|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

ਬਰਤਾਨੀਆਂ ਦੀ ਪ੍ਰਧਾਨ ਮੰਤਰੀ 7 ਜੂਨ ਨੂੰ ਛੱਡੇਗੀ ਅਹੁਦਾ

ਲੰਡਨ (ਵਿਕਰਮ ਸਹਿਜਪਾਲ) : ਬਰਤਾਨੀਆਂ ਦੀ ਪ੍ਰਧਾਨ ਮੰਤਰੀ ਟੇਰੇਸਾ ਮੇ ਨੇ ਸ਼ੁੱਕਰਵਾਰ ਨੂੰ ਇਕ ਬਹੁਤ ਹੀ ਭਾਵੁਕ ਭਾਸ਼ਣ ਵਿੱਚ ਐਲਾਨ ਕੀਤਾ ਕਿ ਉਹ 7 ਜੂਨ ਨੂੰ ਕੰਜ਼ਰਵੇਟਿਵ ਆਗੂ ਦਾ ਅਹੁਦਾ ਛੱਡ ਦਵੇਗੀ। ਡਾਊਨਿੰਗ ਸਟਰੀਟ 'ਚ ਆਪਣੇ ਸਰਕਾਰੀ ਨਿਵਾਸ ਦੇ ਬਾਹਰ ਟੇਰੇਸਾ ਮੇ ਨੇ ਕਿਹਾ ਕਿ ਇਹ ਮੇਰੇ ਲਈ ਬੜੇ ਦੁੱਖ ਦਾ ਮਸਲਾ ਹੈ, ਅਤੇ ਇਹ ਹਮੇਸ਼ਾ ਦੁੱਖ ਦਾ ਕਾਰਨ ਰਹੇਗਾ ਕਿ ਮੈਂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਡਨ (ਵਿਕਰਮ ਸਹਿਜਪਾਲ) : ਬਰਤਾਨੀਆਂ ਦੀ ਪ੍ਰਧਾਨ ਮੰਤਰੀ ਟੇਰੇਸਾ ਮੇ ਨੇ ਸ਼ੁੱਕਰਵਾਰ ਨੂੰ ਇਕ ਬਹੁਤ ਹੀ ਭਾਵੁਕ ਭਾਸ਼ਣ ਵਿੱਚ ਐਲਾਨ ਕੀਤਾ ਕਿ ਉਹ 7 ਜੂਨ ਨੂੰ ਕੰਜ਼ਰਵੇਟਿਵ ਆਗੂ ਦਾ ਅਹੁਦਾ ਛੱਡ ਦਵੇਗੀ। ਡਾਊਨਿੰਗ ਸਟਰੀਟ 'ਚ ਆਪਣੇ ਸਰਕਾਰੀ ਨਿਵਾਸ ਦੇ ਬਾਹਰ ਟੇਰੇਸਾ ਮੇ ਨੇ ਕਿਹਾ ਕਿ ਇਹ ਮੇਰੇ ਲਈ ਬੜੇ ਦੁੱਖ ਦਾ ਮਸਲਾ ਹੈ, ਅਤੇ ਇਹ ਹਮੇਸ਼ਾ ਦੁੱਖ ਦਾ ਕਾਰਨ ਰਹੇਗਾ ਕਿ ਮੈਂ ਬ੍ਰੇਕਿਜ਼ਟ ਡਿਲੀਵਰ ਨਹੀਂ ਕਰ ਪਾਈ।

ਸੰਬੰਧਿਤ ਖ਼ਬਰਾਂ

ਇਹ ਅਸਤੀਫ਼ਾ ਰਸਮੀ ਤੌਰ 'ਤੇ ਇਕ ਨਵੀਂ ਲੀਡਰਸ਼ਿਪ ਦੀ ਦੌੜ ਨੂੰ ਦਰਸਾਉਂਦਾ ਹੈ 'ਤੇ ਇਸ ਦੌਰਾਨ ਟੇਰੇਸਾ ਮੇ ਅਗਲਾ ਪ੍ਰਧਾਨਮੰਤਰੀ ਬਣਨ ਤੱਕ ਕਾਰਜ਼ਕਾਰੀ ਪ੍ਰਧਾਨਮੰਤਰੀ ਬਣੀ ਰਹੇਗੀ। ਟੇਰੇਸਾ ਮੇ ਨੇ ਕਿਹਾ ਕਿ ਸ਼ੁਕਵਾਰ 7 ਜੂਨ ਨੂੰ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲੀਡਰ ਵਜੋਂ ਅਸਤੀਫ਼ਾ ਦਵੇਗੀ। ਉਨ੍ਹਾਂ ਕਿਹਾ ਕਿ ਨਵੇਂ ਆਗੂ ਦੀ ਚੋਣ ਕਰਨ ਦੀ ਪ੍ਰਕਿਰਿਆ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!