|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

Canada: ਫਿਰੌਤੀ ਕਾਂਡ ਨੇ ਸਰੀ ਨੂੰ ਹਿਲਾਇਆ, ਪੰਜਾਬੀ ਕਾਰੋਬਾਰੀ ਦੀ ਗੋਲੀਆਂ ਨਾਲ ਕੀਤੀ ਹੱਤਿਆ!

ਵੈਨਕੂਵਰ (ਪਾਇਲ): ਸਰੀ ਨੇੜਲੇ ਪੰਜਾਬੀ ਵਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰਿੱਜਵਿਊ ਡਰਾਈਵ ਖੇਤਰ ਵਿਚ ਰਹਿੰਦੇ ਪੰਜਾਬੀ ਕਾਰੋਬਾਰੀ ਦਾ ਸੋਮਵਾਰ ਨੂੰ ਉਸ ਦੇ ਘਰ ਮੂਹਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਮੌਕੇ ਕਾਰੋਬਾਰੀ ਮੈਪਲ ਰਿੱਜ ਸ਼ਹਿਰ ਵਿਚਲੇ ਆਪਣੇ ਕਾਰੋਬਾਰੀ ਦਫਤਰ ਜਾਣ ਲਈ ਕਾਰ ਵਿੱਚ ਬੈਠਣ ਲੱਗਾ ਸੀ। ਕੱਪੜਾ ਰੀਸਾਈਕਲ ਦੇ ਵੱਡੇ ਕਾਰੋਬਾਰੀ ਦੀ ਪਛਾਣ ਦਰਸ਼ਨ ਸ

NRI Post Desk · 397 ਦਿਨ ਪਹਿਲਾਂ · ਅੱਪਡੇਟ 397 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
Canada: ਫਿਰੌਤੀ ਕਾਂਡ ਨੇ ਸਰੀ ਨੂੰ ਹਿਲਾਇਆ, ਪੰਜਾਬੀ ਕਾਰੋਬਾਰੀ ਦੀ ਗੋਲੀਆਂ ਨਾਲ ਕੀਤੀ ਹੱਤਿਆ!
📷 NRI Post Desk

ਵੈਨਕੂਵਰ (ਪਾਇਲ): ਸਰੀ ਨੇੜਲੇ ਪੰਜਾਬੀ ਵਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰਿੱਜਵਿਊ ਡਰਾਈਵ ਖੇਤਰ ਵਿਚ ਰਹਿੰਦੇ ਪੰਜਾਬੀ ਕਾਰੋਬਾਰੀ ਦਾ ਸੋਮਵਾਰ ਨੂੰ ਉਸ ਦੇ ਘਰ ਮੂਹਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਮੌਕੇ ਕਾਰੋਬਾਰੀ ਮੈਪਲ ਰਿੱਜ ਸ਼ਹਿਰ ਵਿਚਲੇ ਆਪਣੇ ਕਾਰੋਬਾਰੀ ਦਫਤਰ ਜਾਣ ਲਈ ਕਾਰ ਵਿੱਚ ਬੈਠਣ ਲੱਗਾ ਸੀ। ਕੱਪੜਾ ਰੀਸਾਈਕਲ ਦੇ ਵੱਡੇ ਕਾਰੋਬਾਰੀ ਦੀ ਪਛਾਣ ਦਰਸ਼ਨ ਸਿੰਘ ਸਾਹਸੀ (68) ਵਜੋਂ ਕੀਤੀ ਗਈ ਹੈ। ਉਸ ਦਾ ਕਾਰੋਬਾਰ ਭਾਰਤ ਦੇ ਕਈ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ। ਪੁਲੀਸ ਵੱਲੋ ਕਾਰੋਬਾਰੀ ਦੀ ਹੱਤਿਆ ਨੂੰ ਫਿਰੌਤੀ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਮੂਲ ਰੂਪ ਵਿੱਚ ਦੋਰਾਹੇ ਨੇੜਲੇ ਪਿੰਡ ਰਾਜਗੜ ਦਾ ਦਰਸ਼ਨ ਸਿੰਘ ਕਈ ਸਾਲ ਪਹਿਲਾਂ ਕੈਨੇਡਾ ਆਇਆ ਤੇ ਕੱਪੜਾ ਰੀਸਾਈਕਲ ਦਾ ਕਾਰੋਬਾਰ ਸ਼ੁਰੂ ਕੀਤਾ। ਮੈਪਲ ਰਿੱਜ ਵਿੱਚ ਉਸ ਦੀ ਫੈਕਟਰੀ ਵਿੱਚ ਦਰਜਨਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ। ਖੁੱਲ੍ਹੇ ਸੁਭਾਅ ਦੇ ਮਾਲਕ ਦਰਸ਼ਨ ਸਿੰਘ ਨੇ ਦਾਨ ਕਰਨ ਮੌਕੇ ਕਦੇ ਕੰਜੂਸੀ ਨਹੀਂ ਸੀ ਕੀਤੀ। ਪਤਾ ਲੱਗਾ ਕਿ ਪਿਛਲੇ ਸਮੇਂ ਉਸ ਨੂੰ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਰਹੀਆਂ, ਜਿਸ ਦੀ ਉਸ ਨੇ ਪਰਵਾਹ ਨਹੀ ਕੀਤੀ। ਭਾਈਚਾਰਕ ਸਮਾਗਮਾਂ ਲਈ ਅਕਸਰ ਉਸ ਨੂੰ ਮੂਹਰੇ ਲਾਇਆ ਜਾਂਦਾ ਸੀ।

ਕਾਰੋਬਾਰੀ ਦੀ ਹੱਤਿਆ ਤੋਂ ਘੰਟੇ ਕੁ ਬਾਦ ਸ਼ਹਿਰ ਦੇ ਫਰਗੂਸਨ ਵੇਅ ’ਤੇ ਗੋਲੀਬਾਰੀ ਦੀ ਇਕ ਹੋਰ ਘਟਨਾ ਵਿੱਚ 41 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਣ ਕਰ ਕੇ ਉਸ ਦੀ ਜਾਨ ਬਚ ਗਈ ਹੈ। ਪੁਲੀਸ ਬੁਲਾਰੇ ਸਾਰਜੈਂਟ ਪੌਲ ਵਾਕਰ ਅਨੁਸਾਰ ਮਿੱਥ ਕੇ ਕੀਤੀ ਗਈ ਇਸ ਗੋਲੀਬਾਰੀ ਪਿੱਛੇ ਫਿਰੌਤੀ ਮਾਮਲਾ ਨਹੀਂ ਲੱਗਦਾ। ਪੀੜਤ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। ਦੋਹਾਂ ਘਟਨਾਵਾਂ ਕਰਕੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!