|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਕੀਤਾ ਮਨਜ਼ੂਰ

ਚੰਡੀਗੜ੍ਹ , 20 ਜੁਲਾਈ ( NRI MEDIA )

NRI Post Desk · 2261 ਦਿਨ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ੍ਹ , 20 ਜੁਲਾਈ ( NRI MEDIA )

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ , ਅਸਤੀਫਾ ਮੰਜੂਰ ਕਰਨ ਤੋਂ ਬਾਅਦ ਊਨਾ ਨੇ ਹੁਣ ਇਸਨੂੰ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੋਰ ਨੂੰ ਭੇਜ ਦਿੱਤਾ ਹੈ , ਨਵਜੋਤ ਸਿੰਘ ਸਿਧੁ ਨੇ 15 ਜੁਲਾਈ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਅਸਤੀਫਾ ਭੇਜਿਆ ਸੀ ਜਿਸ ਤੋਂ ਬਾਅਦ ਕਲ ਉਨ੍ਹਾਂ ਨੇ ਆਪਣਾ ਮੰਤਰੀ ਵਾਲਾ ਘਰ ਵੀ ਖਾਲੀ ਕਰ ਦਿੱਤਾ ਸੀ |

ਸੰਬੰਧਿਤ ਖ਼ਬਰਾਂ

ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੈਬਿਨਟ ਸਾਥੀ ਨਵਜੋਤ ਸਿੰਘ ਸਿੱਧੂ ਵਿਚਕਾਰ ਵਿਵਾਦ 14 ਜੁਲਾਈ ਨੂੰ ਉਸ ਸਮੇਂ ਹੋਰ ਵੀ ਵੱਧ ਗਿਆ ਸੀ ਜਦੋਂ ਸਿੱਧੂ ਨੇ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਮੰਤਰੀ ਤੇ ਤੌਰ ਤੇ ਅਸਤੀਫਾ ਦੇ ਦਿੱਤਾ ਸੀ ,ਇਸ ਤੋਂ ਪਹਿਲਾ ਵੀ ਕਈ ਮੁੱਦਿਆਂ ਤੇ ਦੋਵਾਂ ਨੇਤਾਵਾਂ ਵਿੱਚ ਕਈ ਦੂਰੀਆਂ ਵੇਖਣ ਨੂੰ ਮਿਲੀਆਂ ਸਨ , ਕ੍ਰਿਕਟਰ ਤੋਂ ਰਾਜਨੇਤਾ ਬਣੇ ਸਿੱਧੂ ਨੇ ਆਪਣੇ ਅਸਤੀਫੇ ਵਿੱਚ ਕਿਹਾ ਸੀ ਕਿ ਮੈਂ ਪੰਜਾਬ ਮੰਤਰੀਮੰਡਲ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ |

ਟਵਿੱਟਰ ਉੱਤੇ ਆਪਣਾ ਅਸਤੀਫਾ ਪੋਸਟ ਕਰਦੇ ਹੋਏ ਸਿਧੁ ਨੇ ਕਿਹਾ ਸੀ ਕਿ ਮੇਰਾ ਅਸਤੀਫਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕੋਲ 10 ਜੂਨ 2019 ਨੂੰ ਪਹੁੰਚਿਆ ਸੀ , ਜਿਕਰਯੋਗ ਹੈ ਕਿ ਛੇ ਜੂਨ ਨੂੰ ਮੰਤਰੀ ਮੰਡਲ ਦੇ ਮੁੜ ਨਿਰਮਾਣ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਬਿਜਲੀ ਅਤੇ ਊਰਜਾ ਸਰੋਤ ਮੰਤਰਾਲੇ ਦਿੱਤੇ ਗਏ ਹਨ , ਜਿਸ ਦਾ ਔਹਦਾ ਸੰਭਲਣ ਤੋਂ ਉਨ੍ਹਾਂ ਨੇ ਮਨ ਕਰ ਦਿੱਤਾ ਸੀ |

ਨਵਜੋਤ ਸਿੰਘ ਸਿਧੁ ਨੇ ਭਾਵੇਂ ਆਪਣੀ ਨਵੀਂ ਮੰਤਰਾਲੇ ਦਾ ਅਹੁਦਾ ਠੁਕਰਾਉਣ ਦੀ ਗੱਲ ਮੰਨ ਲਈ ਹੈ , ਇਸ ਤੋਂ ਬਾਅਦ ਕੈਪਟਨ ਸਿੱਧੂ ਨੂੰ ਕੋਈ ਰਿਆਇਤ ਦੇਣ ਦੇ ਹੱਕ ਵਿੱਚ ਨਹੀਂ ਸਨ , ਇਥੋਂ ਤਕ ਕਿ ਪ੍ਰਿਅੰਕਾ ਗਾਂਧੀ ਦੀ ਸਿਫਾਰਸ਼ ਦਾ ਵੀ ਕੋਈ ਅਸਰ ਨਹੀਂ ਹੋਇਆ , ਸਿੱਧੂ ਦੇ ਸਿਆਸੀ ਕਰੀਅਰ ਤੇ ਹੁਣ ਕਈ ਸਵਾਲ ਖੜੇ ਹੋ ਗਏ ਹਨ ਕਿਉਕਿ ਉਹ ਬੀਜੇਪੀ ਛੱਡ ਕੇ ਕਾਂਗਰਸ ਵਿੱਚ ਆਏ ਸਨ ਪਰ ਹੁਣ ਇਥੇ ਵੀ ਉਨ੍ਹਾਂ ਦਾ ਰਸਤਾ ਕੰਡਿਆਂ ਨਾਲ ਭਰਿਆ ਲੱਗ ਰਿਹਾ ਹੈ |

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!