|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

'ਵਿਕਟਰ ਫ਼ੋਰਸ' ਨਾਲ 15 ਦਿਨਾਂ ਤੱਕ ਟ੍ਰੇਨਿੰਗ ਕਰਨਗੇ ਕੈਪਟਨ ਕੂਲ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੇ ਦਿੱਗਜ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ 15 ਦਿਨਾਂ ਤੱਕ ਜੰਮੂ-ਕਸ਼ਮੀਰ 'ਚ ਫ਼ੌਜ ਨਾਲ ਰਹਿਣਗੇ। ਧੋਨੀ 31 ਜੁਲਾਈ ਤੋਂ 15 ਅਗਸਤ ਤੱਕ ਸੈਨਾ ਦੀ ਗਤੀਵਿਧੀਆਂ ਨਾਲ ਜੁੜੇ ਰਹਿਣਗੇ।ਇਸ ਦੌਰਾਨ ਉਹ 106 ਟੈਰੀਟੋਰੀਅਲ ਆਰਮੀ ਬਟਾਲੀਅਨ (ਪੈਰਾ) ਦੇ ਨਾਲ ਸਮਾਂ ਬਿਤਾਉਣਗੇ। ਫ਼ੌਜ ਦੀ ਯੁਨਿਟ ਕਸ਼ਮੀਰ 'ਚ ਤਾਇਨਾਤ ਹੈ ਅਤੇ ਇਹ ਵਿਕਟਰ ਫ਼ੋਰ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੇ ਦਿੱਗਜ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ 15 ਦਿਨਾਂ ਤੱਕ ਜੰਮੂ-ਕਸ਼ਮੀਰ 'ਚ ਫ਼ੌਜ ਨਾਲ ਰਹਿਣਗੇ। ਧੋਨੀ 31 ਜੁਲਾਈ ਤੋਂ 15 ਅਗਸਤ ਤੱਕ ਸੈਨਾ ਦੀ ਗਤੀਵਿਧੀਆਂ ਨਾਲ ਜੁੜੇ ਰਹਿਣਗੇ।ਇਸ ਦੌਰਾਨ ਉਹ 106 ਟੈਰੀਟੋਰੀਅਲ ਆਰਮੀ ਬਟਾਲੀਅਨ (ਪੈਰਾ) ਦੇ ਨਾਲ ਸਮਾਂ ਬਿਤਾਉਣਗੇ। ਫ਼ੌਜ ਦੀ ਯੁਨਿਟ ਕਸ਼ਮੀਰ 'ਚ ਤਾਇਨਾਤ ਹੈ ਅਤੇ ਇਹ ਵਿਕਟਰ ਫ਼ੋਰਸ ਦਾ ਹਿੱਸਾ ਹੈ। ਧੋਨੀ ਇਸ ਦੌਰਾਨ ਗਸ਼ਤ, ਗਾਰਡ ਅਤੇ ਪੋਸਟ ਡਿਊਟੀ ਕਰਨਗੇ।

ਸੰਬੰਧਿਤ ਖ਼ਬਰਾਂ

38 ਸਾਲ ਧੋਨੀ ਨੇ ਬੀਸੀਸੀਆਈ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ 2 ਮਹੀਨੇ ਕਿਸੇ ਵੀ ਤਰ੍ਹਾਂ ਦੇ ਕ੍ਰਿਕਟ ਲਈ ਉਪਲੱਬਧ ਨਹੀਂ ਰਹਿਣਗੇ। ਧੋਨੀ ਨੇ ਕਿਹਾ ਸੀ ਕਿ ਉਹ ਸੈਨਾ ਦੇ ਨਾਲ ਸਮਾਂ ਬਿਤਾਉਣਗੇ। ਧੋਨੀ ਵਿੰਡੀਜ਼ ਦੌਰੇ ਲਈ ਵੀ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਸਾਬਕਾ ਕਪਤਾਨ ਨੂੰ 2011 'ਚ ਲੈਫਟੀਨੈਂਟ ਕਰਨਲ ਦਾ ਰੈਂਕ ਦਿੱਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਉਨ੍ਹਾਂ ਸਿਰਫ਼ ਇੱਕ ਵਾਰ ਸਿਖ਼ਲਾਈ ਲਈ ਸੀ।ਧੋਨੀ ਟੈਰੀਟੋਰੀਅਲ ਆਰਮੀ ਦੀ ਪੈਰਾਸ਼ੂਟ ਰੈਜੀਮੈਂਟ 'ਚ ਲੈਫਟੀਨੈਂਟ ਕਰਨਲ ਹਨ।

ਧੋਨੀ ਦੇ ਵਿੰਡੀਜ਼ ਟੂਰ ਤੋਂ ਦੂਰ ਰਹਿਣ ਦੀ ਖ਼ਬਰਾਂ ਨਾਲ ਉਨ੍ਹਾਂ ਦੇ ਸੰਨਿਆਸ ਦੀ ਖ਼ਬਰਾਂ ਵੀ ਜ਼ੋਰ ਫ਼ੜਨ ਲੱਗ ਪਈਆਂ ਸਨ। ਹਾਲਾਂਕਿ, ਕਪਤਾਨ ਵਿਰਾਟ ਕੋਹਲੀ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਧੋਨੀ ਦੇ ਭਵਿੱਖ ਨੂੰ ਲੈ ਕੇ ਟੀਮ ਪ੍ਰਬੰਧਨ ਨੂੰ ਉਨ੍ਹਾਂ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!