|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜ਼ੇਕ ਰਿਪਬਲਿਕ ਦੇ ਵਿਚ ਰੇਲਗੱਡੀ ਅਤੇ ਕਾਰ ਦੀ ਹੋਈ ਟੱਕਰ, 4 ਦੀ ਮੌਤ

ਵੈੱਬ ਡੈਸਕ (NRI MEDIA) : ਐਤਵਾਰ ਦੁਪਹਿਰ ਨੂੰ ਜ਼ੇਕ ਗਣਤੰਤਰ ਦੇ ਉਤਰਪੂਰਵੀ ਹਿੱਸੇ ਦੇ ਇਕ ਛੋਟੇ ਪਿੰਡ ਸਰਨੋਜਿਸ ਵਿੱਚ ਇਕ ਕਾਰ ਅਤੇ ਰੇਲ ਗੱਡੀ ਦੀ ਟੱਕਰ ਕਾਰਨ 4 ਲੋਕਾਂ ਦੀ ਹੋਈ ਮੌਤ। ਇਨ੍ਹਾਂ ਚਾਰ ਲੋਕਾਂ ਦੇ ਵਿੱਚ 2 ਬਾਲਗ ਅਤੇ 2 ਬੱਚੇ ਸ਼ਾਮਿਲ ਸਨ। ਸਰਨੋਜਿਸ ਪਿੰਡ, ਜ਼ੇਕ ਗਣਤੰਤਰ ਦੇ ਹਰਾਡੇਕ ਕਰਲੋਵ ਹਿੱਸੇ ਦੇ ਵਿਚ ਹੈ। ਇਹ ਹਾਦਸਾ ਪਿੰਡ ਦੇ ਰੇਲ ਫਾਟਕ ਉੱਤੇ ਵਾਪਰਿਆ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (NRI MEDIA) : ਐਤਵਾਰ ਦੁਪਹਿਰ ਨੂੰ ਜ਼ੇਕ ਗਣਤੰਤਰ ਦੇ ਉਤਰਪੂਰਵੀ ਹਿੱਸੇ ਦੇ ਇਕ ਛੋਟੇ ਪਿੰਡ ਸਰਨੋਜਿਸ ਵਿੱਚ ਇਕ ਕਾਰ ਅਤੇ ਰੇਲ ਗੱਡੀ ਦੀ ਟੱਕਰ ਕਾਰਨ 4 ਲੋਕਾਂ ਦੀ ਹੋਈ ਮੌਤ। ਇਨ੍ਹਾਂ ਚਾਰ ਲੋਕਾਂ ਦੇ ਵਿੱਚ 2 ਬਾਲਗ ਅਤੇ 2 ਬੱਚੇ ਸ਼ਾਮਿਲ ਸਨ। ਸਰਨੋਜਿਸ ਪਿੰਡ, ਜ਼ੇਕ ਗਣਤੰਤਰ ਦੇ ਹਰਾਡੇਕ ਕਰਲੋਵ ਹਿੱਸੇ ਦੇ ਵਿਚ ਹੈ। ਇਹ ਹਾਦਸਾ ਪਿੰਡ ਦੇ ਰੇਲ ਫਾਟਕ ਉੱਤੇ ਵਾਪਰਿਆ ਜਿਥੇ ਲਾਈਟਾਂ ਤਾਂ ਸਨ ਪਰ ਕੋਈ ਵੀ ਗੇਟ ਨਹੀਂ ਸੀ ਜਿਸ ਕਾਰਨ ਇਹ ਹਾਦਸਾ ਹੋਇਆ। ਇਸ ਟੱਕਰ ਦੇ ਵਿਚ ਕਾਰ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ। ਕਾਰ ਵਿਚ ਬੈਠੇ ਚਾਰੋਂ ਲੋਕ ਮੌਕੇ ਤੇ ਹੀ ਮਰ ਗਏ|

ਸੰਬੰਧਿਤ ਖ਼ਬਰਾਂ

ਇਨ੍ਹਾਂ ਵਿਚ 47 ਸਾਲਾਂ ਦਾ ਇਕ ਮਰਦ ਅਤੇ 32 ਸਾਲਾਂ ਦੀ ਇਕ ਔਰਤ ਅਤੇ ਉਹਨਾਂ ਦੇ 8 ਅਤੇ 5 ਸਾਲ ਦੇ ਦੋ ਬੱਚੇ ਸਨ। ਇਸ ਹਾਦਸੇ ਤੋਂ ਬਾਅਦ 7 ਘੰਟੇ ਤਕ ਇਸ ਟਰੈਕ ਦੇ ਉੱਤੇ ਸਾਰੇ ਅਪ੍ਰੇਸ਼ਨ ਰੋਕ ਦਿੱਤੇ ਗਏ ਸਨ। ਇਸ ਹਾਦਸੇ ਦੇ ਕਾਰਣਾਂ ਬਾਰੇ ਜਾਣਨ ਲਈ ਕਾਰਵਾਈ ਜਾਰੀ ਹੈ। ਇਸ ਹਫਤੇ ਦੇ ਵਿਚ ਹੀ ਜੇਕ ਗਣਤੰਤਰ ਦੇ ਵਿਚ ਰੇਲ ਫਾਟਕ ਦੇ ਉੱਤੇ ਇਹ ਦੂਜਾ ਹਾਦਸਾ ਹੈ, ਸ਼ਨੀਵਾਰ ਦੁਪਹਿਰ ਨੂੰ ਵੀ ਇਕ ਵੈਨ ਅਤੇ ਰੇਲਗੱਡੀ ਦੀ ਦੇਸ਼ ਦੇ ਪੱਛਮੀ ਹਿੱਸੇ ਦੇ ਵਿਚ ਟੱਕਰ ਹੋ ਗਈ ਜਿਸ ਕਾਰਨ 1 ਵਿਅਕਤੀ ਦੀ ਮੌਤ ਅਤੇ 7 ਜਖਮੀ ਹੋ ਗਏ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!