|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗੁਆਂਢੀ ਨੇ ਕੀਤਾ ਮੁਰਗੇ ਦਾ ਕਤਲ, 7 ਲੋਕਾਂ ਖਿਲਾਫ FIR ਦਰਜ

ਪਟਨਾ: ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਦੁਰਗਾਵਤੀ ਥਾਣਾ ਖੇਤਰ 'ਚ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੁਰਗੇ ਨੂੰ ਮਾਰਨ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ। ਇਹ ਮਾਮਲਾ ਇਸ ਖੇਤਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵਿਵਾਦ ਕਾਰਨ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੇ ਮੁਰਗੇ ਨੂੰ ਮਾਰ ਦਿੱਤਾ। ਮੁਲਜ਼ਮ ਨੇ ਗੁਆਂਢੀ ਨੂੰ ਵੀ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪਟਨਾ: ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਦੁਰਗਾਵਤੀ ਥਾਣਾ ਖੇਤਰ 'ਚ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੁਰਗੇ ਨੂੰ ਮਾਰਨ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ। ਇਹ ਮਾਮਲਾ ਇਸ ਖੇਤਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵਿਵਾਦ ਕਾਰਨ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੇ ਮੁਰਗੇ ਨੂੰ ਮਾਰ ਦਿੱਤਾ। ਮੁਲਜ਼ਮ ਨੇ ਗੁਆਂਢੀ ਨੂੰ ਵੀ ਕੁੱਟਿਆ।

ਪੁਲਿਸ ਨੇ ਦੱਸਿਆ, “ਦੁਰਗਾਵਤੀ ਥਾਣਾ ਖੇਤਰ ਦੇ ਪਿੰਡ ਤਿਰੋਜ਼ਪੁਰ ਦੀ ਵਸਨੀਕ ਕਮਲਾ ਦੇਵੀ ਦਾ ਗੁਆਂਢ 'ਚ ਇੱਕ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ 'ਚ ਵਿਵਾਦ ਹੋ ਗਿਆ ਸੀ। ਪਾਲਤੂ ਜਾਨਵਰ ਨੇ ਇੱਕ ਮੁਰਗਾ ਫੜ ਲਿਆ ਤੇ ਇਸ ਨੂੰ ਮਾਰ ਦਿੱਤਾ।" ਇਲਜਾਮ ਲਾਇਆ ਜਾਂਦਾ ਹੈ ਕਿ ਇਸ ਦੌਰਾਨ ਮੁਲਜ਼ਮ ਨੇ ਕਮਲਾ ਦੇਵੀ ਤੇ ਉਸਦੇ ਬੇਟੇ ਇੰਦਰ ਨੂੰ ਵੀ ਕੁੱਟਿਆ।

ਸੰਬੰਧਿਤ ਖ਼ਬਰਾਂ

ਮੋਹਨੀਆ ਥਾਣੇ ਦੀ ਪੁਲਿਸ ਨੇ ਦੱਸਿਆ, “ਕਮਲਾ ਦੇਵੀ ਦੇ ਬਿਆਨ 'ਤੇ ਆਈਪੀਸੀ ਦੀ ਧਾਰਾ 429, 341, 323 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ, ਜਿਸ 'ਚ ਸੱਤ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਨਿਯਮਾਂ ਮੁਤਾਬਕ ਮਰੇ ਹੋਏ ਮੁਰਗੇ ਦੇ ਪੋਸਟ ਮਾਰਟਮ ਮੁਤਾਬਕ ਬਲਾਕ ਪਸ਼ੂ ਹਸਪਤਾਲ ਦੁਰਗਾਵਤੀ 'ਚ ਕੀਤਾ ਗਿਆ ਸੀ।”

ਪੁਲਿਸ ਨੇ ਦੱਸਿਆ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!