|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਾਂਗਕਾਂਗ ਦੇ ਸਕੂਲਾਂ ਦੀਆਂ ਕਲਾਸਾਂ 'ਚ ਕੈਮਰੇ ਲਗਏਗਾ ਚੀਨ

ਹਾਂਗਕਾਂਗ (ਦੇਵ ਇੰਦਰਜੀਤ)- ਹਾਂਗਕਾਂਗ 'ਚ ਚੀਨ ਦੇ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲੋਕਤੰਤਰ ਸਮਰਥਕਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੀਨ ਸਮਰਥਕ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਅਧਿਆਪਕਾਂ ਦੀ ਨਿਗਰਾਨੀ ਲਈ ਸਕੂਲਾਂ ਦੀਆਂ ਕਲਾਸਾਂ 'ਚ ਕੈਮਰੇ ਲਗਾਉਣ ਦੀ ਤਜਵੀਜ਼ ਦਿੱਤੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਇਸ ਨਾਲ ਅਧਿਆਪਕਾਂ ਦੀਆਂ ਸਰਗਰਮੀਆਂ 'ਤੇ

NRI Post Desk · 2133 ਦਿਨ ਪਹਿਲਾਂ · ਅੱਪਡੇਟ 2133 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਾਂਗਕਾਂਗ ਦੇ ਸਕੂਲਾਂ ਦੀਆਂ ਕਲਾਸਾਂ 'ਚ ਕੈਮਰੇ ਲਗਏਗਾ ਚੀਨ
📷 NRI Post Desk

ਹਾਂਗਕਾਂਗ (ਦੇਵ ਇੰਦਰਜੀਤ)- ਹਾਂਗਕਾਂਗ 'ਚ ਚੀਨ ਦੇ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲੋਕਤੰਤਰ ਸਮਰਥਕਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੀਨ ਸਮਰਥਕ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਅਧਿਆਪਕਾਂ ਦੀ ਨਿਗਰਾਨੀ ਲਈ ਸਕੂਲਾਂ ਦੀਆਂ ਕਲਾਸਾਂ 'ਚ ਕੈਮਰੇ ਲਗਾਉਣ ਦੀ ਤਜਵੀਜ਼ ਦਿੱਤੀ। ਉਨ੍ਹਾਂ ਨੇ ਦਲੀਲ ਦਿੱਤੀ ਕਿ ਇਸ ਨਾਲ ਅਧਿਆਪਕਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੀ ਜਾ ਸਕੇਗੀ ਕਿ ਉਹ ਅਧਿਆਪਕਾਂ 'ਚ ਕੀ ਬੋਲਦੇ ਹਨ। ਜੇਕਰ ਉਹ ਵੱਖਵਾਦੀ ਜਾਂ ਸਰਕਾਰ ਵਿਰੋਧੀ ਗੱਲਾਂ ਕਰਦੇ ਹਨ ਤਾਂ ਕੈਮਰੇ ਰਾਹੀਂ ਪਕੜ 'ਚ ਆ ਸਕਦੇ ਹਨ।

ਸੰਬੰਧਿਤ ਖ਼ਬਰਾਂ

ਦੱਖਣੀ ਚਾਈਨਾ ਮਾਰਨਿੰਗ ਪੋਸਟ ਅਖ਼ਬਾਰ ਮੁਤਾਬਕ ਚੀਨ ਦੇ ਕੰਟਰੋਲ ਵਾਲੇ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਦੇ ਸਲਾਹਕਾਰ ਟਾਮੀ ਚੇਉਂਗ ਯੂ-ਯਾਨ ਨੇ ਇਹ ਤਜਵੀਜ਼ ਦਿੱਤੀ ਹੈ ਕਿ ਕਲਾਸਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਕੈਮਰਿਆਂ ਦੀ ਮਦਦ ਨਾਲ ਸਕੂਲਾਂ 'ਚ ਪੜ੍ਹਾਈ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਜੇਕਰ ਕੋਈ ਮਾਸੂਮ ਵਿਦਿਆਰਥੀਆਂ ਨੂੰ ਭੜਕਾ ਰਿਹਾ ਹੈ ਤਾਂ ਇਸ ਦੇ ਸਬੂਤ ਵੀ ਮਿਲ ਸਕਦੇ ਹਨ, ਜਦਕਿ ਸਿੱਖਿਆ ਮੰਤਰੀ ਕੇਵਿਨ ਯੁਆਂਗ ਯੂਨ-ਹੰਗ ਨੇ ਦੱਸਿਆ ਕਿ ਸਾਲ 2019 ਦੀ ਅਸ਼ਾਂਤੀ ਤੋਂ ਬਾਅਦ ਸਰਕਾਰ ਸਕੂਲਾਂ 'ਚ ਸੁਧਾਰ 'ਤੇ ਗ਼ੌਰ ਕਰ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!