|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੇ ਵਿਦੇਸ਼ੀ ਵਿਦਿਆਰਥੀ ਗੁੱਸੇ 'ਚ — “ਹੈਲਥ ਕੇਅਰ ਸਾਡਾ ਹੱਕ, ਵਾਅਦੇ ਹੁਣ ਪੂਰੇ ਕਰੋ!”

ਵਿਨੀਪੈਗ (ਪਾਇਲ): ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਿਊ ਡੈਮੋਕ੍ਰੇਟਿਕ ਪਾਰਟੀ ਆਫ ਮੈਨੀਟੋਬਾ (NDP) ਨੇ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਲਈ ਸਰਵਜਨਕ ਹੈਲਥ-ਕੇਅਰ ਕਵਰੇਜ ਮੁੜ ਲਾਗੂ ਕਰਨਗੇ, ਜੋ KPC ਸਰਕਾਰ ਨੇ 2

NRI Post Desk · 398 ਦਿਨ ਪਹਿਲਾਂ · ਅੱਪਡੇਟ 398 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਦੇ ਵਿਦੇਸ਼ੀ ਵਿਦਿਆਰਥੀ ਗੁੱਸੇ 'ਚ — “ਹੈਲਥ ਕੇਅਰ ਸਾਡਾ ਹੱਕ, ਵਾਅਦੇ ਹੁਣ ਪੂਰੇ ਕਰੋ!”
📷 NRI Post Desk

ਵਿਨੀਪੈਗ (ਪਾਇਲ): ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਿਊ ਡੈਮੋਕ੍ਰੇਟਿਕ ਪਾਰਟੀ ਆਫ ਮੈਨੀਟੋਬਾ (NDP) ਨੇ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਲਈ ਸਰਵਜਨਕ ਹੈਲਥ-ਕੇਅਰ ਕਵਰੇਜ ਮੁੜ ਲਾਗੂ ਕਰਨਗੇ, ਜੋ KPC ਸਰਕਾਰ ਨੇ 2018 ਵਿੱਚ ਬੰਦ ਕਰ ਦਿੱਤਾ ਸੀ ਪਰ ਤਾਜ਼ਾ ਬਜਟ ਵਿੱਚ ਕੋਈ ਕਾਰਵਾਈ ਨਹੀਂ ਹੋਈ।ਵਿਦਿਆਰਥੀਆਂ ਦੇ ਅਨੁਸਾਰ, ਪ੍ਰਾਈਵੇਟ ਬੀਮਾ ਯੋਜਨਾ ਵਿੱਚ ਹਾਈ ਪ੍ਰੀਮੀਅਮ ਅਤੇ ਸੀਮਿਤ ਕਵਰੇਜ ਹੀ ਹੈ, ਜਿਸ ਦੀ ਕਾਰਨ ਨਾਲ ਉਨ੍ਹਾਂ ਨੂੰ ਵੱਡੇ ਖ਼ਰਚੇ ਚੁੱਕਣੇ ਪੈ ਰਹੇ ਹਨ।

ਸੰਬੰਧਿਤ ਖ਼ਬਰਾਂ

ਵਿਨੀਪੈਗ ਵਿੱਚ ਪ੍ਰੀਮੀਅਰ ਦੇ ਹਲਕੇ ਦੇ ਦਫ਼ਤਰ ਦੇ ਬਾਹਰ ਇੱਕ ਛੋਟੇ ਇਕੱਠ ਵਿੱਚ ਵਿਦਿਆਰਥੀਆਂ ਨੇ ਕਿਹਾ ਕਿ ਦੋ ਸਾਲ ਬਾਅਦ, ਉਹ ਅਜੇ ਵੀ ਸੂਬਾਈ ਸਿਹਤ ਬੀਮੇ ਲਈ ਯੋਗ ਨਹੀਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਹੈਲਥ-ਕੇਅਰ ਇੱਕ ਮੂਲ ਮਨੁੱਖੀ ਹੱਕ ਹੈ, ਜੋ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਅਤੇ ਸਰਵਜਨਕ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਮੈਨੀਟੋਬਾ ਵਿਧਾਨ ਸਭਾ ਮੂਹਰੇ ਵੀ ਇੱਕ ਰੈਲੀ ਕੀਤੀ, ਜਿਸ ਵਿੱਚ ਸੂਬਾਈ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਸੰਭਾਲ ਕਵਰੇਜ ਨੂੰ ਬਹਾਲ ਕਰਨ ਦੇ ਆਪਣੇ ਮੁਹਿੰਮ ਦੇ ਵਾਅਦੇ ਨੂੰ ਪੂਰਾ ਕਰਨ ਦੀ ਅਪੀਲ ਕੀਤੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!