|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

833 ਕਿਸਾਨਾਂ ਵਿਰੁੱਧ ਹਰਿਆਣਾ 'ਚ ਕੇਸ ਦਰਜ

ਕਰਨਾਲ (ਦੇਵ ਇੰਦਰਜੀਤ) : ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਐਤਵਾਰ ਨੂੰ ਹਰਿਆਣਾ ’ਚ ਜਾਮ ਲਗਾਉਣ ਅਤੇ ਹਮਲਾ ਕਰਨ ਦੇ ਮਾਮਲੇ ’ਚ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ 833 ਕਿਸਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਉੱਥੇ ਹੀ ਲਾਠੀਚਾਰਜ ’ਚ ਜ਼ਖਮੀ 20 ਤੋਂ ਵੱਧ ਕਿਸਾਨਾਂ ਨੇ ਵੀ ਮੈਡੀਕਲ ਕਰਵਾਇਆ ਹੈ।

NRI Post Desk · 1914 ਦਿਨ ਪਹਿਲਾਂ · ਅੱਪਡੇਟ 1914 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
833 ਕਿਸਾਨਾਂ ਵਿਰੁੱਧ ਹਰਿਆਣਾ 'ਚ ਕੇਸ ਦਰਜ
📷 NRI Post Desk

ਕਰਨਾਲ (ਦੇਵ ਇੰਦਰਜੀਤ) : ਹਰਿਆਣਾ ਦੇ ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਐਤਵਾਰ ਨੂੰ ਹਰਿਆਣਾ ’ਚ ਜਾਮ ਲਗਾਉਣ ਅਤੇ ਹਮਲਾ ਕਰਨ ਦੇ ਮਾਮਲੇ ’ਚ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ 833 ਕਿਸਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਉੱਥੇ ਹੀ ਲਾਠੀਚਾਰਜ ’ਚ ਜ਼ਖਮੀ 20 ਤੋਂ ਵੱਧ ਕਿਸਾਨਾਂ ਨੇ ਵੀ ਮੈਡੀਕਲ ਕਰਵਾਇਆ ਹੈ।

ਦੂਜੇ ਪਾਸੇ ਕਿਸਾਨ ਸੰਯੁਕਤ ਮੋਰਚਾ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਰਨਾਲ ’ਚ ਬਸਤਾੜਾ ਟੋਲ ਪਲਾਜ਼ਾ ’ਤੇ ਮੁੜ ਬਣਾਈ ਕਿਸਾਨ ਸਟੇਜ ਤੋਂ ਹਰਿਆਣਾ ਸਰਕਾਰ ’ਤੇ ਸਿੱਧੇ ਹਮਲਾ ਬੋਲਿਆ। ਟਿਕੈਤ ਨੇ ਕਿਹਾ,‘‘ਅਧਿਕਾਰੀਆਂ ਵਲੋਂ ਪੁਲਸ ਨੂੰ ਦਿੱਤੇ ਜਾਣ ਵਾਲੇ ਨਿਰਦੇਸ਼ ਬਿਨਾਂ ਸਰਕਾਰ ਦੇ ਸਹਿਮਤੀ ਦੇ ਨਹੀਂ ਹੋ ਸਕਦੇ।

ਸੰਬੰਧਿਤ ਖ਼ਬਰਾਂ

ਭਾਰਤੀ ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਰਾਜੇਂਦਰ ਆਰੀਆ ਦਾਦੂਪੁਰ ਨੇ ਕਿਹਾ, ਪੁਲਸ ਨੇ ਕਿਸਾਨਾਂ ਨੂੰ ਟਾਰਗੇਟ ਕਰ ਕੇ ਕੁੱਟਿਆ ਹੈ। ਸੋਮਵਾਰ ਨੂੰ ਘਰੌਂਡਾ ’ਚ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ’ਚ ਆਰ-ਪਾਰ ਦੀ ਲੜਾਈ ਦਾ ਐਲਾਨ ਹੋਵੇਗਾ।

ਦੂਜੇ ਪਾਸੇ ਲਾਠੀਚਾਰਜ ਦੇ ਵਿਰੋਧ ’ਚ ਪੰਜਾਬ ’ਚ 38 ਕਿਸਾਨ ਜਥੇਬੰਦੀਆਂ ਨੇ ਐਤਵਾਰ ਦੁਪਹਿਰ ਕਰੀਬ 200 ਥਾਂਵਾਂ ’ਤੇ 12 ਤੋਂ 2 ਵਜੇ ਤੱਕ ਸਾਰੇ ਮੁੱਖ ਜੀ.ਟੀ. ਰੋਡ ਜਾਮ ਕਰ ਦਿੱਤੇ। ਕਿਸਾਨਾਂ ਨੇ ਲਾਠੀਚਾਰਜ ’ਚ ਸ਼ਾਮਲ ਪੁਲਸ ਵਾਲਿਆਂ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤੇ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!