|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ : ਸੰਸਕ੍ਰਿਤ ਭਾਸ਼ਾ ਨੂੰ ਅਧਿਕਾਰਕ ਤੌਰ 'ਤੇ ਸਕੂਲਾਂ 'ਚ ਮਿਲੀ ਮਨਜ਼ੂਰੀ

ਟੋਰਾਂਟੋ (ਵਿਕਰਮ ਸਹਿਜਪਾਲ) : ਇਹ ਸਭ ਟੋਰਾਂਟੋ ਜ਼ਿਲਾ ਸਕੂਲ ਬੋਰਡ ਦੀ ਮਿਹਰਬਾਨੀ ਹੈ, ਜਿਸ ਨੇ ਅਧਿਕਾਰਕ ਤੌਰ 'ਤੇ ਸਕੂਲਾਂ ਨੂੰ ਸੰਸਕ੍ਰਿਤ ਭਾਸ਼ਾ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਹਰ ਸ਼ਨੀਵਾਰ ਨੂੰ ਸਕਾਰਬਰਗ 'ਚ ਸਥਿਤ ਕੋਰਨਲ ਪਬਲਿਕ ਸਕੂਲ 'ਚ ਲਗਭਗ 2 ਦਰਜਨ ਬੱਚੇ ਸੰਸਕ੍ਰਿਤ ਸਿੱਖਣ ਲਈ ਜਾ ਰਹੇ ਹਨ। ਕਈ ਹੋਰ ਸਕੂਲਾਂ 'ਚ ਬੱਚੇ ਭਾਰਤ ਦੀ ਪੁਰਾਤਨ ਭਾਸ਼ਾ ਨੂੰ ਸਿੱਖ ਰਹੇ ਹ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟੋਰਾਂਟੋ (ਵਿਕਰਮ ਸਹਿਜਪਾਲ) : ਇਹ ਸਭ ਟੋਰਾਂਟੋ ਜ਼ਿਲਾ ਸਕੂਲ ਬੋਰਡ ਦੀ ਮਿਹਰਬਾਨੀ ਹੈ, ਜਿਸ ਨੇ ਅਧਿਕਾਰਕ ਤੌਰ 'ਤੇ ਸਕੂਲਾਂ ਨੂੰ ਸੰਸਕ੍ਰਿਤ ਭਾਸ਼ਾ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਹਰ ਸ਼ਨੀਵਾਰ ਨੂੰ ਸਕਾਰਬਰਗ 'ਚ ਸਥਿਤ ਕੋਰਨਲ ਪਬਲਿਕ ਸਕੂਲ 'ਚ ਲਗਭਗ 2 ਦਰਜਨ ਬੱਚੇ ਸੰਸਕ੍ਰਿਤ ਸਿੱਖਣ ਲਈ ਜਾ ਰਹੇ ਹਨ। ਕਈ ਹੋਰ ਸਕੂਲਾਂ 'ਚ ਬੱਚੇ ਭਾਰਤ ਦੀ ਪੁਰਾਤਨ ਭਾਸ਼ਾ ਨੂੰ ਸਿੱਖ ਰਹੇ ਹਨ।

ਸੰਬੰਧਿਤ ਖ਼ਬਰਾਂ

ਪਹਿਲਾਂ ਕਈ ਨਿੱਜੀ ਟਿਊਟਰਾਂ ਕੋਲੋਂ ਜਾਂ ਮੰਦਰਾਂ 'ਚ ਜਾ ਕੇ ਬੱਚੇ ਸੰਸਕ੍ਰਿਤ ਸਿੱਖਦੇ ਸਨ ਪਰ ਹੁਣ ਇਸ ਦਾ ਦਾਇਰਾ ਵੱਡਾ ਹੋ ਗਿਆ ਹੈ। ਮਿਸੀਸਾਗਾ ਤੇ ਬਰੈਂਪਟਨ ਦੇ ਸਕੂਲ ਵੀ ਬੱਚਿਆਂ ਨੂੰ ਸੰਸਕ੍ਰਿਤ ਭਾਸ਼ਾ ਦਾ ਗਿਆਨ ਦੇਣ ਲਈ ਅੱਗੇ ਆਏ ਹਨ। ਪਿਛਲੇ 3 ਕੁ ਸਾਲਾਂ ਤੋਂ ਇਹ ਰੁਝਾਨ ਵਧਿਆ ਹੈ। ਬੱਚੇ ਹਿੰਦੀ, ਉਰਦੂ, ਪੰਜਾਬੀ, ਤਮਿਲ, ਬੰਗਾਲੀ, ਗੁਜਰਾਤੀ ਅਤੇ ਮਰਾਠੀ ਭਾਸ਼ਾਵਾਂ ਵੀ ਸਿੱਖ ਰਹੇ ਹਨ। 2014 ਤੋਂ ਕੁੱਝ ਵਲੰਟੀਅਰਾਂ ਨੇ ਇਹ ਜ਼ਿੰਮਾ ਚੁੱਕਿਆ ਸੀ ਤੇ ਹੁਣ ਉਨ੍ਹਾਂ ਨੂੰ ਕਈ ਲੋਕਾਂ ਦਾ ਸਾਥ ਮਿਲਿਆ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!