|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ : ਓਂਟਾਰੀਓ ਦੇ ਥੋਮਪਸਨ ਪਾਰਕ ਵਿਚ ਹੋਈ ਗੋਲੀਬਾਰੀ - ਪੀੜ੍ਹਿਤ ਦੀ ਹਾਲਤ ਗੰਭੀਰ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਓਂਟਾਰੀਓ ਵਿਖੇ ਸਕਾਰਬੋਰੋਗ ਦੇ ਵਿਚ ਐਤਵਾਰ ਰਾਤ ਨੂੰ ਹੋਈ ਗੋਲੀਬਾਰੀ। ਪੁਲਿਸ ਦਾ ਕਹਿਣਾ ਹੈ ਕਿ ਇਸ ਹਮਲੇ ਤੋਂ ਬਾਅਦ ਇਕ ਆਦਮੀ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ। ਸਕਾਰਬੋਰੋਗ ਦੇ ਥੋਮਪਸੋਨ ਮੇਮੋਰਿਅਲ ਪਾਰਕ ਤੋਂ ਪੁਲਿਸ ਅਧਿਕਾਰੀਆਂ ਨੂੰ 9:30 ਵਜੇ ਤੋਂ ਲਗਾਤਾਰ ਕਾਲ ਆਈਆਂ ਸਨ। 19 ਸਾਲਾਂ ਦੇ ਜਖਮੀ ਆਦਮੀ ਨੂੰ ਪਿਕਨਿਕ ਖੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਓਂਟਾਰੀਓ ਵਿਖੇ ਸਕਾਰਬੋਰੋਗ ਦੇ ਵਿਚ ਐਤਵਾਰ ਰਾਤ ਨੂੰ ਹੋਈ ਗੋਲੀਬਾਰੀ। ਪੁਲਿਸ ਦਾ ਕਹਿਣਾ ਹੈ ਕਿ ਇਸ ਹਮਲੇ ਤੋਂ ਬਾਅਦ ਇਕ ਆਦਮੀ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ। ਸਕਾਰਬੋਰੋਗ ਦੇ ਥੋਮਪਸੋਨ ਮੇਮੋਰਿਅਲ ਪਾਰਕ ਤੋਂ ਪੁਲਿਸ ਅਧਿਕਾਰੀਆਂ ਨੂੰ 9:30 ਵਜੇ ਤੋਂ ਲਗਾਤਾਰ ਕਾਲ ਆਈਆਂ ਸਨ। 19 ਸਾਲਾਂ ਦੇ ਜਖਮੀ ਆਦਮੀ ਨੂੰ ਪਿਕਨਿਕ ਖੇਤਰ ਵਿੱਚੋ ਦੀ ਲੱਬ ਕੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ।

ਸੰਬੰਧਿਤ ਖ਼ਬਰਾਂ

ਕਾਂਸਟੇਬਲ ਡੈਰੇਨ ਔਲਡਰਿਟ ਨੇ ਦਸਿਆ ਕਿ ਪੀੜ੍ਹਿਤ ਦੇ ਸਿਰ ਉੱਤੇ ਗੋਲੀ ਲੱਗਣ ਦਾ ਜਖਮ ਸੀ। ਜਦ ਉਸਨੂੰ ਹਸਪਤਾਲ ਲੈ ਕੇ ਜਾਇਆ ਗਿਆ ਤਦ ਵੀ ਹੋਸ਼ ਵਿਚ ਸੀ ਅਤੇ ਸਾਹ ਲੈ ਰਿਹਾ ਸੀ ਪਰ ਉਸਦੀ ਹਾਲਤ ਗੰਭੀਰ ਸੀ। ਪੁਲਿਸ ਨੇ ਦਸਿਆ ਕਿ ਮੋਟਰਬਾਇਕਾਂ ਨੂੰ ਇਲਾਕੇ ਤੋਂ ਜਾਂਦੇ ਹੋਏ ਵੇਖਿਆ ਗਿਆ ਪਰ ਇਹ ਅਸਪਸ਼ਟ ਹੈ ਕਿ ਉਹ ਚਾਲਕ ਗੋਲੀਬਾਰੀ ਨਾਲ ਜੁੜੇ ਸਨ ਜਾਂ ਨਹੀਂ।

ਇਸਤੋਂ ਅਲਾਵਾ ਔਲਡਰਿਟ ਦਾ ਕਹਿਣਾ ਹੈ ਕਿ ਪਾਰਕ ਵਿਚ ਲੋਕਾਂ ਦੀ ਭੀੜ ਵਧੇਰੀ ਸੀ ਇਸ ਲਈ ਸਾਰੇ ਗਵਾਹਾਂ ਕੋਲੋਂ ਪੁੱਛ ਗਿੱਛ ਚਲ ਰਹੀ ਹੈ ਹਜੇ ਵੀ ਇਸ ਗੱਲ ਵਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਗੋਲੀਬਾਰੀ ਪਾਰਕ ਦੇ ਅੰਦਰ ਹੋਈ ਜਾਂ ਪਾਰਕ ਦੇ ਦੁਆਲੇ ਕੀਤੇ ਹੋਈ। ਕਾਰਵਾਈ ਚਲਦੇ ਤਕ ਇਸ ਇਲਾਕੇ ਨੂੰ ਘੇਰ ਲਿਆ ਗਿਆ ਹੈ, ਜਿਸਨੂੰ ਵੀ ਇਸ ਵਾਰੇ ਕੁਝ ਜਾਣਕਾਰੀ ਹੋਵੇ ਜਾਂ ਕੋਈ ਵੀਡੀਓ ਹੋਵੇ ਤਾਂ ਪੁਲਿਸ ਨਾਲ ਸੰਪਰਕ ਜਰੂਰ ਕਰੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!