|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੋਸਲਰਾਂ ਨਾਲ ਕਮਰਾ ਬੰਦ ਮੀਟਿੰਗ ਤੋਂ ਬਾਅਦ ਪ੍ਰਧਾਨਗੀ ਲਈ ਸਵੀਟੀ ਤੇ ਨਰਿੰਦਰ ਕੋਰ ਆਹਮੋ ਸਾਹਮਣੇ ਫੈਸਲਾ ਹਾਈ ਕਮਾਂਡ ਹੱਥ :ਮਨਪ੍ਰੀਤ ਬਾਦਲ

ਬੁਢਲਾਡਾ 13 ਅਪਰੈਲ (ਕਰਨ) : ਹਲਕਾ ਬੁਢਲਾਡਾ ਅਧੀਨ 3 ਨਗਰ ਕੋਸਲਾਂ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਦੇ ਕੋਸਲਰਾਂ ਨਾਲ ਬੰਦ ਕਮਰਾ ਮੀਟਿੰਗ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ। ਇਸ ਮੌਕੇ ਤੇ ਸਥਾਨਕ ਨਗਰ ਕੋਸਲ ਦੀ ਪ੍ਰਧਾਨਗੀ ਨੂੰ ਲੈ ਕੇ ਉਸ ਸਮੇਂ ਧੜੇਬੰਦੀ ਸ਼ਾਹਮਣੇ ਆਈ ਜਦੋਂ ਵਾਰਡ ਨੰਬਰ 16 ਦੇ ਕੋਸਲਰ ਹਰਵਿੰਦਰਦੀਪ ਸਿੰਘ ਸਵੀਟੀ ਦੇ ਨਾਲ ਟਕਸਾਲੀ ਕਾਂ

NRI Post Desk · 2053 ਦਿਨ ਪਹਿਲਾਂ · ਅੱਪਡੇਟ 2053 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੋਸਲਰਾਂ ਨਾਲ ਕਮਰਾ ਬੰਦ ਮੀਟਿੰਗ ਤੋਂ ਬਾਅਦ ਪ੍ਰਧਾਨਗੀ ਲਈ ਸਵੀਟੀ ਤੇ ਨਰਿੰਦਰ ਕੋਰ ਆਹਮੋ ਸਾਹਮਣੇ ਫੈਸਲਾ ਹਾਈ ਕਮਾਂਡ ਹੱਥ :ਮਨਪ੍ਰੀਤ ਬਾਦਲ
📷 NRI Post Desk

ਬੁਢਲਾਡਾ 13 ਅਪਰੈਲ (ਕਰਨ) : ਹਲਕਾ ਬੁਢਲਾਡਾ ਅਧੀਨ 3 ਨਗਰ ਕੋਸਲਾਂ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਦੇ ਕੋਸਲਰਾਂ ਨਾਲ ਬੰਦ ਕਮਰਾ ਮੀਟਿੰਗ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ। ਇਸ ਮੌਕੇ ਤੇ ਸਥਾਨਕ ਨਗਰ ਕੋਸਲ ਦੀ ਪ੍ਰਧਾਨਗੀ ਨੂੰ ਲੈ ਕੇ ਉਸ ਸਮੇਂ ਧੜੇਬੰਦੀ ਸ਼ਾਹਮਣੇ ਆਈ ਜਦੋਂ ਵਾਰਡ ਨੰਬਰ 16 ਦੇ ਕੋਸਲਰ ਹਰਵਿੰਦਰਦੀਪ ਸਿੰਘ ਸਵੀਟੀ ਦੇ ਨਾਲ ਟਕਸਾਲੀ ਕਾਂਗਰਸੀਆਂ ਦਾ ਗਰੁੱਪ ਮੀਟਿੰਗ ਹਾਲ ਵਿੱਚ ਦਾਖਿਲ ਹੋਇਆ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਪਾਰਟੀ ਹਾਈਕਮਾਂਡ ਕੋਸਲ ਪ੍ਰਧਾਨਗੀ ਲਈ ਨਿਰਪੱਖ ਤੌਰ ਤੇ ਚੋਣ ਕਰਨ।

