|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ਼ਿਵ ਸੈਨਾ ਵਿਚ ਰਾਜ ਤੇ ਊਧਵ ਵਿਚਕਾਰ ਸੁਲ੍ਹਾ ਦਾ ਸੱਦਾ, ਸੰਜੈ ਰਾਊਤ ਨੇ ਖੋਲ੍ਹੇ ਸਾਰੇ ਰਾਜ

ਮੁੰਬਈ (ਪਾਇਲ): ਸ਼ਿਵ ਸੈਨਾ (UBT) ਆਗੂ ਸੰਜੈ ਰਾਉੂਤ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਜਦੋਂ ਅਣਵੰਡੀ ਸ਼ਿਵ ਸੈਨਾ ਦਾ ਹਿੱਸਾ ਸਨ, ਤਾਂ ਉਨ੍ਹਾਂ (ਸ਼ਿੰਦੇ) ਨੇ ਭਾਜਪਾ ਨੂੰ ‘ਰੋਕਣ’ ਲਈ ਉਨ੍ਹਾਂ (ਰਾਊਤ) ਨੂੰ ਚਚੇਰੇ ਭਰਾਵਾਂ ਊਧਵ ਅਤੇ ਰਾਜ ਠਾਕਰੇ ਵਿਚਕਾਰ ਸੁਲ੍ਹਾ ਕਰਵਾਉਣ ਲਈ ਕਿਹਾ ਸੀ।

NRI Post Desk · 399 ਦਿਨ ਪਹਿਲਾਂ · ਅੱਪਡੇਟ 399 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ਼ਿਵ ਸੈਨਾ ਵਿਚ ਰਾਜ ਤੇ ਊਧਵ ਵਿਚਕਾਰ ਸੁਲ੍ਹਾ ਦਾ ਸੱਦਾ, ਸੰਜੈ ਰਾਊਤ ਨੇ ਖੋਲ੍ਹੇ ਸਾਰੇ ਰਾਜ
📷 NRI Post Desk

ਮੁੰਬਈ (ਪਾਇਲ): ਸ਼ਿਵ ਸੈਨਾ (UBT) ਆਗੂ ਸੰਜੈ ਰਾਉੂਤ ਨੇ ਅੱਜ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਜਦੋਂ ਅਣਵੰਡੀ ਸ਼ਿਵ ਸੈਨਾ ਦਾ ਹਿੱਸਾ ਸਨ, ਤਾਂ ਉਨ੍ਹਾਂ (ਸ਼ਿੰਦੇ) ਨੇ ਭਾਜਪਾ ਨੂੰ ‘ਰੋਕਣ’ ਲਈ ਉਨ੍ਹਾਂ (ਰਾਊਤ) ਨੂੰ ਚਚੇਰੇ ਭਰਾਵਾਂ ਊਧਵ ਅਤੇ ਰਾਜ ਠਾਕਰੇ ਵਿਚਕਾਰ ਸੁਲ੍ਹਾ ਕਰਵਾਉਣ ਲਈ ਕਿਹਾ ਸੀ।

ਸੈਨਾ (ਯੂਬੀਟੀ) ਦੇ ਮੁੱਖ ਪੱਤਰ ‘ਸਾਮਨਾ’ ਵਿੱਚ ਆਪਣੇ ਹਫਤਾਵਾਰੀ ਕਾਲਮ 'Rokthok' ਵਿੱਚ ਰਾਊਤ ਨੇ ਕਿਹਾ ਕਿ ਸ਼ਿੰਦੇ ਹੁਣ ਨਾਖੁਸ਼ ਹਨ ਕਿ ਠਾਕਰੇ ਚਚੇਰੇ ਭਰਾ ਇਕੱਠੇ ਹੋ ਗਏ ਹਨ।

ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਪ੍ਰਧਾਨ ਰਾਜ ਠਾਕਰੇ ਆਪਣੇ ਮਤਭੇਦ ਭੁਲਾ ਕੇ ਕੁਝ ਮਹੀਨਿਆਂ ਤੋਂ ਜਨਤਕ ਤੌਰ ’ਤੇ ਇਕੱਠੇ ਦਿਖਾਈ ਦੇ ਰਹੇ ਹਨ। ਕਿਆਫੇ ਲੱਗ ਰਹੇ ਹਨ ਉਹ ਸੂਬੇ ’ਚ ਅਗਾਮੀ ਨਗਰ ਨਿਗਮ ਚੋਣਾਂ ਲਈ ਗੱਠਜੋੜ ਕਰ ਸਕਦੇ ਹਨ।

ਸੰਬੰਧਿਤ ਖ਼ਬਰਾਂ

ਦੋਵਾਂ ਪਾਰਟੀਆਂ ਦੇ ਆਗੂਆਂ ਅਨੁਸਾਰ ਦਿਹਾਤੀ ਅਤੇ ਸ਼ਹਿਰੀ ਬਾਡੀ ਚੋਣਾਂ (ਜੋ 31 ਜਨਵਰੀ, 2026 ਤੋਂ ਪਹਿਲਾਂ ਹੋਣੀਆਂ ਹਨ) ਤੋਂ ਪਹਿਲਾਂ ਦੋਵਾਂ ਪਾਰਟੀਆਂ ਲਈ ਇਕੱਠੇ ਹੋਣਾ ਹੁਣ ਸਿਰਫ਼ ਇੱਕ ਰਸਮੀ ਕਾਰਵਾਈ ਰਹਿ ਗਈ ਹੈ।

ਰਾਊਤ ਨੇ ਆਪਣੇ ਕਾਲਮ ਵਿੱਚ ਕਿਹਾ, ‘‘ਸ਼ਿੰਦੇ ਅਤੇ (ਸ਼ਿਵ ਸੈਨਾ ਮੰਤਰੀ) ਪ੍ਰਤਾਪ ਸਰਨਾਇਕ ਨੇ ਮੈਨੂੰ ਪਹਿਲਾਂ ਵੀ ਕਈ ਵਾਰ ਰਾਜ ਅਤੇ ਊਧਵ ਠਾਕਰੇ ਵਿਚਾਲੇ ਸੁਲ੍ਹਾ ਕਰਵਾਉਣ ਲਈ ਆਖਿਆ ਸੀ। ਉਨ੍ਹਾਂ ਕਿਹਾ ਸੀ ਕਿ ਮਹਾਰਾਸ਼ਟਰ ’ਚ ਭਾਜਪਾ ਨੂੰ ਰੋਕਣ ਲਈ ਦੋਵਾਂ ਚਚੇਰੇ ਭਰਾਵਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਸਹੀ ਸਨ।

ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਸਰਨਾਇਕ ਅਤੇ ਸ਼ਿੰਦੇ ਦੋਵੇਂ ਊਧਵ ਠਾਕਰੇ ਦੀ ਰਿਹਾਇਸ਼ Matoshri ਤੋਂ ਆਗਿਆ ਲਏ ਬਿਨਾਂ ਰਾਜ ਠਾਕਰੇ ਨੂੰ ਮਿਲਣ ਗਏ ਸਨ। ਉਨ੍ਹਾਂ ਨੇ ਸ਼ਿੰਦੇ ’ਤੇ ਆਪਣੇ ਫਾਇਦੇ ਲਈ ਊਧਵ ਠਾਕਰੇ ਨਾਲ ਧੋਖਾ ਕਰਨ ਦਾ ਦੋਸ਼ ਲਾਇਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸ਼ਿਵ ਸੈਨਾ ਵਿਚ ਰਾਜ ਤੇ ਊਧਵ ਵਿਚਕਾਰ ਸੁਲ੍ਹਾ ਦਾ ਸੱਦਾ, ਸੰਜੈ ਰਾਊਤ ਨੇ ਖੋਲ੍ਹੇ ਸਾਰੇ ਰਾਜ — NRI Post