|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਰਾਂਸ ਦੀ 800 ਸਾਲ ਪੁਰਾਣੀ ਚਰਚ 'ਚ ਲੱਗੀ ਅੱਗ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੈਰਿਸ ਦੀ 800 ਸਾਲਾ ਪੁਰਾਣੀ ਕੈਥੇਡਰਲ ਨੋਟਰੇ ਡੈਮੇ ਚਰਚ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਚਰਚ 'ਚ ਕੰਮ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਇਹ ਅੱਗ ਬਿਲਡਿੰਗ 'ਚ ਚੱਲ ਰਹੇ ਕੰਮ ਕਰਕੇ ਲੱਗੀ। ਦਸਣਯੋਗ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਰਾਸ਼ਟਰੀ ਟੀ. ਵੀ. 'ਤੇ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਸੰਬੋਧਿਤ ਕਰਨ ਜਾ ਰਹੇ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੈਰਿਸ ਦੀ 800 ਸਾਲਾ ਪੁਰਾਣੀ ਕੈਥੇਡਰਲ ਨੋਟਰੇ ਡੈਮੇ ਚਰਚ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਚਰਚ 'ਚ ਕੰਮ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਇਹ ਅੱਗ ਬਿਲਡਿੰਗ 'ਚ ਚੱਲ ਰਹੇ ਕੰਮ ਕਰਕੇ ਲੱਗੀ। ਦਸਣਯੋਗ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਰਾਸ਼ਟਰੀ ਟੀ. ਵੀ. 'ਤੇ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਸੰਬੋਧਿਤ ਕਰਨ ਜਾ ਰਹੇ ਸਨ ਪਰ ਅਹਿਮ ਮੌਕੇ 'ਤੇ ਕੈਥੇਡਰਲ ਨੋਟਰੇ ਡੈਮੇ ਚਰਚ 'ਚ ਅੱਗ ਲੱਗਣ ਕਾਰਨ ਉਨ੍ਹਾਂ ਨੇ ਇਹ ਸੰਬੋਧਨ ਰੱਦ ਕਰ ਦਿੱਤਾ।

ਸੰਬੰਧਿਤ ਖ਼ਬਰਾਂ

ਰਾਸ਼ਟਰਪਤੀ ਮੈਕਰੋਨ ਨੇ ਇਸ ਘਟਨਾ ਬਾਰੇ ਜਾਣਕਾਰੀ ਲੈਣ ਲਈ ਪੁਲਸ ਨਾਲ ਮੀਟਿੰਗ ਕਰਨ ਦੀ ਇੱਛਾ ਜਤਾਈ ਹੈ। ਇਹ ਅੱਗ ਕੈਥਡਰਲ ਚਰਚ ਦੇ ਸਭ ਤੋਂ ਟਾਪ ਵਾਲੇ ਹਿੱਸੇ 'ਚ ਲੱਗੀ ਹੈ ਅਤੇ ਇਸ ਦਾ ਧੂੰਆ ਪੂਰੇ ਸ਼ਹਿਰ 'ਚ ਫੈਲ ਗਿਆ ਅਤੇ ਲੋਕਾਂ 'ਚ ਸਨਸਨੀ ਫੈਲ ਗਈ ਹੈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੁਕੜੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!