|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ: ਵਸੂਲੀ ਤੇ ਗੋਲ਼ੀਬਾਰੀ ਦੇ ਦੋਸ਼ਾਂ ਹੇਠਾਂ 21 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਓਟਵਾ (ਪਾਇਲ): ਕੈਨੇਡਾ ਦੀ ਐਡਮਿੰਟਨ ਪੁਲਿਸ ਨੇ ਜਬਰੀ ਵਸੂਲੀ ਤੇ ਗੋਲ਼ੀਬਾਰੀ ਦੇ ਦੋਸ਼ਾਂ ਹੇਠ 21 ਸਾਲਾ ਪੰਜਾਬੀ ਨੌਜਵਾਨ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਦੀ ਪਛਾਣ ਅਰਜੁਨ ਵਜੋਂ ਕੀਤੀ ਗਈ ਹੈ, ਜੋ ਕਿ ਦਸੰਬਰ 2023 ਵਿਚ ਐਡਮਿੰਟਨ ’ਚ ਗੋਲ਼ੀਬਾਰੀ ਕਰਨ ਉਪਰੰਤ ਦੇਸ਼ ਛੱਡ ਕੇ ਭਾਰਤ ਭੱਜ ਗਿਆ ਸੀ ਪਰ ਉਸ ਨੂੰ ਦੁਬਾਰਾ ਕੈਨੇਡਾ ਪੁੱਜਣ ’ਤੇ ਐਡਮਿੰਟਨ ਏਅਰਪ

NRI Post Desk · 413 ਦਿਨ ਪਹਿਲਾਂ · ਅੱਪਡੇਟ 413 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ: ਵਸੂਲੀ ਤੇ ਗੋਲ਼ੀਬਾਰੀ ਦੇ ਦੋਸ਼ਾਂ ਹੇਠਾਂ 21 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ
📷 NRI Post Desk

ਓਟਵਾ (ਪਾਇਲ): ਕੈਨੇਡਾ ਦੀ ਐਡਮਿੰਟਨ ਪੁਲਿਸ ਨੇ ਜਬਰੀ ਵਸੂਲੀ ਤੇ ਗੋਲ਼ੀਬਾਰੀ ਦੇ ਦੋਸ਼ਾਂ ਹੇਠ 21 ਸਾਲਾ ਪੰਜਾਬੀ ਨੌਜਵਾਨ ਨੂੰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਨੌਜਵਾਨ ਦੀ ਪਛਾਣ ਅਰਜੁਨ ਵਜੋਂ ਕੀਤੀ ਗਈ ਹੈ, ਜੋ ਕਿ ਦਸੰਬਰ 2023 ਵਿਚ ਐਡਮਿੰਟਨ ’ਚ ਗੋਲ਼ੀਬਾਰੀ ਕਰਨ ਉਪਰੰਤ ਦੇਸ਼ ਛੱਡ ਕੇ ਭਾਰਤ ਭੱਜ ਗਿਆ ਸੀ ਪਰ ਉਸ ਨੂੰ ਦੁਬਾਰਾ ਕੈਨੇਡਾ ਪੁੱਜਣ ’ਤੇ ਐਡਮਿੰਟਨ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਸੰਬੰਧਿਤ ਖ਼ਬਰਾਂ

ਪੁਲਿਸ ਅਧਿਕਾਰੀ ਡੈਰਨ ਗੋਰਡਨ ਮੁਤਾਬਕ, ਪੁਲਿਸ ਨੇ ਉਸ ਖ਼ਿਲਾਫ਼ ਗੋਲ਼ੀਬਾਰੀ ਕਰਨ ਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਸਨ ਤੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਹੋਏ ਸਨ। ਪੁਲਿਸ ਦਾ ਦੋਸ਼ ਹੈ ਕਿ ਉਸ ਨੇ ਦਸੰਬਰ 2023 ਦੇ ਅਖ਼ੀਰ ਵਿਚ ਐਡਮਿੰਟਨ, ਸ਼ੇਰਵੁੱਡ ਪਾਰਕ ਤੇ ਵਿਨੀਪੈਗ ’ਚ ਤਿੰਨ ਗੋਲ਼ੀਬਾਰੀ ਦੀਆਂ ਕਾਰਵਾਈਆਂ ਕੀਤੀਆਂ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਇਸ ਗ੍ਰਿਫ਼ਤਾਰੀ ਦੇ ਨਾਲ ਹੀ ਪੁਲਿਸ ਨੇ ਗੋਲ਼ੀਬਾਰੀ ਤੇ ਫਿਰੌਤੀਆਂ ਦੀਆਂ ਵਾਰਦਾਤਾਂ ਨਾਲ ਸਬੰਧਤ ਹੁਣ ਤੱਕ ਅੱਠ ਸ਼ੱਕੀਆਂ ’ਚੋਂ ਸੱਤ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!