ਫ਼ਰੀਦਕੋਟ : ਨੈਸ਼ਨਲ ਹਾਈਵੇਅ 7 'ਤੇ ਪਿੰਡ ਲਹਿਰਾ ਬੇਗਾ ਕੋਲ ਗੁਰੂ ਰਾਮਦਾਸ ਕਾਲਜ ਦੇ ਸਾਹਮਣੇ ਫ਼ਰੀਦਕੋਟ ਦੇ ਡਵੀਜ਼ਨਲ ਕਮਿਸ਼ਨਰ ਦੀ ਤੇਜ਼ ਰਫ਼ਤਾਰ ਗੱਡੀ ਨੇ ਦੋ ਵਿਅਕਤੀ ਦਰੜ ਦਿੱਤੇ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਗੁਰੂ ਰਾਮਦਾਸ ਕਾਲਜ ਦੇ ਐੱਮਡੀ ਹਰਭਜਨ ਸਿੰਘ ਨੇ ਕਿਹਾ ਕਿ ਫਰੀਦਕੋਟ ਦੇ ਡਵੀਜ਼ਨਲ ਕਮਿਸ਼ਨਰ ਹਰਜੀਤ ਸਿੰਘ ਜੋ ਇਨੋਵਾ ਪੀ ਬੀ 04 ਐੱਫ-003 ਗੱਡੀ ਨੂੰ ਚਲਾ ਕੇ ਬਠਿੰਡਾ ਵੱਲ ਜਾ ਰਹੇ ਸੀ, ਦੀ ਗੱਡੀ ਐਨੀ ਜ਼ਿਆਦਾ ਓਵਰ ਸਪੀਡ 'ਤੇ ਜਾ ਰਹੀ ਸੀ ਕਿ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਬੱਸ ਦੀ ਉਡੀਕ 'ਚ ਖੜ੍ਹੇ ਸਾਡੇ ਕਾਲਜ ਦੇ ਮਾਲੀ ਰਮੇਸ਼ ਕੁਮਾਰ (45) ਅਤੇ ਸਕਿਊਰਿਟੀ ਗਾਰਡ ਸੁਰਜੀਤ ਸਿੰਘ ਲਹਿਰਾ ਬੇਗਾ ਨੂੰ ਆਪਣੀ ਲਪੇਟ 'ਚ ਲੈ ਲਿਆ।
ਸੰਬੰਧਿਤ ਖ਼ਬਰਾਂ
ਮਾਲੀ ਰਮੇਸ਼ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਸੁਰਜੀਤ ਸਿੰਘ ਦੀ ਬਾਂਹ ਟੁੱਟ ਗਈ ਲਹਿਰਾ ਬੇਗਾ ਵਾਸੀਆਂ ਨੇ ਮਿ੍ਤਕ ਦੀ ਲਾਸ਼ ਨੂੰ ਹਾਈਵੇਅ 'ਤੇ ਰੱਖ ਕੇ ਸੜਕ 'ਤੇ ਜਾਮ ਲਾ ਦਿੱਤਾ।ਸੰਸਥਾ ਦੇ ਐੱਮਡੀ ਨੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ 'ਤੇ ਕਿਹਾ ਕਿ ਪੁਲਿਸ ਇਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਗੱਡੀ ਚਲਾ ਰਿਹਾ ਡਵੀਜ਼ਨਲ ਕਮਿਸ਼ਨਰ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਗੱਡੀ ਵਿੱਚ ਚਾਰ ਜਣੇ ਸਵਾਰ ਸਨ, ਉਨ੍ਹਾਂ ਦੀ ਸ਼ਰਾਬ ਵੀ ਪੀਤੀ ਹੋਈ ਸੀ। ਖਬਰ ਲਿਖੇ ਜਾਣ ਤੱਕ ਧਰਨਾਕਾਰੀਆਂ ਵਲੋਂ ਸੜਕ ਜਾਮ ਸੀ ਇਸ ਸਮੇਂ ਬਠਿੰਡਾ ਪੁਲਿਸ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਕਾਲਜ ਪ੍ਰਬੰਧਕ ਹਰਭਜਨ ਸਿੰਘ, ਲਹਿਰਾ ਬੇਗਾ ਦੇ ਸਰਪੰਚ ਜਗਤਾਰ ਸਿੰਘ ਸਮੇਤ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।
ਇਸ ਸਮੇਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਮਿ੍ਤਕ ਰਮੇਸ਼ ਕੁਮਾਰ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ 'ਤੇ ਜ਼ਖ਼ਮੀ ਦਾ ਸਾਰਾ ਇਲਾਜ ਤੇ 5 ਲੱਖ ਮੁਆਵਜ਼ਾ ਦਿੱਤਾ ਜਾਵੇ ਕਥਿਤ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ।






