|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਕੈਨੇਡੀਅਨ ਔਰਤ ਆਸਟ੍ਰੇਲੀਆ ਵਿੱਚ ਨਸ਼ਾ ਤਸਕਰੀ ਕਰਦੀ ਗਿਰਫ਼ਤਾਰ - ਕੋਕੇਨ ਬਰਾਮਦ

ਸਿਡਨੀ , 03 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਿਡਨੀ , 03 ਜੁਲਾਈ ( NRI MEDIA )

ਆਸਟ੍ਰੇਲੀਆ ਦੀ ਪੁਲਿਸ ਨੇ ਇਕ ਕੈਨੇਡੀਅਨ ਔਰਤ ਦੇ ਉਤੇ ਕੋਕੇਨ ਆਯਾਤ ਕਰਨ ਦੇ ਚਾਰਜ ਲਗਾਏ ਹਨ , ਬਾਰਡਰ ਪੁਲਿਸ ਨੇ ਇਸ ਔਰਤ ਦੇ ਬੈਗ ਵਿੱਚੋ 12 ਕਿਲੋਗ੍ਰਾਮ ਨਸ਼ਾ ਜਬਤ ਕੀਤਾ ਹੈ , ਆਸਟ੍ਰੇਲੀਅਨ ਫ਼ੇਡਰਲ ਪੁਲਿਸ ਦਾ ਕਹਿਣਾ ਹੈ ਕਿ ਇਹ 42 ਸਾਲਾਂ ਔਰਤ ਆਪਣੇ ਪੁੱਤਰ ਨਾਲ ਸਫ਼ਰ ਕਰ ਰਹੀ ਸੀ, ਜਦ ਉਹ ਸਿਡਨੀ ਅੰਤਰ-ਰਾਸ਼ਟਰੀ ਏਅਰਪੋਰਟ ਤੇ ਉਤਰੀ ਤਾਂ ਉਸਦੀ ਜਾਂਚ ਕੀਤੀ ਗਈ |

ਸੰਬੰਧਿਤ ਖ਼ਬਰਾਂ

ਇਸ ਜਾਂਚ ਦੇ ਦੌਰਾਨ ਪੁਲਿਸ ਨੂੰ ਇਸ ਔਰਤ ਦੇ 3 ਬੈਗਾਂ ਦੀ ਲਾਈਨਿੰਗ ਵਿੱਚੋ ਚਿੱਟੇ ਰੰਗ ਦਾ ਪਾਊਡਰ ਵਰਗਾ ਪਦਾਰਥ ਲੱਭਿਆ , ਪੁਲਿਸ ਦੇ ਟੈਸਟ ਮੁਤਾਬਿਕ ਇਹ ਕੋਕੇਨ ਹੈ ਅਤ ਇਸਦਾ ਭਾਰ ਲਗਭਗ 12 ਕਿਲੋਗ੍ਰਾਮ ਹੈ , ਇਸਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਔਰਤ ਵਾਧੂ ਮਾਤਰਾ ਵਿਚ ਨਸ਼ੇ ਆਯਾਤ ਕਰਨ ਦੀ ਦੋਸ਼ੀ ਹੈ ਅਤੇ ਉਸਨੂੰ ਇਸ ਦੋਸ਼ ਵਾਸਤੇ ਜੇਲ ਵਿਚ ਲੰਮੇ ਸਮੇ ਲਈ ਰਹਿਣਾ ਪੈ ਸਕਦਾ ਹੈ।

ਇਸ ਤੋਂ ਵੱਖ ਆਸਟ੍ਰੇਲੀਅਨ ਪੁਲਿਸ ਦਾ ਕਹਿਣਾ ਹੈ ਕਿ ਉਹ ਕੈਨੇਡੀਅਨ ਕੰਸਲੇਟ ਅਤੇ ਨਿਊ ਸਾਊਥ ਵੇਲਸ ਫੈਮਿਲੀ ਅਤੇ ਕਮਿਊਨਟੀ ਸੇਵਾਵਾਂ ਨਾਲ ਕੰਮ ਕਰ ਰਹੇ ਹਨ ਤਾਂ ਜੋ ਕਿ ਔਰਤ ਨਾਲ ਮਜੂਦ ਉਸਦੇ ਬੱਚੇ ਦਾ ਕੈਨੇਡਾ ਵਾਪਸ ਜਾਣ ਤੋਂ ਪਹਿਲਾ ਸਹੀ ਢੰਗ ਨਾਲ ਖ਼ਿਆਲ ਰੱਖਿਆ ਜਾ ਸਕੇ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!