|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਲਿੱਦੜਾਂ ਦੀ ਟੀਮ ਨੇ ਓਪਨ ਕਲੱਬਾਂ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ

ਲਿੱਦੜਾਂ : ਬਾਬਾ ਚੰਨਣ ਸਿੰਘ ਯਾਦਗਾਰੀ 6ਵਾਂ ਕਬੱਡੀ ਟੂਰਨਾਮੈਂਟ ਪਿੰਡ ਲਿੱਦੜਾਂ ਦੀ ਪੰਚਾਇਤ ਵੱਲੋਂ ਐੱਨਆਰਆਈਜ਼ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਦੋ ਰੋਜ਼ਾ ਟੂਰਨਾਮੈਂਟ 'ਚ ਪਿੰਡ ਲਿੱਦੜਾਂ ਦੀ ਟੀਮ ਨੇ ਓਪਨ ਕਲੱਬਾਂ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ। 72 ਕਿੱਲੋ ਕਲੱਬਾਂ 'ਚੋਂ ਪਿੰਡ ਖੀਰਾਂਵਾਲੀ ਦੀ ਟੀਮ ਨੇ ਦੂਜਾ ਸ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਿੱਦੜਾਂ : ਬਾਬਾ ਚੰਨਣ ਸਿੰਘ ਯਾਦਗਾਰੀ 6ਵਾਂ ਕਬੱਡੀ ਟੂਰਨਾਮੈਂਟ ਪਿੰਡ ਲਿੱਦੜਾਂ ਦੀ ਪੰਚਾਇਤ ਵੱਲੋਂ ਐੱਨਆਰਆਈਜ਼ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਦੋ ਰੋਜ਼ਾ ਟੂਰਨਾਮੈਂਟ 'ਚ ਪਿੰਡ ਲਿੱਦੜਾਂ ਦੀ ਟੀਮ ਨੇ ਓਪਨ ਕਲੱਬਾਂ 'ਚੋਂ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ। 72 ਕਿੱਲੋ ਕਲੱਬਾਂ 'ਚੋਂ ਪਿੰਡ ਖੀਰਾਂਵਾਲੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ 58 ਕਿੱਲੋ ਕਲੱਬ ਵਾਲੀ ਪਿੰਡ ਲਿੱਦੜਾਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅਰਦਾਸ ਬੇਨਤੀ ਨਾਲ ਆਰੰਭ ਹੋਏ ਟੂਰਨਾਮੈਂਟ 'ਚ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਤੋਂ ਇਲਾਵਾ 60 ਸਾਲ ਤੋਂ ਵਧੇਰੇ ਉਮਰ ਦੇ ਬਜ਼ੁਰਗਾਂ ਨੇ ਹਿੱਸਾ ਲੈ ਕੇ ਨੌਜਵਾਨਾਂ ਨੂੰ ਪਛਾੜਿਆ। ਬਜ਼ੁਰਗਾਂ ਦੀ ਟੀਮ ਵੱਲੋਂ ਨੌਜਵਾਨਾਂ ਨੂੰ ਮਾਤ ਦੇਣ ਪ੍ਰਤੀ ਉਚੇਚੇ ਤੌਰ 'ਤੇ ਪੱੁਜੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਬਜ਼ੁਰਗਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਬਜ਼ੁਰਗਾਂ ਤੋਂ ਸੇਧ ਲੈਣ ਲਈ ਪ੍ਰਰੇਰਿਤ ਕੀਤਾ।

ਸੰਬੰਧਿਤ ਖ਼ਬਰਾਂ

ਜੇਤੂ ਰਹੀਆਂ ਟੀਮਾਂ ਨੂੰ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਰਪੰਚ ਵਕੀਲ ਬਲਵਿੰਦਰ ਮਹੇ, ਸਾਬਕਾ ਵਕੀਲ ਸਰਪੰਚ ਗੁਰਮੇਲ ਸਿੰਘ, ਸਾਬਕਾ ਸਰਪੰਚ ਦਲਬੀਰ ਸਿੰਘ ਬਿਧੀਪੁਰ, ਗੁਰਿੰਦਰਜੀਤ ਸਿੰਘ ਰਾਜੂ ਨਾਗਰਾ ਆਦਿ ਵੱਲੋਂ ਨਿਸ਼ਾਨ ਚਿੰਨ੍ਹ ਭੇਟ ਕਰਨ ਉਪਰੰਤ ਨਕਦ ਇਨਾਮ ਦਿੱਤੇ ਗਏ। ਇਸ ਮੌਕੇ ਪੰਚ ਪੁਨੀਤ ਸਿੰਘ, ਪੰਚ ਸੀਤਲ ਸਿੰਘ, ਪੰਚ ਜਸਵੀਰ ਸਿੰਘ, ਪੰਚ ਗੁਰਪ੍ਰਰੀਤ ਸਿੰਘ, ਨੰਬਰਦਾਰ ਲਾਲ ਚੰਦ, ਪੰਚ ਇਕਬਾਲ ਕੌਰ, ਪੰਚ ਜੋਤੀ, ਪੰਚ ਮਹਿੰਦਰ ਕੌਰ, ਪੰਚ ਜੋਤੀ, ਕਮਲਜੀਤ ਕੌਰ, ਰਣਜੀਤ ਸਿੰਘ, ਬਲਰਾਜ ਸਿੰਘ, ਮੱਖਣ ਸਿੰਘ, ਪੰਚ ਅਸ਼ਵਨੀ ਕੁਮਾਰ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੰਤੋਖ ਸਿੰਘ ਗਿੱਲ, ਏਐੱਸਆਈ ਬਲਵੀਰ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ, ਇਲਾਕਾ ਨਿਵਾਸੀਆਂ ਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!