|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡੀਅਨ ਫੈਡਰਲ ਚੋਣਾਂ : ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਆਪਣੀ ਪਤਨੀ ਨਾਲ ਪਾਈ ਵੋਟ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਹਰ ਇਕ ਸੂਬੇ ਆਪਣੇ-ਆਪਣੇ ਸਮੇਂ ਮੁਤਾਬਕ ਵੋਟਿੰਗ ਸ਼ੁਰੂ ਹੋ ਗਈ ਹੈ। ਉਥੇ ਹੀ ਬਰਨਬੀ ਤੋਂ ਐੱਨ. ਡੀ. ਪੀ. ਦੇ ਆਗੂ ਜਗਮੀਤ ਸਿੰਘ ਆਪਣੀ ਪਤਨੀ ਨਾਲ ਬਰਨਬੀ ਸਾਊਥ 'ਚ ਵੋਟ ਪਾਉਣ ਪਹੁੰਚੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀ ਪਤਨੀ ਨਾਲ ਵੋਟ ਪਾਉਂਦਿਆਂ ਦੌਰਾਨ ਇਕ ਫੋਟੋ ਸ਼ੇਅਰ ਕੀਤੀ। ਟਵਿੱਟਰ ਨੇ ਉ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੇ ਹਰ ਇਕ ਸੂਬੇ ਆਪਣੇ-ਆਪਣੇ ਸਮੇਂ ਮੁਤਾਬਕ ਵੋਟਿੰਗ ਸ਼ੁਰੂ ਹੋ ਗਈ ਹੈ। ਉਥੇ ਹੀ ਬਰਨਬੀ ਤੋਂ ਐੱਨ. ਡੀ. ਪੀ. ਦੇ ਆਗੂ ਜਗਮੀਤ ਸਿੰਘ ਆਪਣੀ ਪਤਨੀ ਨਾਲ ਬਰਨਬੀ ਸਾਊਥ 'ਚ ਵੋਟ ਪਾਉਣ ਪਹੁੰਚੇ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀ ਪਤਨੀ ਨਾਲ ਵੋਟ ਪਾਉਂਦਿਆਂ ਦੌਰਾਨ ਇਕ ਫੋਟੋ ਸ਼ੇਅਰ ਕੀਤੀ। ਟਵਿੱਟਰ ਨੇ ਉਨ੍ਹਾਂ ਨੇ ਫੋਟੋ ਸ਼ੇਅਰ ਕਰਦਿਆਂ ਲਿੱਖਿਆ ਕਿ, 'ਵੋਟ ਪਾਉਣਾ ਸੌਖਾ ਹੈ।

ਸੰਬੰਧਿਤ ਖ਼ਬਰਾਂ

ਇਹ ਕੁਝ ਕੁ ਮਿੰਟਾਂ ਦਾ ਕੰਮ ਹੈ, ਇਹ ਤੁਸੀਂ ਆਪਣੇ ਯਾਰਾਂ-ਦੋਸਤਾਂ ਜਾਂ ਆਪਣੇ ਹਮਸਫਰ ਨਾਲ ਜਾ ਕੇ ਵੋਟ ਪਾ ਸਕਦੇ ਹੋ, ਜਿਵੇਂ ਕਿ ਮੈਂ ਵੋਟ ਪਾਈ, ਗੁਰਕਿਰਨ ਅਤੇ ਮੈਂ ਬਰਨਬੀ ਸਾਊਥ 'ਚ ਵੋਟ ਪਾਉਣ ਪਹੁੰਚੇ।' ਦਸਣਯੋਗ ਹੈ ਕਿ ਬਰਨਬੀ ਬ੍ਰਿਟਿਸ਼ ਕੋਲੰਬੀਆ ਦਾ ਇਲਾਕਾ ਹੈ।

ਉਥੇ ਹੀ ਬ੍ਰਿਟਿਸ਼ ਕੋਲੰਬੀਆ 'ਚ ਐੱਨ. ਡੀ. ਪੀ. ਸਰਕਾਰ ਦਾ ਬੋਲਬਾਲਾ ਹੈ। ਦੂਜੇ ਪਾਸੇ ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਵੀ ਬਰਨਬੀ ਤੋਂ ਚੋਣ ਮੈਦਾਨ ਉਤਰੇ ਹਨ। ਬ੍ਰਿਟਿਸ਼ ਕੋਲੰਬੀਆ 'ਚ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਵੋਟਿੰਗ ਹੋਵੇਗੀ। ਇਥੇ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ 'ਚ ਹਾਊਸ ਆਫ ਕਾਮਨਸ ਦੀਆਂ 42 ਸੀਟਾਂ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!