|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਜ਼ਬਰਦਸਤ ਟੱਕਰ ਲਾੜੀ ਦੀ ਮੌਤ

ਲੁਧਿਆਣਾ : ਮਹਾਨਗਰ ਦੇ ਢੰਡਾਰੀ ਇਲਾਕੇ ਵਿਚ ਸੋਮਵਾਰ ਤੜਕੇ ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਜ਼ਬਰਦਸਤ ਟੱਕਰ ਕਾਰਨ ਕਾਰ 'ਚ ਬੈਠੀ ਲਾੜੀ ਸਮੇਤ ਚਾਰ ਦੀ ਦਰਦਨਾਕ ਮੌਤ ਹੋ ਗਈ ਜਦਕਿ ਪੰਜ ਗੰਭੀਰ ਰੂਪ ਵਿਚ ਫੱਟੜ ਹੋ ਗਏ। ਇਹ ਦਰਦਨਾਕ ਘਟਨਾ ਸੋਮਵਾਰ ਸਵੇਰੇ ਲੁਧਿਆਣਾ-ਦਿੱਲੀ ਹਾਈਵੇ 'ਤੇ ਢੰਡਾਰੀ ਕਲਾਂ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਹਰਿਆਣਾ ਦੇ ਯਮੁਨਾ ਨਗਰ ਤੋਂ ਇਹ ਡੋਲੀ ਵਾ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੁਧਿਆਣਾ : ਮਹਾਨਗਰ ਦੇ ਢੰਡਾਰੀ ਇਲਾਕੇ ਵਿਚ ਸੋਮਵਾਰ ਤੜਕੇ ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਜ਼ਬਰਦਸਤ ਟੱਕਰ ਕਾਰਨ ਕਾਰ 'ਚ ਬੈਠੀ ਲਾੜੀ ਸਮੇਤ ਚਾਰ ਦੀ ਦਰਦਨਾਕ ਮੌਤ ਹੋ ਗਈ ਜਦਕਿ ਪੰਜ ਗੰਭੀਰ ਰੂਪ ਵਿਚ ਫੱਟੜ ਹੋ ਗਏ। ਇਹ ਦਰਦਨਾਕ ਘਟਨਾ ਸੋਮਵਾਰ ਸਵੇਰੇ ਲੁਧਿਆਣਾ-ਦਿੱਲੀ ਹਾਈਵੇ 'ਤੇ ਢੰਡਾਰੀ ਕਲਾਂ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਹਰਿਆਣਾ ਦੇ ਯਮੁਨਾ ਨਗਰ ਤੋਂ ਇਹ ਡੋਲੀ ਵਾਲੀ ਕਾਰ ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਵਿਚ ਆਉਣੀ ਸੀ। ਇਸ ਦੌਰਾਨ ਢੰਡਾਰੀ ਇਲਾਕੇ ਵਿਚ ਕੰਬਾਈਨ ਨਾਲ ਸਿੱਧੀ ਟੱਕਰ ਹੋਈ ਅਤੇ ਬਲੈਰੋ ਦੇ ਪਰਖੱਚੇ ਉੱਡ ਗਏ।

ਸੰਬੰਧਿਤ ਖ਼ਬਰਾਂ

ਇਸ ਦਰਦਨਾਕ ਹਾਦਸੇ ਵਿਚ ਸਜ ਵਿਆਹੀ ਹਿਨਾ ਸਮੇਤ ਜ਼ਰੀਨਾ, ਹੁਸਨਾ ਅਤੇ ਕਾਰ ਚਾਲਕ ਜਮਸ਼ੇਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੰਬਾਈਨ ਚਾਲਕ ਸਮੇਤ ਪੰਜ ਹੋਰ ਫੱਟੜ ਹੋ ਗਏ।ਸੜਕ ਹਾਦਸੇ ਵਿਚ ਫੱਟੜਾਂ ਨੂੰ ਬੇਹੱਦ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਵਿਆਹ ਵਾਲੇ ਘਰ ਅਤੇ ਹਲਕੇ ਵਿਚ ਸੋਗ ਦੀ ਲਹਿਰ ਦੌੜ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!