|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ - ਪੀਲ ਰੀਜਨਲ ਪੁਲਿਸ ਨੇ ਟਰੱਕਾਂ ਦੀ ਕੀਤੀ ਚੈਕਿੰਗ

ਮਿਸੀਸਾਗਾ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਟ੍ਰਾਂਸਪੋਰਟ ਟਰੱਕਾਂ ਦੀ ਚੈਕਿੰਗ ਮੁਹਿੰਮ ਦੌਰਾਨ 22 ਗੱਡੀਆਂ ਨੂੰ ਸੜਕ 'ਤੇ ਚਲਾਉਣ ਦੇ ਅਯੋਗ ਕਰਾਰ ਦੇ ਦਿਤਾ ਜਦਕਿ ਸੁਰੱਖਿਆ ਦੀ ਪ੍ਰਵਾਹ ਨਾ ਕਰਨ ਵਾਲੇ ਡਰਾਈਵਰਾਂ ਵਿਰੁੱਧ 58 ਦੋਸ਼ ਆਇਦ ਕੀਤੇ ਗਏ। ਪੁਲਿਸ ਦੇ 34 ਅਫ਼ਸਰਾਂ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਵੱਖ-ਵੱਖ ਆਕਾਰ ਅਤੇ ਸਮਰੱਥਾ ਵਾਲੇ ਤਕਰੀ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮਿਸੀਸਾਗਾ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਟ੍ਰਾਂਸਪੋਰਟ ਟਰੱਕਾਂ ਦੀ ਚੈਕਿੰਗ ਮੁਹਿੰਮ ਦੌਰਾਨ 22 ਗੱਡੀਆਂ ਨੂੰ ਸੜਕ 'ਤੇ ਚਲਾਉਣ ਦੇ ਅਯੋਗ ਕਰਾਰ ਦੇ ਦਿਤਾ ਜਦਕਿ ਸੁਰੱਖਿਆ ਦੀ ਪ੍ਰਵਾਹ ਨਾ ਕਰਨ ਵਾਲੇ ਡਰਾਈਵਰਾਂ ਵਿਰੁੱਧ 58 ਦੋਸ਼ ਆਇਦ ਕੀਤੇ ਗਏ। ਪੁਲਿਸ ਦੇ 34 ਅਫ਼ਸਰਾਂ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਵੱਖ-ਵੱਖ ਆਕਾਰ ਅਤੇ ਸਮਰੱਥਾ ਵਾਲੇ ਤਕਰੀਬਨ 63 ਟਰੱਕਾਂ ਨੂੰ ਰੋਕਿਆ ਗਿਆ ਸੀ।

ਸੰਬੰਧਿਤ ਖ਼ਬਰਾਂ

ਪੀਲ ਪੁਲਿਸ ਦੀ ਰੋਡ ਸੇਫ਼ਟੀ ਇਕਾਈ ਵੱਲੋਂ ਜਾਰੀ ਬਿਆਨ ਮੁਤਾਬਕ ਚੈਕਿੰਗ ਮੁਹਿੰਮ ਦੌਰਾਨ ਰੋਕੇ ਗਏ ਟਰੱਕਾਂ ਦਾ ਔਸਤ ਵਜ਼ਨ 4500 ਕਿਲੋਗ੍ਰਾਮ ਦਰਜ ਕੀਤਾ ਗਿਆ। ਪੁਲਿਸ ਨੇ 22 ਟਰੱਕਾਂ ਨੂੰ ਸੜਕ 'ਤੇ ਚਲਾਉਣ ਯੋਗ ਨਹੀਂ ਮੰਨਿਆ ਅਤੇ ਇਨਾਂ ਨੂੰ ਤੁਰਤ ਹਟਾ ਦਿਤਾ ਗਿਆ।

ਟਰੱਕਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਵਿਚ ਅਣਗਹਿਲੀ ਵਰਤਣ ਨਾਲ ਸਬੰਧਤ ਦੋਸ਼ਾਂ ਦਾ ਡਰਾਈਵਰਾਂ ਨੂੰ ਜਵਾਬ ਦੇਣਾ ਹੋਵੇਗਾ। ਪੁਲਿਸ ਨੇ ਕਿਹਾ ਕਿ ਟਰੱਕਾਂ ਨੂੰ ਉਦੋਂ ਹੀ ਸੜਕ 'ਤੇ ਚਲਾਉਣ ਦੀ ਇਜਾਜ਼ਤ ਦਿਤੀ ਜਾਵੇਗੀ ਜਦੋਂ ਇਨਾਂ ਦੀ ਤਸੱਲੀਬਖ਼ਸ਼ ਮੁਰੰਮਤ ਨਹੀਂ ਹੋ ਜਾਂਦੀ। ਪੁਲਿਸ ਨੇ ਦੱਸਿਆ ਕਿ ਉਸ ਟਰੱਕ ਨੂੰ ਚਲਾਉਣ ਦੀ ਇਜਾਜ਼ਤ ਬਿਲਕੁਲ ਨਹੀਂ ਦਿਤੀ ਜਾ ਸਕਦੀ ਜਿਸ ਦੇ ਕਲ-ਪੁਰਜ਼ਿਆਂ ਨੂੰ ਜੰਗਾਲ ਲੱਗੀ ਹੋਵੇ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!