ਚੰਡੀਗੜ੍ਹ , 21 ਜੂਨ ( NRI MEDIA )
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ ਲੈ ਕੇ ਵਧੇਰੇ ਫ਼ਿਕਰਮੰਦ ਹਨ। ਰਾਜ ਵਿਚ ਪਾਣੀ ਦਾ ਪੱਧਰ ਪਹਿਲਾ ਨਾਲੋਂ ਧਰਤੀ ਤੋਂ 2-3 ਫੁਟ ਹੋਰ ਵੀ ਹੇਠਾ ਜਾ ਚੁੱਕਾ ਹੈ ,ਸ਼ੁਕਰਵਾਰ ਨੂੰ, ਇਸੇ ਵਿਸ਼ੇ' ਤੇ ਗੱਲ ਕਰਨ ਲਈ ਕੈਪਟਨ ਨੇ ਭੂਜਲ ਅਥਾਰਿਟੀ ਨਾਲ ਵਿਸ਼ੇਸ਼ ਬੈਠਕ ਬੁਲਵਾਈ , ਪਹਿਲਾ ਇਸ ਅਥਾਰਿਟੀ ਦਾ ਬਿੱਲ ਕੈਪਟਨ ਬਜਟ ਸੈਸ਼ਨ ਦੌਰਾਨ ਪੇਸ਼ ਕਰਨ ਜਾ ਰਹੇ ਸਨ ਪਰ ਫਿਰ ਨਵਜੋਤ ਸਿੰਘ ਸਿੱਧੂ ਵਰਗੇ ਹੋਰ ਵੀ ਕਾਫੀ ਸਾਰੇ ਸਥਾਨਕ ਮੰਤਰੀਆਂ ਦੇ ਵਿਰੋਧ ਕਾਰਨ ਉਹਨਾਂ ਨੂੰ ਇਹ ਬਿੱਲ ਵਾਪਿਸ ਲੈਣਾ ਪਇਆ।
ਸੰਬੰਧਿਤ ਖ਼ਬਰਾਂ
ਸੂਬੇ ਦੇ ਕੁਲ 141 ਬਲਾਕਾਂ ਵਿੱਚੋ 107 ਬਲਾਕ ਡਾਰਕ ਜ਼ੋਨ ਵਿਚ ਸ਼ਾਮਿਲ ਹੋ ਚੁੱਕੇ ਹਨ। ਹੁਣ ਪੰਜਾਬ ਵਿਚ ਮੀਂਹ ਦੀ ਔਸਤ ਵੀ ਕਾਫੀ ਘਟ ਗਈ ਹੈ। ਪੁਰਾਣਿਆਂ ਸਮਿਆਂ ਵਿਚ 710 ਐਮ ਐਮ ਤੱਕ ਦਾ ਮੀਂਹ ਪੈਂਦਾ ਸੀ। ਹੁਣ ਓਥੇ ਹੀ ਸਾਲ 2002 ਤਕ ਹੀ ਪੰਜਾਬ ਵਿਚ ਮੀਂਹ ਦਾ ਔਸਤਨ ਅੰਕੜਾ ਸਿਰਫ ਤੇ ਸਿਰਫ 312 ਐਮ ਐਮ ਰਹਿ ਗਿਆ ਸੀ।
ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪਾਣੀ ਦੇ ਸੰਕਟ ਨੂੰ ਖ਼ਿਆਲ ਵਿਚ ਰੱਖਦੇ ਹੋਏ ਆਰਡੀਨੈਂਸ ਲਿਆਉਣ ਦੀ ਤਿਆਰੀ ਕਰ ਰਹੀ ਹੈ।






