|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ - ਕਤਲ ਹੋਏ 22 ਸਾਲਾ ਨੌਜਵਾਨ ਦੀ ਪੁਲਿਸ ਨੇ ਜ਼ਾਹਰ ਕੀਤੀ ਪਛਾਣ

ਵੈੱਬ ਡੈਸਕ (Vikram Sehajpal) : ਕੈਨੇਡਾ ਦੇ ਟੋਰਾਂਟੋ ਨੌਰਥ ਯਾਰਕ ਖੇਤਰ ਵਿੱਚ ਬੀਤੇ ਦਿਨ ਇੱਕ 22 ਸਾਲਾ ਨੌਜਵਾਨ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਉਸ ਦੀ ਪਛਾਣ ਜ਼ਾਹਰ ਕਰਦਿਆਂ ਦੱਸਿਆ ਹੈ ਕਿ ਉਹ ਉਨਟਾਰੀਓ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਜੇਰੇਮੀ ਵਿਨਸੈਂਟ ਉਰਬੀਨਾ ਨਾਂ ਦਾ ਇਹ ਵਿਦਿਆਰ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (Vikram Sehajpal) : ਕੈਨੇਡਾ ਦੇ ਟੋਰਾਂਟੋ ਨੌਰਥ ਯਾਰਕ ਖੇਤਰ ਵਿੱਚ ਬੀਤੇ ਦਿਨ ਇੱਕ 22 ਸਾਲਾ ਨੌਜਵਾਨ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅੱਜ ਉਸ ਦੀ ਪਛਾਣ ਜ਼ਾਹਰ ਕਰਦਿਆਂ ਦੱਸਿਆ ਹੈ ਕਿ ਉਹ ਉਨਟਾਰੀਓ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਜੇਰੇਮੀ ਵਿਨਸੈਂਟ ਉਰਬੀਨਾ ਨਾਂ ਦਾ ਇਹ ਵਿਦਿਆਰਥੀ ਟੋਰਾਂਟੋ ਦਾ ਹੀ ਵਾਸੀ ਸੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਐਮਰਜੰਸੀ ਅਮਲੇ ਨੂੰ ਰਾਤ ਲਗਭਗ 8 ਵਜੇ ਫੋਨ ਆਇਆ ਸੀ ਕਿ ਲੇਸਲੀ ਸਟਰੀਟ ਐਂਡ ਫਿੰਚ ਐਵੇਨਿਊ ਈਸਟ ਖੇਤਰ ਵਿੱਚ ਪੈਂਦੇ 11 ਫੀਲਡ ਸਪੈਰੋਵੇਅ ਵਿੱਚ ਗੋਲੀ ਚੱਲੀ ਹੈ।

ਸੰਬੰਧਿਤ ਖ਼ਬਰਾਂ

ਇਸ 'ਤੇ ਪੁਲਿਸ ਅਧਿਕਾਰੀ ਜਦੋਂ ਮੌਕੇ 'ਤੇ ਪੁੱਜੇ ਤਾਂ ਇੱਕ 22 ਸਾਲਾ ਵਿਅਕਤੀ ਮ੍ਰਿਤਕ ਮਿਲਿਆ, ਜਿਸ ਦੀ ਪਛਾਣ ਉਨਟਾਰੀਓ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਦੇ ਵਿਦਿਆਰਥੀ ਜੇਰੇਮੀ ਵਿਨਸੈਂਟ ਉਰਬੀਨਾ ਵਜੋਂ ਹੋਈ। ਟੋਰਾਂਟੋ ਪੁਲਿਸ ਦੇ ਇੰਸਪੈਕਟਰ ਜਿਮ ਗੋਟੇਲ ਨੇ ਦੱਸਿਆ ਸੀ ਕਿ ਗੋਲੀਬਾਰੀ ਦੀ ਇਹ ਵਾਰਦਾਤ ਟਾਊਨ ਹਾਊਸ ਕੰਪਲੈਕਸ ਦੀ ਪਾਰਕਿੰਗ ਵਿੱਚ ਵਾਪਰੀ। ਵਿਦਿਆਰਥੀ ਜੇਰੇਮੀ ਵਿਨਸੈਂਟ ਉਰਬੀਨਾ ਦੇ ਪਰਿਵਾਰਕ ਮੈਂਬਰਾਂ ਨੇ 'ਸੀਟੀਵੀ ਨਿਊਜ਼ ਟੋਰਾਂਟੋ' ਨੂੰ ਦੱਸਿਆ ਕਿ ਉਨਾਂ ਦੇ ਪੁੱਤਰ ਇੱਕ ਫੁਰਤੀਲਾ ਨੌਜਵਾਨ ਸੀ, ਜਿਸ ਦਾ ਆਰਟ ਅਤੇ ਥਿਏਟਰ ਨਾਲ ਚੰਗਾ ਲਗਾਅ ਸੀ।

ਉਹ ਉਨਟਾਰੀਓ ਕਾਲਜ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਿਟੀ ਵਿੱਚ ਦੂਜੇ ਸਾਲ ਦਾ ਵਿਦਿਆਰਥੀ ਸੀ ਤੇ ਇਨਾਂ ਦਿਨੀਂ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਮ੍ਰਿਤਕ ਦੀ ਮਾਂ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਸ ਦਾ ਪੁੱਤਰ ਇੱਕ ਅੱਛਾ ਬੱਚਾ ਸੀ, ਪਰ ਇਸ ਅਣਹੋਣੀ ਘਟਨਾ ਨੇ ਉਸ ਨੂੰ ਉਨਾਂ ਤੋਂ ਦੂਰ ਕਰ ਦਿੱਤਾ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!