਅਕਤੀ ਨੂੰ ਜ਼ਿਆਦਾਤਰ ਯੂਰਪੀ ਯੂਨੀਅਨ ਦੇਸ਼ਾਂ ਵਿਚ 90 ਦਿਨ ਤੋ ਵੱਧ ਰਹਿਣ ਦੇ ਲਈ ਵੀਜ਼ਾ ਦੀ ਲੋੜ ਹੋਵੇਗੀ।

ਸੰਬੰਧਿਤ ਖ਼ਬਰਾਂ

ਟੈਕਸ ਰਹਿਤ ਸ਼ਾਪਿੰਗ ਦੀ ਸਹੂਲਤ ਹੋਵੇਗੀ ਮਤਲਬ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਪਰਤਣ ਵਾਲੇ ਲੋਕ ਆਪਣੇ ਨਾਲ 42 ਲਿਟਰ ਬੀਅਰ, 18 ਲਿਟਰ ਵਾਈਨ, 200 ਸਿਗਰਟ ਬਿਨਾਂ ਕਿਸੇ ਟੈਕਸ ਦੇ ਲਿਆ ਸਕਦੇ ਹਨ।

ਆਇਰਲੈਂਡ ਦੇ ਇਲਾਵਾ ਬ੍ਰਿਟੇਨ ਵਿਚ ਰਹਿਣ ਦੀ ਇੱਛਾ ਰੱਖਣ ਵਾਲੇ ਯੂਰਪੀ ਯੂਨੀਅਨ ਦੇ ਨਾਗਰਿਕਾਂ 'ਤੇ ਪੁਆਇੰਟ ਆਧਾਰਿਤ ਸਿਸਟਮ ਲਾਗੂ ਹੋਵੇਗਾ ਜਿਵੇਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਨਾਗਿਰਕਾਂ 'ਤੇ ਹੁੰਦਾ ਹੈ।

ਬ੍ਰਿਟੇਨ ਦੀ ਪੁਲਸ ਦੇ ਕੋਲ ਹੁਣ ਯੂਰਪੀ ਯੂਨੀਅਨ ਦਾ ਡਾਟਾ ਬੇਸ ਨਹੀਂ ਹੋਵੇਗਾ ਜਿਸ ਵਿਚ ਕ੍ਰਿਮੀਨਲ ਰਿਕਾਰਡ, ਫਿੰਗਰਪ੍ਰਿੰਟਸ ਅਤੇ ਲੋੜੀਂਦੇ ਲੋਕਾਂ ਦੀ ਸੂਚੀ ਹੁੰਦੀ ਹੈ।

ਇੰਗਲੈਂਡ, ਸਕਾਟਲੈਂਡ, ਵੇਲਜ਼ ਦੇ ਵਪਾਰੀਆਂ ਦੇ ਲਈ ਕਾਗਜ਼ੀ ਕਾਰਵਾਈ ਜ਼ਿਆਦਾ ਵੱਧ ਜਾਵੇਗੀ ਜੋ ਯੂਰਪੀ ਯੂਨੀਅਨ ਦੇ ਦੇਸ਼ਾਂ ਦੇ ਨਾਲ ਵਪਾਰ ਕਰਦੇ ਹਨ। ਯੂਰਪ ਵਿਚ ਨਿਰਯਾਤ ਕਰਨ ਵਾਲੀ ਬ੍ਰਿਟਿਸ਼ ਕੰਪਨੀਆਂ ਨੂੰ ਕਮਟਮ ਫਾਰਮ ਭਰਨੇ ਪੈਣਗੇ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!