|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

Cricket World Cup 2019 : ਇੰਗਲੈਂਡ ਦੀ ਕਪਤਾਨੀ ਲਈ ਤਿਆਰ ਹੈ ਬਟਲਰ

ਸਾਊਥੰਪਟਨ— ਜੋਸ ਬਟਲਰ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਮੈਚ ਤਕ ਜੇਕਰ ਕਪਤਾਨ ਇਯੋਨ ਮੋਰਗਨ ਸੱਟ ਤੋਂ ਨਹੀਂ ਉੱਭਰਦਾ ਤਾਂ ਉਹ ਇੰਗਲੈਂਡ ਦੀ ਕਪਤਾਨੀ ਲਈ ਤਿਆਰ ਹੈ। ਸ਼ੁੱਕਰਵਾਰ ਨੂੰ ਸਾਊਥੰਪਟਨ ਵਿਚ ਵੈਸਟਇੰਡੀਜ਼ ਦੀ ਪਾਰੀ ਦੌਰਾਨ ਮੋਰਗਨ ਨੂੰ ਪਿੱਠ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਵਾਪਸ ਪਰਤਣਾ ਪਿਆ ਸੀ। ਸਲਾਮੀ ਬੱਲੇਬਾਜ਼ ਜੈਸਨ ਰਾਏ ਨੂੰ ਵ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਾਊਥੰਪਟਨ— ਜੋਸ ਬਟਲਰ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਮੈਚ ਤਕ ਜੇਕਰ ਕਪਤਾਨ ਇਯੋਨ ਮੋਰਗਨ ਸੱਟ ਤੋਂ ਨਹੀਂ ਉੱਭਰਦਾ ਤਾਂ ਉਹ ਇੰਗਲੈਂਡ ਦੀ ਕਪਤਾਨੀ ਲਈ ਤਿਆਰ ਹੈ। ਸ਼ੁੱਕਰਵਾਰ ਨੂੰ ਸਾਊਥੰਪਟਨ ਵਿਚ ਵੈਸਟਇੰਡੀਜ਼ ਦੀ ਪਾਰੀ ਦੌਰਾਨ ਮੋਰਗਨ ਨੂੰ ਪਿੱਠ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਵਾਪਸ ਪਰਤਣਾ ਪਿਆ ਸੀ। ਸਲਾਮੀ ਬੱਲੇਬਾਜ਼ ਜੈਸਨ ਰਾਏ ਨੂੰ ਵੀ ਪੈਰ ਦੀਆਂ ਮਾਸਪੇਸ਼ੀਆਂ ਵਿਚ ਜਕੜਨ ਕਾਰਣ ਮੈਦਾਨ 'ਚੋਂ ਬਾਹਰ ਜਾਣ ਨੂੰ ਮਜਬੂਰ ਹੋਣਾ ਪਿਆ ਸੀ।

ਸੰਬੰਧਿਤ ਖ਼ਬਰਾਂ

ਉਪ-ਕਪਤਾਨ ਬਟਲਰ ਵੀ ਬੰਗਲਾਦੇਸ਼ ਵਿਰੁੱਧ ਟੀਮ ਦੇ ਪਿਛਲੇ ਮੈਚ ਵਿਚ ਵਿਕਟਕੀਪਿੰਗ ਨਹੀਂ ਕਰ ਸਕਿਆ ਸੀ ਪਰ ਉਸ ਨੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਫਿੱਟ ਹੈ। ਬਟਲਰ ਨੇ ਕਿਹਾ, ''ਮੈਂ ਚਾਹੁੰਦਾ ਹਾਂ ਕਿ ਇਯੋਨ ਖੇਡੇ। ਉਸ ਦਾ ਸਕੈਨ ਹੋਵੇਗਾ ਅਤੇ ਜੈਸਨ ਦਾ ਵੀ ਅਤੇ ਦੇਖਦੇ ਹਾਂ ਕਿ ਉਸ ਦੀ ਸੱਟ ਕਿਸ ਤਰ੍ਹਾਂ ਹੈ ਪਰ ਬੇਸ਼ੱਕ ਅਸੀਂ ਸਰਵਸ੍ਰੇਸ਼ਠ ਦੀ ਉਮੀਦ ਕਰ ਰਹੇ ਹਾਂ।''

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!