|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਸੰਪਾਦਕੀ - ਕੈਨੇਡਾ ਨੂੰ ਨਵੇਂ ਭਾਰਤ ਨੂੰ ਗਲੇ ਲਾਉਣਾ ਚਾਹੀਦਾ ਹੈ

ਟੋਰਾਂਟੋ , 31 ਮਈ , ਤਾਰੇਕ ਫ਼ਤਹ ( NRI MEDIA )

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟੋਰਾਂਟੋ , 31 ਮਈ , ਤਾਰੇਕ ਫ਼ਤਹ ( NRI MEDIA )

ਪਿਛਲੇ ਹਫ਼ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਅਤੇ ਉਹਨਾਂ ਦੀ ਭਰਤੀ ਜਨਤਾ ਪਾਰਟੀ ਇਕ ਵਾਰੀ ਫੇਰ ਨਹਿਰੂ ਅਤੇ ਗਾਂਧੀ ਦੇ ਰਾਜਵੰਸ਼ ਨੂੰ ਹਰਾਉਂਦੇ ਹੋਏ ਚੋਣਾਂ ਜਿੱਤ ਗਏ ,ਨਰਿੰਦਰ ਮੋਦੀ ਜੋਂ ਕਿ ਕਦੀ ਸੜਕ ਦੇ ਕਿਨਾਰੇ ਚਾਹ ਵੇਚਦੇ ਸਨ , ਉਨ੍ਹਾਂ ਨੇ ਭਾਰਤੀ ਲੋਕ ਸਭਾ ਵਿਚ 303 ਸੀਟਾਂ ਜਿੱਤੀਆਂ ਹਨ ,ਉੱਥੇ ਹੀ ਵਿਰੋਧੀ ਪਾਰਟੀ ਭਾਰਤੀ ਨੈਸ਼ਨਲ ਕਾਂਗਰਸ ਦੇ ਰਾਹੁਲ ਗਾਂਧੀ ਨੇ ਸਿਰਫ 53 ਸੀਟਾਂ ਹੀ ਜਿਤੀਆ ਜਿਨਾ ਵਿਚੋਂ 29 ਸੂਬਿਆਂ ਵਿਚੋਂ 13 ਸੂਬਿਆਂ ਵਿਚੋਂ ਉਨ੍ਹਾਂ ਨੂੰ ਜ਼ੀਰੋ ਸੀਟਾਂ ਮਿਲੀਆ ਹਨ |

ਚੋਣਾਂ ਦੇ ਛੇ ਹਫ਼ਤੇ ਦੀ ਲੰਬੀ ਪ੍ਰਕਿਰਿਆ ਤੋ ਬਾਅਦ ਭਾਰਤ ਜਿਹੇ ਵਡੇ ਦੇਸ਼ ਜਿੱਥੇ 900 ਮਿਲੀਅਨ ਵੋਟਰਸ ਜੋਂ ਕਿ ਦੋ ਦਰਜਨ ਤੋਂ ਜਿਆਦਾ ਭਾਸ਼ਾਵਾਂ ਬੋਲਣ ਵਾਲੇ ਅਤੇ ਛੇ ਧਰਮਾਂ ਨਾਲ ਜੁੜੇ ਹੋਏ ਲੋਕ ਹਨ। ਵਿਦੇਸ਼ੀ ਮੀਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਰਲੇਪ ਹਮਲੇ ਕੀਤੇ , ਟਾਈਮ ਮੈਗਜ਼ੀਨ ਨੇ ਇਸਦੇ 20 ਮਈ ਦੇ ਏਡੀਸ਼ਨ ਵਿਚ ਇਕ ਪਾਕਿਸਤਾਨੀ ਲੇਖਕ ਦੁਆਰਾ ਇਕ ਸਟੋਰੀ ਵਿਚ ਮੋਦੀ ਨੂੰ ਵਿਨਾਸ਼ਕਾਰੀ ਕਿਰਦਾਰ ਠਹਿਰਾਇਆ ਗਿਆ ਅਤੇ ਉਸਦੀ ਹੈਡਲਾਈਨ 'ਇੰਡੀਆ ਡਿਵਾਇਡਰ ਇੰਨ ਚੀਫ' ਦਿੱਤੀ ਗਈ।