ਇਸ ਮੌਕੇ ਤੇ ਕੋਸਲਰ ਸਵੀਟੀ ਨੇ ਵੱਖਰੇ ਤੌਰ ਤੇ ਮਿਲ ਕੇ ਆਪਣਾ ਪੱਖ ਪੇਸ਼ ਕਰਨ ਦੀ ਬੇਨਤੀ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸ਼ਪੱਸ਼ਟ ਬਹੁਮਤ ਪ੍ਰਾਪਤ ਹੈ। ਜਦੋਂ ਕਿ ਦੂਸਰੇ ਪਾਸੇ ਵਾਰਡ ਨੰਬਰ 19 ਤੋਂ ਕੋਸਲਰ ਨਰਿੰਦਰ ਕੋਰ ਨੇ ਵੀ ਪ੍ਰਧਾਨਗੀ ਲਈ ਦਾਅਵਾ ਪੇਸ਼ ਕੀਤਾ ਅਤੇ ਕੁਝ ਆਜ਼ਾਦ ਕੋਸਲਰਾਂ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਸਾਹਮਣੇ ਪੇਸ਼ ਕੀਤਾ। ਇਸੇ ਦੌਰਾਨ ਨਗਰ ਕੋਸਲ ਬਰੇਟਾ ਅਤੇ ਬੋਹਾ ਦੇ ਵੀ ਕੋਸਲਰਾਂ ਦੀ ਰਾਏ ਜਾਣਨ ਲਈ ਗੱਲਬਾਤ ਕੀਤੀ ਗਈ। ਵਰਣਨਯੋਗ ਹੈ ਕਿ ਨਗਰ ਕੋਸਲ ਬੁਢਲਾਡਾ, ਬਰੇਟਾ, ਬੋਹਾ ਵਿੱਚ ਕਾਂਗਰਸ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਆਜ਼ਾਦ ਕੋਸਲਰਾਂ ਦਾ ਉਪਰੋਕਤ ਚੋਣਾ ਵਿੱਚ ਹੱਥ ਉੱਪਰ ਰਿਹਾ।

ਸੰਬੰਧਿਤ ਖ਼ਬਰਾਂ

ਜਿਸ ਦਾ ਨਤੀਜਾ ਬੁਢਲਾਡਾ ਦੇ 19 ਵਾਰਡਾਂ ਵਿੱਚੋ ਕਾਂਗਰਸ 6 ਵਾਰਡਾਂ ਤੇ ਜਿੱਤ ਦਰਜ ਕਰਵਾ ਸਕੀ ਅਤੇ ਇਥੇ 10 ਆਜਾਦ ਉਮੀਦਵਾਰ ਜੇਤੂ ਰਹੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਖਜਾਨਾ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਉਹ ਕੋਸਲਰਾਂ ਦੀ ਰਾਇ ਜਾਣ ਕੇ ਇੱਕ ਨਿਰਪੱਖ ਲੋਕਤੰਤਰ ਦੀ ਬਹਾਲੀ ਲਈ ਆਪਣੀ ਰਾਏ ਪਾਰਟੀ ਹਾਈਕਮਾਂਡ ਨੂੰ ਦੇਣਗੇ।

ਇਸ ਮੌਕੇ ਤੇ ਇਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਕੇ ਕੇ ਅਗਰਵਾਲ, ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਜਰਨਲ ਸਕੱਤਰ ਮਨਜੀਤ ਸਿੰਘ ਝਲਬੂਟੀ, ਆਲ ਇੰਡੀਆਂ ਕਾਂਗਰਸ ਕਮੇਟੀ ਦੇ ਮੈਬਰ ਕੁਲਵੰਤ ਰਾਏ ਸਿੰਗਲਾ, ਸੁਖਦੇਵ ਸਿੰਘ ਭੱਟੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਕਾਂਗਰਸ ਟਿਕਟ ਦੇ ਮੁੱਖ ਦਾਅਵੇਦਾਰ ਰਣਜੀਤ ਕੋਰ ਭੱਟੀ, ਹਲਕੇ ਦੇ ਹਰਮਨ ਪਿਆਰੇ ਸਟੇਟ ਅਵਾਰਡੀ ਬਲਵੰਤ ਸਿੰਘ ਭੀਖੀ ਤੋਂ ਇਲਾਵਾ ਮਾਰਕਿਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਰਣਜੀਤ ਸਿੰਘ ਦੋਦੜਾ, ਰਾਜ ਕੁਮਾਰ ਬੱਛੂਆਣਾ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਲਛਮਣ ਸਿੰਘ ਗੰਢੂ ਕਲਾ, ਦਿਲਬਾਗ ਸਿੰਘ ਗੱਗੀ, ਮਨੀ ਕੁਲਾਣਾ, ਗੁਰਪ੍ਰੀਤ ਸਿੰਘ ਵਿਰਕ, ਆਸ਼ੀਸ਼ ਸਿੰਗਲਾ, ਰਾਜੂ ਬਾਬਾ, ਆਦਿ ਹਾਜ਼ਰ ਸਨ।

ਫੋਟੋ: ਬੁਢਲਾਡਾ: ਖਜਾਨਾਂ ਮੰਤਰੀ ਨੂੰ ਸਨਮਾਨ ਕਰਦੇ ਹੋਏ ਹਲਕਾ ਇੰਚਾਰਜ ਨਾਲ ਸੁਖਦੇਵ ਸਿੰਘ ਭੱਟੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!