|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਕੀ ਬੱਬੂ ਮਾਨ ਕਰ ਸਕਦੇ ਨੇ ਸਿਆਸਤ 'ਚ ਐਂਟਰੀ? ਰਾਘਵ ਚੱਢਾ ਨਾਲ ਕੀਤੀ ਮੁਲਾਕਾਤ!

ਨਿਊਜ਼ ਡੈਸਕ (ਜਸਕਮਲ) : ਪੰਜਾਬ 'ਚ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਕਾਫੀ ਤੇਜ਼ ਹੋ ਗਈਆਂ ਹਨ। ਹਰ ਸਿਆਸੀ ਪਾਰਟੀ ਸੱਤਾ 'ਚ ਆਉਣ ਲਈ ਲੋਕ ਲੁਭਾਊ ਵਾਅਦੇ ਤੇ ਦਾਅਵੇ ਕਰ ਰਹੀਆਂ ਨੇ ਤੇ ਦੂਜੇ ਪਾਸੇ ਆਪੋ-ਆਪਣਾ ਪੱਲਾ ਭਾਰੀ ਕਰਨ ਲਈ ਹੁਣ ਕਲਾਕਾਰਾਂ ਨੂੰ ਵੀ ਆਪਣੀ ਪਾਰਟੀਆਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਆਮ ਆਦਮੀ ਪਾਰਟੀ

NRI Post Desk · 1799 ਦਿਨ ਪਹਿਲਾਂ · ਅੱਪਡੇਟ 1799 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੀ ਬੱਬੂ ਮਾਨ ਕਰ ਸਕਦੇ ਨੇ ਸਿਆਸਤ 'ਚ ਐਂਟਰੀ? ਰਾਘਵ ਚੱਢਾ ਨਾਲ ਕੀਤੀ ਮੁਲਾਕਾਤ!
📷 NRI Post Desk

ਨਿਊਜ਼ ਡੈਸਕ (ਜਸਕਮਲ) : ਪੰਜਾਬ 'ਚ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਕਾਫੀ ਤੇਜ਼ ਹੋ ਗਈਆਂ ਹਨ। ਹਰ ਸਿਆਸੀ ਪਾਰਟੀ ਸੱਤਾ 'ਚ ਆਉਣ ਲਈ ਲੋਕ ਲੁਭਾਊ ਵਾਅਦੇ ਤੇ ਦਾਅਵੇ ਕਰ ਰਹੀਆਂ ਨੇ ਤੇ ਦੂਜੇ ਪਾਸੇ ਆਪੋ-ਆਪਣਾ ਪੱਲਾ ਭਾਰੀ ਕਰਨ ਲਈ ਹੁਣ ਕਲਾਕਾਰਾਂ ਨੂੰ ਵੀ ਆਪਣੀ ਪਾਰਟੀਆਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਗਈ ਹੈ। ਇਹ ਮੁਲਾਕਾਤ ਸਿਆਸੀ ਸੀ ਜਾਂ ਆਮ ਇਹ ਤਾਂ ਵਿਚਾਰਨ ਦੀ ਗੱਲ ਹੈ ਪਰ ਸਿਆਸੀ ਗਲਿਆਰਿਆਂ 'ਚ ਇਸ ਦੀ ਕਾਫੀ ਚਰਚਾ ਹੋ ਰਹੀ ਹੈ, ਕਿਉਂਕਿ ਪਿਛਲੇ ਦਿਨੀਂ ਬੱਬੂ ਮਾਨ ਵੱਲੋਂ ਇਕ ਜੂਝਦਾ ਪੰਜਾਬ ਮੰਚ ਬਣਾਇਆ ਗਿਆ ਹੈ। ਚਰਚਾ ਇਹੀ ਹੈ ਕਿ ਬੱਬੂ ਮਾਨ ਸਿਆਸਤ 'ਚ ਐਂਟਰੀ ਮਾਰ ਸਕਦੇ ਹਨ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਬੱਬੂ ਮਾਨ ਵੱਲੋਂ ਕਿਸੇ ਵੀ ਸਿਆਸੀ ਲੀਡਰ ਨਾਲ ਮੁਲਾਕਾਤ ਨਹੀਂ ਕੀਤੀ ਗਈ।

ਸੰਬੰਧਿਤ ਖ਼ਬਰਾਂ

ਇਸ ਮੁਲਾਕਾਤ ਸਬੰਧੀ ਰਾਘਵ ਚੱਢਾ ਨੇ ਆਪਣੇ ਟਵੀਟ ਹੈਂਡਰ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ' ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਸਤਾਦ ਨਾਲ ਮੁਲਾਕਾਤ ਕੀਤੀ @ਬੱਬੂ ਮਾਨ. ਪੰਜਾਬ ਰਾਜ ਬਾਰੇ ਡੂੰਘਾਈ ਨਾਲ ਚਰਚਾ ਕੀਤੀ।'

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!