ਸੰਬੰਧਿਤ ਖ਼ਬਰਾਂ

ਉੱਥੇ ਹੀ ਨਿਊਯਾਰਕ ਟਾਈਮਜ਼ ਅਤੇ ਬੀਬੀਸੀ ਵੀ ਭਾਰਤੀ ਨੇਤਾ ਦਾ ਮਜ਼ਾਕ ਉਡਾਉਣ ਵਿਚ ਜਿਆਦਾ ਪਿੱਛੇ ਨਹੀਂ ਰਹੇ ,ਬੀਬੀਸੀ ਨੇ ਇਕ ਦੁਸ਼ਮਣ ਸਿਆਸਤਦਾਨ ਆਲੋਚਕ ਦਾ ਇੰਟਰਵਿਊ ਲਿਆ ਜਿਸ ਵਿਚ ਉਸਨੇ ਕਿਹਾ ਕਿ ਭਾਰਤ ਇਕ ਆਦਮੀ ਦੇ ਅਵੇਗ ਵਿਚ ਹੈ , 17 ਮਈ ਨੂੰ ਨਿਊਯਾਰਕ ਟਾਇਮਸ ਨੇ ਖੱਬੇ ਪੱਖੀ ਇਤਿਹਾਸਕਾਰ ਰੋਮਿਲਾ ਥਾਪਰ ਦਾ ਇਕ ਵਿਚਾਰ ਪ੍ਰੋਗਰਾਮ ਚਲਾਇਆ ਸੀ ਜਿਸ ਵਿੱਚ ਉਸਨੇ ਕਿਹਾ ਕਿ, "ਭਾਰਤ ਦੀ ਭਾਰਤੀ ਜਨਤਾ ਪਾਰਟੀ ਦੇਸ਼ ਦਾ ਇਤਿਹਾਸ ਦੁਬਾਰਾ ਲਿਖ ਰਹੀ ਹੈ ਇਸਦੀ ਹਿੰਦੂ ਕੌਮੀ ਵਿਚਾਰਧਾਰਾ ਨੂੰ ਨਿਆ ਦੇਣ ਲਈ।

ਮੇਰੇ ਖਿਆਲ ਵਿਚ ਭਾਰਤ ਨੇ ਇਸਦੀ ਅਸਲੀ ਅਜਾਦੀ 23 ਮਈ 2019 ਨੂੰ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਨਾਲ ਪ੍ਰਾਪਤ ਕੀਤੀ ਹੈ , ਨਰਿੰਦਰ ਮੋਦੀ ਜੋਂ ਕਿ ਇੱਕ ਹਿੰਦੂ ਹੈ ਪਰ ਭਾਰਤ ਦੇ ਉੱਤਰ ਪ੍ਰਦੇਸ਼ ਵਿਚ ਇਕ ਮਾਂ ਨੇ ਆਪਣੇ ਬੱਚੇ ਦਾ ਨਾਮ ਨਰਿੰਦਰ ਮੋਦੀ ਰਖਿਆ ਜੋਂ ਕਿ ਪਹਿਲੀ ਵਾਰੀ ਹੈ ਕਿ ਭਾਰਤੀ ਮੁਸਲਿਮ ਨੇ ਅਰਬ ਅਤੇ ਪਰਸ਼ੀਅਨ ਨਾਮ ਦੀ ਜਗ੍ਹਾ ਤੇ ਹਿੰਦੂ ਨਾਮ ਨੂੰ ਗਲੇ ਲਗਾਇਆ ਹੋਵੇ।

ਭਵਿਖ ਭਾਰਤ ਨਾਲ ਹੈ ਅਤੇ ਕੈਨੇਡਾ ਨੂੰ ਅਜਿਹੇ ਦੇਸ਼ ਜੋਂ ਕਿ ਇਸਦੇ ਲੋਕਤੰਤਰ,ਵਿਕਾਸ, ਅਜਾਦੀ ਅਤੇ ਧਰਮ ਨਿੱਰਪਖਤਾ ਨਾਲ ਜਿਉਂਦੀ ਹੈ ਅਤੇ ਧਰਮ ਅਤੇ ਦੇਸ਼ ਨੂੰ ਇਸਦੇ 5000 ਸਾਲ ਹਿੰਦੂ, ਜੈਨੀ ਅਤੇ ਬੁੱਧ ਸਭਿਅੱਤਾ ਦੇ ਬਾਵਜੂਦ ਅਲਗ ਅਲਗ ਰੱਖਦੀ ਹੈ, ਨਾਲ ਆਪਣੇ ਰਿਸ਼ਤੇ ਮਜਬੂਤ ਕਰਨੇ ਚਾਹੀਦੇ ਹਨ।"

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!