|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤਸਵੀਰਾਂ ਦੇ ਆਧਾਰ ’ਤੇ ਲੜਕੀ ਨੂੰ ਡਰਾ-ਧਮਕਾ ਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ 3 ’ਤੇ ਕੇਸ ਦਰਜ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਦੇ ਇਕ ਪਰਿਵਾਰ ਦੀ ਕੁੜੀ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਅਤੇ ਫਿਰ ਅਸ਼ਲੀਲ ਢੰਗ ਨਾਲ ਤਿਆਰ ਕਰਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਸਥਾਨਕ ਥਾਣਾ ਸਿਟੀ ਵਿਖੇ ਫਾਜ਼ਿਲਕਾ ਨਿਵਾਸੀ ਆਨੰਦ ਮਲਹੋਤਰਾ ਸਮੇਤ 3 ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ ਸ਼ਿਕਾਇਤ ਵਿਚ ਪਰਿਵਾਰਕ ਨੇ ਦੋਸ਼ ਲਗਾਇਆ ਕਿ ਉਸਦੀ ਲੜਕੀ ਨਾਲ

NRI Post Desk · 1709 ਦਿਨ ਪਹਿਲਾਂ · ਅੱਪਡੇਟ 1709 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਰੀਦਕੋਟ ਦੇ ਇਕ ਪਰਿਵਾਰ ਦੀ ਕੁੜੀ ਦੀਆਂ ਤਸਵੀਰਾਂ ਨੂੰ ਐਡਿਟ ਕਰਕੇ ਅਤੇ ਫਿਰ ਅਸ਼ਲੀਲ ਢੰਗ ਨਾਲ ਤਿਆਰ ਕਰਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਸਥਾਨਕ ਥਾਣਾ ਸਿਟੀ ਵਿਖੇ ਫਾਜ਼ਿਲਕਾ ਨਿਵਾਸੀ ਆਨੰਦ ਮਲਹੋਤਰਾ ਸਮੇਤ 3 ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ ਸ਼ਿਕਾਇਤ ਵਿਚ ਪਰਿਵਾਰਕ ਨੇ ਦੋਸ਼ ਲਗਾਇਆ ਕਿ ਉਸਦੀ ਲੜਕੀ ਨਾਲ ਪੜ੍ਹਦੇ ਆਨੰਦ ਮਲਹੋਤਰਾ ਨੇ ਉਸਦੀਆਂ ਤਸਵੀਰਾਂ ਐਡਿਟ ਕਰ ਕੇ ਅਸ਼ਲੀਲ ਢੰਗ ਨਾਲ ਬਣਾ ਲਈਆਂ।

ਸੰਬੰਧਿਤ ਖ਼ਬਰਾਂ

ਇਨ੍ਹਾਂ ਤਸਵੀਰਾਂ ਦੇ ਆਧਾਰ ’ਤੇ ਕੁੜੀ ਨੂੰ ਡਰਾ-ਧਮਕਾ ਕੇ ਸਰੀਰਕ ਸਬੰਧ ਬਣਾਏ ਅਤੇ ਉਸਨੂੰ ਬਲੈਕਮੇਲ ਵੀ ਕੀਤਾ ਗਿਆ। ਜਿਸ ’ਚ ਆਨੰਦ ਮਲਹੋਤਰਾ ਦੀ ਮਾਂ ਅਤੇ ਭੈਣ ਦਾ ਵੀ ਪੂਰਾ ਹੱਥ ਹੈ। ਇਸ ਸ਼ਿਕਾਇਤ ਤਿੰਨਾਂ ਖ਼ਿਲਾਫ ਕੇਸ ਦਰਜ ਕਰਕੇ ਪੁਲਸ ਵਲੋਂ ਅਗਲੀ ਕਾਰਵਾਈ ਜਾਰੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!