|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਹਿੱਟ ਐਂਡ ਰਨ ਮਾਮਲੇ 'ਚ ਬਰੈਂਪਟਨ ਦੇ 19 ਸਾਲਾ ਵਿਅਕਤੀ ਵਿਰੁੱਧ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ

ਨਿਊਜ਼ ਡੈਸਕ : ਪੀਲ ਰੀਜ਼ਨਲ ਪੁਲਿਸ ਨੇ ਫਰਵਰੀ 'ਚ ਮਿਸੀਸਾਗਾ ਵਿਖੇ ਇਕ ਕਥਿਤ ਹਿੱਟ ਐਂਡ ਰਨ ਦੇ ਮਾਮਲੇ 'ਚ ਲੋੜੀਂਦੇ ਇਕ 19 ਸਾਲਾ ਬਰੈਂਪਟਨ ਵਾਸੀ ਪਵਨ ਮਲਿਕ ਨਾਮਕ ਨੌਜਵਾਨ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਪੁਖਤਾ ਜਾਂਚ ਤੋਂ ਬਾਅਦ ਹੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਮਲਿਕ ਦੁਰਘਟਨਾ

NRI Post Desk · 1714 ਦਿਨ ਪਹਿਲਾਂ · ਅੱਪਡੇਟ 1714 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਿੱਟ ਐਂਡ ਰਨ ਮਾਮਲੇ 'ਚ ਬਰੈਂਪਟਨ ਦੇ 19 ਸਾਲਾ ਵਿਅਕਤੀ ਵਿਰੁੱਧ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ
📷 NRI Post Desk

ਨਿਊਜ਼ ਡੈਸਕ : ਪੀਲ ਰੀਜ਼ਨਲ ਪੁਲਿਸ ਨੇ ਫਰਵਰੀ 'ਚ ਮਿਸੀਸਾਗਾ ਵਿਖੇ ਇਕ ਕਥਿਤ ਹਿੱਟ ਐਂਡ ਰਨ ਦੇ ਮਾਮਲੇ 'ਚ ਲੋੜੀਂਦੇ ਇਕ 19 ਸਾਲਾ ਬਰੈਂਪਟਨ ਵਾਸੀ ਪਵਨ ਮਲਿਕ ਨਾਮਕ ਨੌਜਵਾਨ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਪੁਖਤਾ ਜਾਂਚ ਤੋਂ ਬਾਅਦ ਹੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਮਲਿਕ ਦੁਰਘਟਨਾ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਹੈ। ਇਹ ਘਾਤਕ ਘਟਨਾ 20 ਫਰਵਰੀ ਨੂੰ ਮਿਸੀਸਾਗਾ 'ਚ ਵਾਪਰੀ ਸੀ ਤੇ ਪੁਲਿਸ ਨੇ ਪੀੜਤਾ ਦੀ ਪਛਾਣ ਕਵਿਤਾ ਚੌਧਰੀ (24) ਵਜੋਂ ਕੀਤੀ ਹੈ, ਜੋ ਕਿ ਬਰੈਂਪਟਨ ਦੀ ਰਹਿਣ ਵਾਲੀ ਹੈ।

ਸੰਬੰਧਿਤ ਖ਼ਬਰਾਂ

(ਪੀੜਤ) ਡੇਰੀ ਰੋਡ ਈਸਟ 'ਤੇ ਪੈਦਲ ਜਾ ਰਹੀ ਸੀ ਤੇ ਕੈਟ੍ਰਿਕ ਸਟਰੀਟ 'ਤੇ ਸੜਕ ਪਾਰ ਕਰਨ ਲੱਗੀ, ਜਦੋਂ ਉਸ ਨੂੰ ਇਕ ਗੂੜ੍ਹੇ ਰੰਗ ਦੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਉਕਤ ਲੜਕੀ ਦੀ ਮੌਤ ਹੋ ਗਈ। ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜਾਂਚ ਕਰਦਿਆਂ ਇਕ 2009 ਹੌਂਡਾ ਅਕੌਰਡ ਗੱਡੀ ਨੂੰ ਜ਼ਬਤ ਕਰ ਲਿਆ, ਜੋ ਘਟਨਾ 'ਚ ਸ਼ਾਮਲ ਮੰਨੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਅਦਾਲਤ 'ਚ ਦੋਸ਼ ਸਾਬਤ ਨਹੀਂ ਹੋਏ ਹਨ।ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਉਕਤ ਲੜਕੇ (ਪਵਨ ਮਲਿਕ) ਬਾਰੇ ਜਾਂ ਉਸ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਰੰਤ ਮੇਜਰ ਕੋਲੀਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ ਸੰਪਰਕ ਕਰਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!