|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਦੇ ਲੰਗਾਰਾ ਕਾਲਜ 'ਚ ਲਗੀ ਅੱਗ ਪੰਜਾਬੀ ਵਿਦਿਆਰਥੀਆਂ ਦਾ ਹੋਇਆ ਮੋਟਾ ਨੁਕਸਾਨ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਲੰਗਾਰਾ ਕਾਲਜ ਦੀ ਇਮਾਰਤ 'ਚ ਅੱਗ ਲੱਗਣ ਕਾਰਨ ਭਾਵੇਂ ਕੋਈ ਜ਼ਖਮੀ ਨਹੀਂ ਹੋਇਆ ਪਰ ਇਸ ਕਾਰਨ ਵਿਦਿਆਰਥੀਆਂ ਅਤੇ ਸਟਾਫ ਦਾ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਮੁਤਾਬਕ 20 ਸਾਲਾ ਸ਼ੱਕੀ ਨੇ ਕਾਲਜ ਦੀ ਇਮਾਰਤ 'ਚ ਅੱਗ ਲਗਾ ਦਿੱਤੀ ਸੀ ਜਿਸ ਕਾਰਨ ਕਮਰਿਆਂ 'ਚ ਪਿਆ ਵਿਦਿਆਰਥੀਆਂ ਦਾ ਸਮਾਨ ਸੜ ਗਿਆ ਤੇ ਉਨ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਲੰਗਾਰਾ ਕਾਲਜ ਦੀ ਇਮਾਰਤ 'ਚ ਅੱਗ ਲੱਗਣ ਕਾਰਨ ਭਾਵੇਂ ਕੋਈ ਜ਼ਖਮੀ ਨਹੀਂ ਹੋਇਆ ਪਰ ਇਸ ਕਾਰਨ ਵਿਦਿਆਰਥੀਆਂ ਅਤੇ ਸਟਾਫ ਦਾ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਮੁਤਾਬਕ 20 ਸਾਲਾ ਸ਼ੱਕੀ ਨੇ ਕਾਲਜ ਦੀ ਇਮਾਰਤ 'ਚ ਅੱਗ ਲਗਾ ਦਿੱਤੀ ਸੀ ਜਿਸ ਕਾਰਨ ਕਮਰਿਆਂ 'ਚ ਪਿਆ ਵਿਦਿਆਰਥੀਆਂ ਦਾ ਸਮਾਨ ਸੜ ਗਿਆ ਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਇੱਥੇ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀ ਵੀ ਪੜ੍ਹਦੇ ਹਨ। ਕੁੱਝ ਵਿਦਿਆਰਥੀਆਂ ਨੇ ਦੱਸਿਆ ਕਿ ਅੱਗ ਲੱਗਣ ਮਗਰੋਂ ਇਮਾਰਤ ਨੂੰ ਛੇਤੀ-ਛੇਤੀ ਖਾਲੀ ਕਰਵਾਇਆ ਗਿਆ ਅਤੇ ਹਫੜਾ-ਦਫੜੀ 'ਚ ਸਭ ਆਪਣਾ ਸਮਾਨ ਛੱਡ ਕੇ ਜਾਨ ਬਚਾਉਣ ਲਈ ਦੌੜੇ।

ਸੰਬੰਧਿਤ ਖ਼ਬਰਾਂ

ਦਸਣਯੋਗ ਹੈ ਕਿ ਪੰਜਾਬਣ ਵਿਦਿਆਰਥਣ ਨੇ ਆਪਣੀ ਫੀਸ ਦੀ ਅਦਾਇਗੀ ਕਰਨੀ ਸੀ ਪਰ ਕਮਰੇ 'ਚ ਪਿਆ ਉਸ ਦਾ ਬੈਗ ਅੱਗ 'ਚ ਝੁਲਸ ਗਿਆ ਅਤੇ ਉਸ ਦੀ ਫੀਸ ਵੀ ਸੜ ਗਈ। ਇੱਥੇ ਪੜ੍ਹਦੇ ਹੋਰ ਵੀ ਬਹੁਤ ਸਾਰੇ ਵਿਦਿਆਰਥੀਆਂ ਦੇ ਮੋਬਾਇਲ , ਲੈਪਟਾਪ ਅਤੇ ਜ਼ਰੂਰੀ ਨੋਟਸ ਆਦਿ ਸੜ ਗਏ। ਕੈਨੇਡੀਅਨ ਪੁਲਸ ਨੇ 3 ਘੰਟਿਆਂ ਦੇ ਅੰਦਰ ਹੀ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਨੂੰ ਕਾਲਜ 'ਚ ਸ਼ੱਕੀ ਵਲੋਂ ਰੱਖੇ ਗਏ ਅੱਗ ਲਗਾਉਣ ਵਾਲੇ ਕਈ ਯੰਤਰ ਵੀ ਮਿਲੇ ਹਨ। ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਨੂੰ ਦੁਪਹਿਰ ਦੇ 1 ਵਜੇ ਵਾਪਰੀ ਅਤੇ 4 ਵਜੇ ਸ਼ੱਕੀ ਪੁਲਸ ਦੀ ਹਿਰਾਸਤ 'ਚ ਸੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!