|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਬ੍ਰਿਟਿਸ਼-ਭਾਰਤੀ ਲੇਖਿਕਾ ਨੂੰ ਮਿਲਿਆ ਇਤਿਹਾਸ ਸਾਹਿਤ ਪੁਰਸਕਾਰ

ਲੰਡਨ (ਐਨ.ਆਰ.ਆਈ. ਮੀਡਿਆ) : ਬ੍ਰਿਟਿਸ਼-ਭਾਰਤੀ ਪੱਤਰਕਾਰ ਅਤੇ ਲੇਖਿਕਾ ਅਨਿਤਾ ਆਨੰਦ ਦੀ ਕਿਤਾਬ, "ਦੀ ਪੈਸ਼ੇਂਟ ਅਸੈਸਿਨ: ਏ ਟਰੂ ਟੇਲ ਆਫ਼ ਮੈਸਕਰ, ਰਿਵੇਂਜ਼ ਐਂਡ ਦਾ ਰਾਜ" ਨੂੰ ਇੱਥੇ ਦਾ ਮੰਨਿਆ ਪ੍ਰਮੰਨਿਆ ਇਤਿਹਾਸ ਸਾਹਿਤ ਪੁਰਸਕਾਰ ਦਿੱਤਾ ਗਿਆ ਹੈ।

NRI Post Desk · 2183 ਦਿਨ ਪਹਿਲਾਂ · ਅੱਪਡੇਟ 2183 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬ੍ਰਿਟਿਸ਼-ਭਾਰਤੀ ਲੇਖਿਕਾ ਨੂੰ ਮਿਲਿਆ ਇਤਿਹਾਸ ਸਾਹਿਤ ਪੁਰਸਕਾਰ
📷 NRI Post Desk

ਲੰਡਨ (ਐਨ.ਆਰ.ਆਈ. ਮੀਡਿਆ) : ਬ੍ਰਿਟਿਸ਼-ਭਾਰਤੀ ਪੱਤਰਕਾਰ ਅਤੇ ਲੇਖਿਕਾ ਅਨਿਤਾ ਆਨੰਦ ਦੀ ਕਿਤਾਬ, "ਦੀ ਪੈਸ਼ੇਂਟ ਅਸੈਸਿਨ: ਏ ਟਰੂ ਟੇਲ ਆਫ਼ ਮੈਸਕਰ, ਰਿਵੇਂਜ਼ ਐਂਡ ਦਾ ਰਾਜ" ਨੂੰ ਇੱਥੇ ਦਾ ਮੰਨਿਆ ਪ੍ਰਮੰਨਿਆ ਇਤਿਹਾਸ ਸਾਹਿਤ ਪੁਰਸਕਾਰ ਦਿੱਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ ਇਸ ਕਿਤਾਬ ’ਚ ਉਨ੍ਹਾਂ ਨੇ ਸਾਲ 1919 ’ਚ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ’ਚ ਹੋਏ ਨਰਸੰਹਾਰ ’ਚ ਘਿਰੇ ਇੱਕ ਨੌਜਵਾਨ (ਕ੍ਰਾਂਤੀਕਾਰੀ ਉਧਮ ਸਿੰਘ) ਦੇ ਜੀਵਨ ਨੂੰ ਦਰਸਾਇਆ ਹੈ।ਆਨੰਦ ਨੇ ਇਸ ਪੁਰਸਕਾਰ ਦੇ ਛੇ ਦਾਅਵੇਦਾਰਾਂ ਨੂੰ ਪਛਾੜਦਿਆਂ ਇਤਿਹਾਸ ਦੇ ਲਈ ਪ੍ਰਮੁੱਖ "ਪੈਨ ਹੈਜ਼ਲ-ਟਿਲੱਟਮੈਨ ਪ੍ਰਾਈਜ਼-2020" ਆਪਣੇ ਨਾਮ ਕੀਤਾ।

ਇਹ ਪੁਰਸਕਾਰ ਹਰ ਸਾਲ ਅਸਲ ਘਟਨਾਵਾਂ, ਖ਼ਾਸ ਕਰ ਇਤਿਹਾਸ ਨਾਲ ਜੁੜੇ ਤੱਥਾਂ ਤੇ ਅਧਾਰ ’ਤੇ ਲਿਖੀਆਂ ਪੁਸਤਕਾਂ ਬਾਰੇ ਦਿੱਤਾ ਜਾਂਦਾ ਹੈ।ਜੇਤੂ ਐਲਾਨ ਕਰਨ ਵਾਲੀ ਚੋਣ ਕਮੇਟੀ ਨੇ ਇਸ ਨੂੰ ਮੌਲਿਕ ਇਤਿਹਾਸਕ ਲੇਖ ਕਰਾਰ ਦਿੱਤਾ, ਜਿਸਨੂੰ ਆਉਣ ਵਾਲੇ ਦਹਾਕਿਆਂ ਤੱਕ ਪੜ੍ਹਿਆ ਜਾਵੇਗਾ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!