|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਅਫਗਾਨਿਸਤਾਨ ਵਿੱਚ ਕੈਨੇਡਾ ਨੇ ਆਪਣੀ ਅੰਬੈਸੀ ਕੀਤੀ ਬੰਦ

ਓਟਾਵਾ (ਦੇਵ ਇੰਦਰਜੀਤ) : ਤਾਲਿਬਾਨ ਵੱਲੋਂ ਤੇਜ਼ੀ ਨਾਲ ਕਾਬੁਲ ਤੱਕ ਕਬਜਾ ਕਰਨ ਤੋਂ ਬਾਅਦ ਕੈਨੇਡਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਸਥਿਤ ਅੰਬੈਸੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਅਫਗਾਨਿਸਤਾਨ ਨਾਲ ਆਪਣੇ ਡਿਪਲੋਮੈਟਿਕ ਸਬੰਧ ਵੀ ਸਸਪੈਂਡ ਕਰ ਦਿੱਤੇ ਹਨ। ਅਫਗਾਨਿਸਤਾਨ ਵਿੱਚ ਅਫਰਾ ਤਫਰੀ ਵਾਲੇ ਮਾਹੌਲ ਵਿੱਚ ਇੱਥੇ ਕੰਮ ਕਰਨ ਵਾਲੇ ਕੈਨੇਡੀਅਨਜ਼ ਤੇ ਉਨ੍ਹਾਂ ਦੇ

NRI Post Desk · 1928 ਦਿਨ ਪਹਿਲਾਂ · ਅੱਪਡੇਟ 1928 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਫਗਾਨਿਸਤਾਨ ਵਿੱਚ ਕੈਨੇਡਾ ਨੇ ਆਪਣੀ ਅੰਬੈਸੀ ਕੀਤੀ ਬੰਦ
📷 NRI Post Desk

ਓਟਾਵਾ (ਦੇਵ ਇੰਦਰਜੀਤ) : ਤਾਲਿਬਾਨ ਵੱਲੋਂ ਤੇਜ਼ੀ ਨਾਲ ਕਾਬੁਲ ਤੱਕ ਕਬਜਾ ਕਰਨ ਤੋਂ ਬਾਅਦ ਕੈਨੇਡਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਸਥਿਤ ਅੰਬੈਸੀ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਅਫਗਾਨਿਸਤਾਨ ਨਾਲ ਆਪਣੇ ਡਿਪਲੋਮੈਟਿਕ ਸਬੰਧ ਵੀ ਸਸਪੈਂਡ ਕਰ ਦਿੱਤੇ ਹਨ। ਅਫਗਾਨਿਸਤਾਨ ਵਿੱਚ ਅਫਰਾ ਤਫਰੀ ਵਾਲੇ ਮਾਹੌਲ ਵਿੱਚ ਇੱਥੇ ਕੰਮ ਕਰਨ ਵਾਲੇ ਕੈਨੇਡੀਅਨਜ਼ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਬਾਹਰ ਕੱਢਣ ਦੀ ਕੋਸਿ਼ਸ਼ ਵੀ ਕੀਤੀ ਜਾ ਰਹੀ ਹੈ।

ਸੰਬੰਧਿਤ ਖ਼ਬਰਾਂ

ਫੈਡਰਲ ਸਰਕਾਰ ਨੇ ਆਖਿਆ ਕਿ ਅਫਗਾਨਿਸਤਾਨ ਵਿਚਲੇ ਹਾਲਾਤ ਕਾਫੀ ਨਾਸਾਜ਼ ਹੋ ਚੁੱਕੇ ਹਨ ਤੇ ਅਜਿਹੇ ਅਸੁਰੱਖਿਅਤ ਮਾਹੌਲ ਵਿੱਚ ਕੈਨੇਡੀਅਨਜ਼ ਦੀ ਸੇਫਟੀ ਤੇ ਸਕਿਊਰਿਟੀ ਯਕੀਨੀ ਬਣਾਉਣਾ ਸੰਭਵ ਨਹੀਂ ਹੈ।ਵਿਦੇਸ਼ ਮੰਤਰੀ, ਇਮੀਗੇ੍ਰਸ਼ਨ ਮੰਤਰੀ ਤੇ ਰੱਖਿਆ ਮੰਤਰੀ ਨੇ ਇੱਕ ਸਾਂਝੇ ਬਿਆਨ ਵਿੱਚ ਆਖਿਆ ਕਿ ਅਫਗਾਨਿਸਤਾਨ ਵਿੱਚ ਹਾਲਾਤ ਨੂੰ ਵੇਖਦਿਆਂ ਹੋਇਆਂ ਤੇ ਉੱਥੇ ਸਥਿਤ ਕੈਨੇਡਾ ਦੇ ਅੰਬੈਸਡਰ ਨਾਲ ਗੱਲਬਾਤ ਕਰਨ ਤੋਂ ਬਾਅਦ ਕਾਬੁਲ ਵਿੱਚ ਡਿਪਲੋਮੈਟਿਕ ਆਪਰੇਸ਼ਨ ਆਰਜ਼ੀ ਤੌਰ ਉੱਤੇ ਸਸਪੈਂਡ ਕਰ ਦਿੱਤੇ ਗਏ ਹਨ।

ਮੰਤਰੀਆਂ ਨੇ ਆਖਿਆ ਕਿ ਕੈਨੇਡੀਅਨ ਕਰਮਚਾਰੀਆਂ ਦੀ ਸੇਫਟੀ ਸਾਡੀ ਮੁੱਖ ਤਰਜੀਹ ਹੈ।ਇਹ ਵੀ ਆਖਿਆ ਗਿਆ ਕਿ ਜਿਵੇਂ ਹੀ ਅਫਗਾਨਿਸਤਾਨ ਵਿਚਲੇ ਹਾਲਾਤ ਠੀਕ ਹੋ ਜਾਣਗੇ ਕੈਨੇਡੀਅਨ ਅੰਬੈਸੀ ਆਪਣਾ ਕੰਮਕਾਜ ਸ਼ੁਰੂ ਕਰ ਲਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਤਾਲਿਬਾਲ ਨੇ ਲੱਗਭਗ ਸਾਰੇ ਅਫਗਾਨਿਸਤਾਨ ਉੱਤੇ ਇੱਕ ਹਫਤੇ ਦੇ ਅੰਦਰ ਅੰਦਰ ਕਬਜਾ ਕਰ ਲਿਆ ਹੈ ਤੇ ਐਤਵਾਰ ਨੂੰ ਰਾਜਧਾਨੀ ਨੂੰ ਵੀ ਕਬਜੇ ਵਿੱਚ ਲੈ ਲਿਆ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!