|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਜਲਦ ਹੀ ਕੈਨੇਡਾ ਨੂੰ ਮਿਲੇਗੀ ਫਾਈਜ਼ਰ ਦੀਆਂ 9 ਮਿਲੀਅਨ ਡੋਜ਼ਾਂ

ਟਾਰਾਂਟੋ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਵੱਲੋਂ ਫਾਈਜ਼ਰ-ਬਾਇਓਐਨਟੈਕ ਦੀਆਂ 9·1 ਮਿਲੀਅਨ ਡੋਜ਼ਾਂ ਸਕਿਓਰ ਕਰ ਲਈਆਂ ਗਈਆਂ ਹਨ ਤੇ ਇਹ ਅਗਸਤ ਵਿੱਚ ਸਾਨੂੰ ਮਿਲ ਜਾਣਗੀਆਂ। ਇਸ ਦੇ ਨਾਲ ਹੀ ਟਰੂਡੋ ਨੇ ਆਖਿਆ ਕਿ ਸਤੰਬਰ ਵਿੱਚ ਸਾਨੂੰ ਤਿੰਨ ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣਗੀਆਂ।

NRI Post Desk · 2000 ਦਿਨ ਪਹਿਲਾਂ · ਅੱਪਡੇਟ 2000 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜਲਦ ਹੀ ਕੈਨੇਡਾ ਨੂੰ ਮਿਲੇਗੀ ਫਾਈਜ਼ਰ ਦੀਆਂ 9 ਮਿਲੀਅਨ ਡੋਜ਼ਾਂ
📷 NRI Post Desk

ਟਾਰਾਂਟੋ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਵੱਲੋਂ ਫਾਈਜ਼ਰ-ਬਾਇਓਐਨਟੈਕ ਦੀਆਂ 9·1 ਮਿਲੀਅਨ ਡੋਜ਼ਾਂ ਸਕਿਓਰ ਕਰ ਲਈਆਂ ਗਈਆਂ ਹਨ ਤੇ ਇਹ ਅਗਸਤ ਵਿੱਚ ਸਾਨੂੰ ਮਿਲ ਜਾਣਗੀਆਂ। ਇਸ ਦੇ ਨਾਲ ਹੀ ਟਰੂਡੋ ਨੇ ਆਖਿਆ ਕਿ ਸਤੰਬਰ ਵਿੱਚ ਸਾਨੂੰ ਤਿੰਨ ਮਿਲੀਅਨ ਹੋਰ ਡੋਜ਼ਾਂ ਹਾਸਲ ਹੋਣਗੀਆਂ।

ਇਸ ਤੋਂ ਭਾਵ ਇਹ ਹੈ ਕਿ ਕੈਨੇਡਾ ਨੂੰ ਸਪਲਾਇਅਰ ਕੋਲੋਂ ਹਰ ਹਫਤੇ ਦੋ ਮਿਲੀਅਨ ਡੋਜ਼ਾਂ ਗਰਮੀਆਂ ਦੇ ਅੰਤ ਤੱਕ ਮਿਲਦੀਆਂ ਰਹਿਣਗੀਆਂ।

ਸੰਬੰਧਿਤ ਖ਼ਬਰਾਂ

ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਹਫਤਾਵਾਰੀ ਖੇਪ ਦੇ ਵੇਰਵੇ ਦੀ ਘਾਟ ਕਾਰਨ ਸਮੁੱਚੀ ਵੈਕਸੀਨ ਦੀ ਗਿਣਤੀ ਵਿੱਚ ਗੜਬੜੀ ਹੋਣ ਤੋਂ ਬਾਅਦ ਚਿੰਤਾ ਖੜ੍ਹੀ ਹੋ ਗਈ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਮੌਡਰਨਾ ਉੱਤੇ ਦਬਾਅ ਪਾਇਆ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਆਪਣੀ ਡਲਿਵਰੀ ਸਥਿਰ ਕਰੇ।ਇਸ ਹਫਤੇ ਕੈਨੇਡਾ ਨੂੰ ਸਪਲਾਇਅਰ ਤੋਂ 500,000 ਡੋਜ਼ਾਂ ਹਾਸਲ ਹੋਣਗੀਆਂ ਤੇ ਇਹ ਦੋ ਹਿੱਸਿਆ ਵਿੱਚ ਆਉਣਗੀਆਂ। ਇਸ ਤੋਂ ਇਲਾਵਾ 14 ਜੂਨ ਵਾਲੇ ਹਫਤੇ ਦੌਰਾਨ 1·5 ਮਿਲੀਅਨ ਡੋਜ਼ਾਂ ਹਾਸਲ ਹੋਣਗੀਆਂ।

ਹੈਲਥ ਕੈਨੇਡਾ ਅਜੇ ਵੀ ਅਪਰੈਲ ਵਿੱਚ ਆਈ ਜੌਹਨਸਨ ਐਂਡ ਜੌਹਨਸਨ ਦੀ ਖੇਪ ਦਾ ਮੁਲਾਂਕਣ ਕਰ ਰਹੀ ਹੈ। ਇਹ ਖੇਪ ਅਪਰੈਲ ਦੇ ਅੰਤ ਵਿੱਚ ਆਈ ਸੀ। ਇਹ ਵੈਕਸੀਨ ਜਿਸ ਬਾਲਟੀਮੋਰ ਪਲਾਂਟ ਵਿੱਚ ਤਿਆਰ ਹੋਈ ਸੀ ਉੱਥੇ ਕੁਆਲਿਟੀ ਕੰਟਰੋਲ ਕਾਰਨ ਇਸ ਵੈਕਸੀਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।ਇਸ ਦੌਰਾਨ ਜੂਨ ਦੇ ਅੰਤ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਇੱਕ ਮਿਲੀਅਨ ਡੋਜ਼ਾਂ ਹੋਰ ਮਿਲਣ ਦੀ ਉਮੀਦ ਹੈ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!